ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਵਿਚ Subway ਨੇ ਲਾਂਚ ਕੀਤਾ 3 ਇੰਚ ਦਾ ਸੈਂਡਵਿਚ

ਏਜੰਸੀ

ਖ਼ਬਰਾਂ, ਕੌਮਾਂਤਰੀ

360 ਪਾਕਿਸਤਾਨੀ ਰੁਪਏ ਹੈ ਇਸ ਦੀ ਕੀਮਤ

Subway Offers 3-Inch Sandwich in Inflation-Battered Pakistan

 


ਇਸਲਾਮਾਬਾਦ: ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ 'ਚ ਅਮਰੀਕਾ ਦੀ ਫਾਸਟ ਫੂਡ ਚੇਨ ਸਬਵੇਅ ਨੇ ਤਿੰਨ ਇੰਚ ਦਾ ਸੈਂਡਵਿਚ ਲਾਂਚ ਕੀਤਾ ਹੈ। ਪਹਿਲੀ ਵਾਰ ਇਸ ਫਾਸਟ-ਫੂਡ ਚੇਨ ਨੇ ਵਿਸ਼ਵ ਪੱਧਰ 'ਤੇ ਸੈਂਡਵਿਚ ਦਾ ਇਕ ਮਿੰਨੀ ਸੰਸਕਰਣ ਲਾਂਚ ਕੀਤਾ ਹੈ। ਇਸ ਦੀ ਕੀਮਤ 360 ਪਾਕਿਸਤਾਨੀ ਰੁਪਏ ਹੈ।

ਇਹ ਵੀ ਪੜ੍ਹੋ: ਡਾ. ਬਲਜੀਤ ਕੌਰ ਅਤੇ ਡਾ. ਸੁਰਜੀਤ ਪਾਤਰ ਵੱਲੋਂ ਮਾਧਵੀ ਕਟਾਰੀਆ ਦਾ ਕਾਵਿ ਸੰਗ੍ਰਹਿ 'ਅਣਦੇਖਤੀ ਆਂਖੇ' ਲੋਕ-ਅਰਪਣ

ਸਬਵੇਅ ਆਮ ਤੌਰ 'ਤੇ 6-ਇੰਚ ਅਤੇ 12-ਇੰਚ ਦੇ ਸੈਂਡਵਿਚ ਵੇਚਦਾ ਹੈ, ਪਰ ਪਾਕਿਸਤਾਨ ਵਿਚ ਲੋਕਾਂ ਦੀ ਖਰੀਦ ਸ਼ਕਤੀ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਨੇ ਮੀਨੂ ਵਿਚ ਮਿੰਨੀ ਸੈਂਡਵਿਚ ਸ਼ਾਮਲ ਕੀਤੇ ਹਨ। ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਪਾਕਿਸਤਾਨ ਦੇ ਕਈ ਰੈਸਟੋਰੈਂਟਾਂ ਨੇ ਕੀਮਤਾਂ ਵਧਾ ਦਿਤੀਆਂ ਹਨ ਜਾਂ ਮਾਤਰਾ ਘਟਾ ਦਿਤੀ ਹੈ।

ਇਹ ਵੀ ਪੜ੍ਹੋ: ਕੀ ਜੀ-20 ਸੰਮੇਲਨ ਦੌਰਾਨ ਚਲਾਏ ਗੀਤ ਵਿਚੋਂ 'ਅੱਲ੍ਹਾ' ਸ਼ਬਦ ਹਟਾ ਦਿੱਤਾ ਗਿਆ ਸੀ? ਨਹੀਂ, ਵਾਇਰਲ ਵੀਡੀਓ ਐਡੀਟੇਡ ਹੈ

ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਮਹਿੰਗਾਈ ਦੋਹਰੇ ਅੰਕਾਂ 'ਤੇ ਪਹੁੰਚ ਗਈ ਹੈ। ਅਗਸਤ 'ਚ ਇਥੇ ਸਾਲਾਨਾ ਆਧਾਰ 'ਤੇ ਮਹਿੰਗਾਈ ਦਰ 27.38 ਫ਼ੀ ਸਦੀ ਸੀ। ਪਾਕਿਸਤਾਨ 'ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਖੁਰਾਕੀ ਮਹਿੰਗਾਈ ਦਰ 38.5 ਫ਼ੀ ਸਦੀ 'ਤੇ ਪਹੁੰਚ ਗਈ ਹੈ। ਇਕ ਸਾਲ ਪਹਿਲਾਂ ਅਗਸਤ ਵਿਚ ਇਹ 6.2% ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਾਕਿ ਘੁਸਪੈਠੀਆ ਗ੍ਰਿਫ਼ਤਾਰ, ਸਰਹੱਦ ਪਾਰ ਕਰਕੇ ਭਾਰਤੀ ਸਰਹੱਦ 'ਚ ਹੋਇਆ ਦਾਖ਼ਲ 

ਹਾਲ ਹੀ 'ਚ ਪਾਕਿਸਤਾਨ 'ਚ ਵਧਦੀ ਮਹਿੰਗਾਈ ਅਤੇ ਬਿਜਲੀ ਦੇ ਬਿੱਲਾਂ ਵਿਰੁਧ ਲੋਕ ਸੜਕਾਂ 'ਤੇ ਨਿਕਲ ਆਏ ਸਨ। ਲਾਹੌਰ, ਕਰਾਚੀ ਅਤੇ ਪੇਸ਼ਾਵਰ ਤੋਂ ਵਪਾਰੀਆਂ ਨੇ ਦੇਸ਼ ਭਰ ਵਿਚ ਦੁਕਾਨਾਂ ਬੰਦ ਕਰ ਦਿਤੀਆਂ ਸਨ। ਜਦੋਂ ਕਾਰਜਵਾਹਕ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੂੰ ਵਧਦੀ ਮਹਿੰਗਾਈ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿੱਲ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ।