ਹੁਣ ਬਿਨਾਂ ਜਾਂਚ ਕੀਤੇ 15 ਮਿੰਟਾਂ 'ਚ ਹੋਵੇਗੀ ਕੋਰੋਨਾ ਪੀੜਤਾਂ ਦੀ ਪਛਾਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੇਕਰ ਕਮਰਾ ਵੱਡਾ ਹੋਇਆ ਹੈ ਤਾਂ ਇਹ ਡਿਵਾਈਸ ਕੋਰੋਨਾ ਪੀੜਤਾਂ ਦੀ ਪਛਾਣ ਕਰਨ 'ਚ 30 ਮਿੰਟ ਦਾ ਸਮਾਂ ਲਵੇਗੀ।

Coronavirus

ਲੰਡਨ-ਬ੍ਰਿਟਿਸ਼ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਕ ਅਜਿਹਾ ਸੀਲਿੰਗ-ਮਾਉਂਟੇਡ 'ਅਲਾਰਮ' ਵਿਕਸਿਤ ਕੀਤਾ ਹੈ ਜੋ ਕਿਸੇ ਕਮਰੇ 'ਚ ਮੌਜੂਦਾ ਕੋਰੋਨਾ ਪੀੜਤ (Corona Infected)  ਵਿਅਕਤੀ ਦਾ ਪਤਾ 'ਚ ਸਿਰਫ 15 ਮਿੰਟ 'ਚ ਲੱਗਾ ਸਕਦਾ ਹੈ। ਬਿਨਾਂ ਕੋਰੋਨਾ ਦੀ ਜਾਂਚ ਕਰਵਾਏ ਇਹ ਪੁਸ਼ਟੀ ਕਰ ਪਾਉਣਾ ਲਗਭਗ ਅਸੰਭਵ ਹੈ ਕਿ ਕਿਹੜਾ ਵਿਅਕਤੀ ਕੋਰੋਨਾ ਵਾਇਰਸ (Coronavirus) ਨਾਲ ਪੀੜਤ ਹੈ ਅਤੇ ਕਿਹੜਾ ਨਹੀਂ।

ਇਹ ਵੀ ਪੜ੍ਹੋ-ਅਮਰੀਕਾ 'ਚ ਮਾਸਕ ਪਾਉਣ ਨੂੰ ਲੈ ਕੇ ਹੋਈ ਗੋਲੀਬਾਰੀ,1 ਦੀ ਮੌਤ ਤੇ 2 ਜ਼ਖਮੀ

ਹਾਲਾਂਕਿ, ਬ੍ਰਿਟੇਨ ਦੇ ਲੰਡਨ ਸਕੂਲ ਆਫ ਹਾਈਜ਼ੀਨ ਐਂਡ ਟ੍ਰਾਪਿਕਲ ਮੈਡੀਸਨ ਅਤੇ ਡਰਹਮ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਅਜਿਹੀ ਡਿਵਾਈਸ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ ਜੋ ਸਿਰਫ 15 ਮਿੰਟਾਂ 'ਚ ਹੀ ਇਹ ਦੱਸ ਦੇਵੇਗੀ ਕਿ ਕਮਰੇ ਦੇ ਅੰਦਰ ਮੌਜੂਦਾ ਕੋਈ ਵਿਅਕਤੀ ਕੋਰੋਨਾ ਪੀੜਤ ਹੈ ਜਾਂ ਨਹੀਂ। ਜੇਕਰ ਕਮਰਾ ਵੱਡਾ ਹੋਇਆ ਹੈ ਤਾਂ ਇਹ ਡਿਵਾਈਸ ਕੋਰੋਨਾ ਮਰੀਜ਼ਾਂ ਦੀ ਪਛਾਣ ਕਰਨ 'ਚ 30 ਮਿੰਟ ਦਾ ਸਮਾਂ ਲਵੇਗੀ।

ਇਹ ਵੀ ਪੜ੍ਹੋ-​CM ਕੈਪਟਨ ਦੇ ਘਰ ਦੇ ਬਾਹਰ ਅਕਾਲੀ-BSP ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੂੰ ਲਿਆ ਗਿਆ ਹਿਰਾਸਤ 'ਚ

