ਅਮਰੀਕਾ-ਮੈਕਸੀਕੋ ਸਰਹੱਦ 'ਤੇ ਮਿਲੀ ਬੱਚੀ ਦੀ ਲਾਸ਼, ਭਾਰਤੀ ਹੋਣ ਦਾ ਸ਼ੱਕ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਬੱਚੀ ਨੂੰ ਮਨੁੱਖੀ ਤਸਕਰ ਸਰਹੱਦ ਨੇੜੇ ਛੱਡ ਕੇ ਵਾਪਸ ਮੈਕਸੀਕੋ ਚਲੇ ਗਏ 

Body of child believed to be from India found at US border

ਹੀਯੂਸਟਨ : ਅਮਰੀਕਾ-ਮੈਕਸੀਕੋ ਸਰਹੱਦੀ ਖੇਤਰ ਦੇ ਦੂਰ ਦੁਰਾਡੇ ਅਤੇ ਖਾਲੀ ਖੇਤਰ ਵਿਚ 7 ਸਾਲ ਦੀ ਇਕ ਬੱਚੀ ਦੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਭਾਰਤੀ ਹੈ। ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਇਸ ਦੀ ਜਾਣਕਾਰੀ ਦਿਤੀ। ਅਮਰੀਕੀ ਸੀਮਾ ਗਸ਼ਤ ਦੇ ਕਰਮੀਆਂ ਨੇ ਅਰੀਜ਼ੋਨਾ ਦੇ ਲੁਕੇਵੇਲ ਤੋਂ 27 ਕਿਲੋਮੀਟਰ ਪੱਛਮ ਵਿਚ ਬੁਧਵਾਰ ਨੂੰ ਬੱਚੀ ਦੀ ਲਾਸ਼ ਬਰਾਮਦ ਕੀਤੀ। 

ਟਸਕਨ ਪ੍ਰਮੁੱਖ ਗਸਤ ਏਜੰਟ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਉਸ ਛੋਟੀ ਬੱਚੀ ਅਤੇ ਉਸ ਦੇ ਪਰਵਾਰ ਨਾਲ ਹੈ। ਏਜੰਸੀ ਨੇ ਇਕ ਬਿਆਨ ਵਿਚ ਦਸਿਆ ਕਿ ਅਸਲ ਵਿਚ ਇਹ ਬੱਚੀ 4 ਹੋਰ ਲੋਕਾਂ ਨਾਲ ਯਾਤਰਾ ਕਰ ਰਹੀ ਸੀ ਅਤੇ ਉਸ ਨੂੰ ਮਨੁੱਖੀ ਤਸਕਰਾਂ ਨੇ ਸਰਹੱਦ ਨੇੜੇ ਛੱਡ ਦਿਤਾ ਸੀ। ਤਸਕਰਾਂ ਨੇ ਇਥੇ ਲੋਕਾਂ ਨੂੰ ਖਤਰਨਾਕ ਸਥਾਨ ਤੋਂ ਲੰਘਣ ਦਾ ਹੁਕਮ ਦਿਤਾ ਸੀ।

ਗਸ਼ਤ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੋ ਭਾਰਤੀ ਔਰਤਾਂ ਤੋਂ ਪੁੱਛਗਿੱਛ ਦੌਰਾਨ ਮਿਲੀ। ਇਹ ਔਰਤਾਂ ਪੁੱਛਗਿੱਛ ਦੌਰਾਨ ਦੱਸ ਰਹੀਆਂ ਸਨ ਕਿ ਉਹ ਅਮਰੀਕਾ ਕਿਵੇਂ ਪਹੁੰਚੀਆਂ ਅਤੇ ਕਿਵੇਂ ਇਕ ਮਹਿਲਾ ਅਤੇ ਦੋ ਬੱਚੇ ਕੁਝ ਘੰਟੇ ਪਹਿਲਾਂ ਉਨ੍ਹਾਂ ਤੋਂ ਵੱਖ ਹੋ ਗਏ। ਇਹ ਜਾਣਕਾਰੀ ਮਿਲਣ ਦੇ ਬਾਅਦ ਕਰਮੀਆਂ ਨੂੰ ਸਬੰਧਤ ਖੇਤਰ ਵਿਚ ਬੱਚੀ ਦੀ ਲਾਸ਼ ਮਿਲੀ। ਭਾਵੇਂਕਿ ਅਮਰੀਕਾ ਸਰਹੱਤ ਗਸ਼ਤ ਅਧਿਕਾਰੀਆਂ ਨੂੰ ਪੈਰਾਂ ਦੇ ਨਸ਼ਾਨ ਮਿਲੇ ਹਨ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਬਾਕੀ ਮੈਂਬਰ ਵਾਪਸ ਮੈਕਸੀਕੋ ਚਲੇ ਗਏ ਹਨ।