ਅਮਰੀਕਾ 'ਚ ਮਾਸਕ ਪਾਉਣ ਨੂੰ ਲੈ ਕੇ ਹੋਈ ਗੋਲੀਬਾਰੀ,1 ਦੀ ਮੌਤ ਤੇ 2 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਇਕ ਮਹਿਲਾ ਕੈਸ਼ੀਅਰ ਦੀ ਮੌਤ ਹੋ ਗਈ

Shooting

ਡੇਕੇਟਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਅਮਰੀਕਾ ਦੇ ਡੇਕੇਟਰ 'ਚ ਅਟਲਾਂਟਾ ਇਲਾਕੇ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਸੁਪਰਮਾਰਕਿਟ 'ਚ ਮਾਸਕ ਪਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੋਲੀਬਾਰੀ ਦੀ ਘਟਨਾ 'ਚ ਦੁਕਾਨ ਦੀ ਕੈਸ਼ੀਅਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ-​CM ਕੈਪਟਨ ਦੇ ਘਰ ਦੇ ਬਾਹਰ ਅਕਾਲੀ-BSP ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੂੰ ਲਿਆ ਗਿਆ ਹਿਰਾਸਤ 'ਚ

ਡੇਕਾਲਬ ਕਾਊਂਟੀ ਦੀ ਸ਼ੈਰਿਫ ਮੇਲੋਡੀ ਮੈਡਾਕਸ ਨੇ ਸੋਮਵਾਰ ਨੂੰ ਦੱਸਿਆ ਕਿ ਗੋਲੀਬਾਰੀ ਦੀ ਘਟਨਾ 'ਚ ਡੇਕੇਟਰ 'ਚ ਸਾਊਥ ਡੇਕਾਲਬ ਮਾਲ 'ਚ ਬਿੱਗ ਬੀਅਰ ਸੁਪਰਮਾਰਕਿਟ ਦੇ ਅੰਦਰ ਹੋਈ। ਘਟਨਾ ਦੇ ਸਮੇਂ ਕਈ ਲੋਕ ਸੁਪਰਮਾਰਕਿਟ 'ਚ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਇਕ ਮਹਿਲਾ ਕੈਸ਼ੀਅਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-ਪਾਕਿ ਪੁਲਸ ਦਾ ਕਾਰਨਾਮਾ, ਫ੍ਰੀ ਬਰਗਰ ਨਾ ਮਿਲਣ 'ਤੇ ਥਾਣੇ ਲੈ ਗਈ ਰੈਸਟੋਰੈਂਟ ਦੇ 19 ਕਰਮਚਾਰੀ

ਮੈਡਾਕਸ ਨੇ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਸ ਦੌਰਾਨ ਅਸਲ 'ਚ ਕੀ ਹੋਇਆ ਮੈਂ ਇਸ ਦੇ ਬਾਰੇ 'ਚ ਸਪੱਸ਼ਟ ਨਹੀਂ ਹਾਂ ਪਰ ਮਾਸਕ ਪਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਵਿਅਕਤੀ ਨੇ ਆਪਣੀ ਬੰਦੂਕ ਕੱਢੀ ਅਤੇ ਕੈਸ਼ੀਅਰ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ

ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੀ ਸੁਰੱਖਿਆ ਲਈ ਪਾਰਟਟਾਈਮ ਕੰਮ ਕਰਨ ਵਾਲੇ ਇਕ 'ਰਿਜ਼ਰਵ ਡਿਪਟੀ' ਨੇ ਇਸ ਦੇ ਜਵਾਬ 'ਚ ਗੋਲੀ ਚਲਾਈ ਜਿਸ 'ਚ ਡਿਪਟੀ ਅਤੇ ਸ਼ੱਕੀ ਜ਼ਖਮੀ ਹੋ ਗਏ। ਦੋਵੇਂ ਹਸਪਤਾਲ 'ਚ ਜ਼ਖਮੀ ਹਨ। ਡਿਪਟੀ ਦੀ ਹਾਲਤ ਸਥਿਰ ਹੈ ਅਤੇ ਸ਼ੱਕੀ ਦੀ ਹਾਲਾਤ ਦੇ ਬਾਰੇ 'ਚ ਤੁਰੰਤ ਕੋਈ ਜਾਣਕਾਰੀ ਨਹੀਂ ਹੈ।