ਦੱਸ ਦਈਏ ਕਿ ਇਹ ਡਿਵਾਈਸ ਚਮੜੀ ਅਤੇ ਸਾਹ ਤੋਂ ਬਾਹਰ ਨਿਕਲਣ ਵਾਲੇ ਰਸਾਇਣਾਂ ਦਾ ਪਤਾ ਲਗਾ ਕੇ ਮਰੀਜ਼ਾਂ ਦੀ ਪਛਾਣ ਕਰਦੀ ਹੈ। ਕੋਰੋਨਾ ਮਰੀਜ਼ਾਂ ਦੀ ਜਾਣਕਾਰੀ ਦੇਣ ਵਾਲੇ ਇਸ ਉਪਕਰਣ ਨੂੰ ਆਉਣ ਵਾਲੇ ਸਮੇਂ 'ਚ ਜਹਾਜ਼ ਦੇ ਕੈਬਿਨਾਂ, ਕਲਾਸਾਂ, ਕੇਅਰ ਸੈਂਟਰਾਂ, ਘਰਾਂ ਅਤੇ ਦਫਤਰਾਂ 'ਚ ਸਕਰੀਨਿੰਗ ਲਈ ਇਕ ਸੰਭਾਵਿਤ ਵਰਦਾਨ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਹ ਉਪਕਰਣ ਆਕਾਰ 'ਚ ਸਮੋਕ ਅਲਾਰਮ ਤੋਂ ਥੋੜ੍ਹਾ ਵੱਡਾ ਹੈ।

ਇਹ ਵੀ ਪੜ੍ਹੋ-ਪਾਕਿ ਪੁਲਸ ਦਾ ਕਾਰਨਾਮਾ, ਫ੍ਰੀ ਬਰਗਰ ਨਾ ਮਿਲਣ 'ਤੇ ਥਾਣੇ ਲੈ ਗਈ ਰੈਸਟੋਰੈਂਟ ਦੇ 19 ਕਰਮਚਾਰੀ

ਡਿਵਾਈਸ (Device) ਦੀ ਟੈਸਟਿੰਗ (Testing) ਦੇ ਆਧਾਰ 'ਤੇ ਨਤੀਜਿਆਂ ਦੀ ਸਟੀਕਤਾ ਦਾ ਪੱਧਰ 98 ਤੋਂ 100 ਫੀਸਦੀ ਤੱਕ ਹੈ ਭਾਵ ਇਹ ਕੋਰੋਨਾ ਦੇ ਆਰ.ਟੀ.-ਪੀ.ਸੀ.ਆਰ. ਅਤੇ ਐਂਟੀਜਨ ਟੈਸਟ ਦੀ ਤੁਲਨਾ 'ਚ ਕਿਤੇ ਜ਼ਿਆਦਾ ਸਟੀਕਤਾ ਨਾਲ ਕੋਰੋਨਾ ਮਰੀਜ਼ਾਂ  ਦੇ ਬਾਰੇ 'ਚ ਜਾਣਕਾਰੀ ਦੇਣ 'ਚ ਸਮਰੱਥ ਹੈ।

ਇਹ ਵੀ ਪੜ੍ਹੋ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ

ਵਿਗਿਆਨੀਆਂ ਨੇ ਦੱਸਿਆ ਕਿ ਜੇਕਰ ਵਿਅਕਤੀ 'ਚ ਕੋਰੋਨਾ ਦੇ ਲੱਛਣ ਨਹੀਂ ਹਨ ਤਾਂ ਵੀ ਇਹ ਇਡਵਾਈਸ ਪੀੜਤਾਂ ਨੂੰ ਪਛਾਣ ਲੈਂਦੀ ਹੈ। ਅਜੇ ਡਿਵਾਈਸ ਦੇ ਪ੍ਰੀਖਣਾਂ ਦੇ ਸ਼ੁਰੂਆਤੀ ਨਤੀਜਿਆਂ ਦੀ ਸਮੀਖਿਆ ਬਾਕੀ ਹੈ। ਜਨਤਕ ਥਾਵਾਂ 'ਤੇ ਇਨਫੈਕਸ਼ਨ ਦਾ ਪਤਾ ਲਾਉਣ ਅਤੇ ਕੋਰੋਨਾ ਤੋਂ ਇਲਾਵਾ ਭਵਿੱਖ 'ਚ ਹੋਰ ਬੀਮਾਰੀਆਂ ਦੀ ਪਛਾਣ ਲਈ ਇਹ ਡਿਵਾਈਸ ਕਾਫੀ ਅਸਰਦਾਰ ਸਾਬਤ ਹੋਵੇਗੀ।