ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ,2 ਹਫਤੇ ਪਹਿਲਾਂ ਹੀ ਹੋਇਆ ਸੀ ਵਿਆਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋ ਹਫਤੇ ਪਹਿਲਾਂ ਹੀ ਇਨ੍ਹਾਂ ਦਾ ਵਿਆਹ ਹੋਇਆ ਸੀ।

Zaheer Sarang and Nabilah Khan

ਜੋਹਾਸਨਬਰਗ-ਕਰੰਟ (Current) ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇਕ ਕਰੰਟ ਲੱਗਣ ਦੀ ਘਟਨਾ ਦੱਖਣੀ ਅਫਰੀਕਾ (South Africa)  ਤੋਂ ਸਾਹਮਣੇ ਆਈ ਹੈ ਜਿਥੇ ਇਕ ਭਾਰਤੀ ਮੂਲ (Indian origin) ਦੇ ਜੋੜੇ ਦੀ ਕਰੰਟ ਲੱਗਣ ਨਾਲ ਮੌਤ (Death) ਹੋ ਗਈ। ਜ਼ਾਹੀਰ ਸਾਰੰਗ ਅਤੇ ਨਬੀਲਾਹ ਖਾਨ (Zaheer Sarang and Nabilah Khan)  ਦੋਵਾਂ ਦੀਆਂ ਲਾਸ਼ਾਂ ਬਾਥਰੂਮ '(Bathroom) ਚੋਂ ਬਰਾਮਦ ਹੋਈਆਂ ਹਨ ਅਤੇ ਇਨ੍ਹਾਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਹੈ। ਹਾਲਾਂਕਿ ਦੋ ਹਫਤੇ (Week) ਪਹਿਲਾਂ ਹੀ ਇਨ੍ਹਾਂ ਦਾ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹੈ ਹਰ ਵੈਰੀਐਂਟ 'ਤੇ 90 ਫੀਸਦੀ ਅਸਰਦਾਰ

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਣੀ (Water) ਵਾਲੀ ਟੁੱਟੀ ਨੂੰ ਹੱਥ ਲਾਉਣ ਨਾਲ ਪਹਿਲਾਂ ਪਤਨੀ ਨੂੰ ਕਰੰਟ ਲੱਗਿਆ ਅਤੇ ਬਾਅਦ 'ਚ ਫਿਰ ਜਦ ਪਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕਰੰਟ (Current)  ਲੱਗਣ ਨਾਲ ਮੌਤ ਹੋ ਗਈ। ਪੁਲਸ (Police) ਦੇ ਬੁਲਾਰੇ ਕਪਤਾਨ ਮਵੇਲਾ ਸਮੋਂਦੋ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ ਪਰ ਕਿਹਾ ਕਿ ਪੋਸਟਮਾਰਟਮ ਰਿਪੋਰਟ (Postmortem report) ਆਉਣ 'ਤੇ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇਗਾ।

ਇਹ ਵੀ ਪੜ੍ਹੋ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ

ਜੋਹਾਨਸਬਰਗ, ਸਿਟੀ ਪਾਵਰ (Johannesburg, City Power) 'ਚ ਬਿਜਲੀ ਅਥਾਰਿਟੀ ਨੇ ਵੀ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਸਿਟੀ ਪਾਵਰ ਦੇ ਬੁਲਾਰੇ ਇਸਸਾਕ ਮੈਂਗੇਨਾ ਨੇ ਕਿਹਾ ਕਿ ਸੋਮਵਾਰ ਦੀ ਸਵੇਰ ਤੋਂ ਦਲ ਜਾਂਚ 'ਚ ਜੁੱਟਿਆ ਹੈ ਅਤੇ ਕੁਝ ਵੀ ਪਤਾ ਚੱਲਣ 'ਤੇ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਕ ਗੁਆਂਢੀ ਨੇ ਦੱਸਿਆ ਕਿ ਇਲਾਕੇ 'ਚ ਕਈ ਲੋਕਾਂ ਨੇ ਇਸ ਤਰ੍ਹਾਂ ਕਰੰਟ ਲੱਗਣ ਦੀ ਸ਼ਿਕਾਇਤ ਕੀਤੀ ਹੈ ਪਰ ਇਸ ਨਾਲ ਕਿਸੇ ਦੇ ਵੀ ਮੌਤ ਦਾ ਇਹ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ-ਬੇਅਦਬੀ ਦੇ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਕੈਪਟਨ ਅਤੇ ਬਾਦਲ : ਕੁਲਤਾਰ ਸਿੰਘ ਸੰਧਵਾਂ