ਚੀਨ ਅਤੇ ਪਾਕਿ ਕੋਲ ਹਨ ਭਾਰਤ ਤੋਂ ਵੱਧ ਪ੍ਰਮਾਣੂ ਹਥਿਆਰ : ਸਿਪਰੀ ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨੇ 2019 'ਚ ਵਧਾਇਆ ਪਰ ਗਿਣਤੀ ਚੀਨ ਪਾਕਿ ਤੋਂ ਘੱਟ

nuclear weapons

ਲੰਡਨ : ਦੁਨੀਆਂ 'ਚ ਸੁਪਰ ਪਾਵਰ ਬਣਨ ਦੀ ਚਾਹਤ ਰੱਖਣ ਵਾਲਾ ਚੀਨ ਅਪਣੇ ਪ੍ਰਮਾਣੂ ਹਥਿਆਰਾਂ ਦੇ ਜਖ਼ੀਰੇ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਉਥੇ ਹੀ ਪਾਕਿਸਤਾਨ ਵੀ ਪ੍ਰਮਾਣੂ ਹਥਿਆਰ ਬਣਾਉਣ 'ਚ ਪਿਛੇ ਨਹੀਂ ਹੈ। ਉਸ ਕੋਲ ਵੀ ਭਾਰਤ ਪਾਸ 150 ਪ੍ਰਮਾਣੂ ਹਥਿਆਰਾਂ ਦੇ ਮੁਕਾਬਲੇ 160 ਹਥਿਆਰ ਹਨ। ਇਹ ਦਾਅਵਾ 'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸੀਚਿਊਟ' (ਸਿਪਰੀ) ਨੇ ਅਪਣੀ ਰਿਪੋਰਟ ਵਿਚ ਕੀਤਾ ਹੈ।

ਰਿਪੋਰਟ ਮੁਤਾਬਕ ਭਾਰਤ ਨੇ ਪਿਛਲੇ ਸਾਲ 10 ਹਥਿਆਰ ਜੋੜ ਕੇ ਅਪਣੇ ਪਰਮਾਣੂ ਹਥਿਆਰ ਘਰ ਵਿਚ ਵਾਧਾ ਕੀਤਾ ਪਰ ਚੀਨ ਅਤੇ ਪਾਕਿਸਤਾਨ ਦੀ ਤੁਲਨਾ ਵਿਚ ਦੇਸ਼ ਕੋਲ ਘੱਟ ਹਥਿਆਰ ਹਨ। ਸਵੀਡਨ ਦੇ ਇਕ ਪ੍ਰਮੁਖ ਬੁੱਧੀਜੀਵੀ ਵਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸੀਚਿਊਟ' (ਸਿਪਰੀ) ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਅਤੇ ਚੀਨ ਦੋਹਾਂ ਨੇ 2019 ਵਿਚ ਅਪਣੇ ਪਰਮਾਣੂ ਜ਼ਖ਼ੀਰੇ ਵਿਚ ਵਾਧਾ ਕੀਤਾ। ਚੀਨ ਦੇ ਹਥਿਆਰਾਂ ਵਿਚ ਜਿਥੇ ਕੁੱਲ 320 ਹਥਿਆਰ ਹਨ ਉਥੇ ਪਾਕਿਸਤਾਨ ਕੋਲ 160 ਜਦੋਂਕਿ ਭਾਰਤ ਕੋਲ 150 ਹਥਿਆਰ ਹਨ।

 ਰਿਪੋਰਟ ਵਿਚ ਸੁਚੇਤ ਕੀਤਾ ਗਿਆ,''ਚੀਨ ਅਪਣੇ ਪਰਮਾਣੂ ਹਥਿਆਰ ਘਰ ਦੇ ਮਹੱਤਵਪੂਰਨ ਆਧੁਨਿਕੀਕਰਨ ਦੇ ਅੱਧ ਵਿਚ ਹੈ। ਉਹ ਪਹਿਲੀ ਵਾਰ ਕਥਿਤ ਪਰਮਾਣੂ ਟ੍ਰਾਈਡ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਜ਼ਮੀਨ ਅਤੇ ਸਮੁੰਦਰ ਆਧਾਰਤ ਮਿਸਾਈਲ ਅਤੇ ਪਰਮਾਣੂ ਮਿਸਾਈਲ ਲੈ ਕੇ ਜਾਣ ਦੇ ਕਾਬਲ ਜਹਾਜ਼ ਨਾਲ ਬਣਿਆ ਹੋਇਆ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।