ਅਮਰੀਕਾ ਦੇ ਰੱਖਿਆ ਮੰਤਰੀ ਛੇਤੀ ਹੀ ਅਪਣੇ ਅਹੁਦੇ ਤੋਂ ਹੱਟ ਸਕਦੇ ਹਨ : ਡੋਨਾਲਡ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਜਿਮ ਮੈਟਿਸ ਛੇਤੀ ਅਪਣੇ ਅਹੁਦੇ ਤੋਂ ਹੱਟ ਸਕਦੇ ਹਨ। ਇਸ ਦਾ ਕਾਰਨ ਇਕ ਡੈਮੋਕਰੇਟ...
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਜਿਮ ਮੈਟਿਸ ਛੇਤੀ ਅਪਣੇ ਅਹੁਦੇ ਤੋਂ ਹੱਟ ਸਕਦੇ ਹਨ। ਇਸ ਦਾ ਕਾਰਨ ਇਕ ਡੈਮੋਕਰੇਟ ਦੀ ਤਰ੍ਹਾਂ ਕੰਮ ਕਰਨ ਦਾ ਉਨ੍ਹਾਂ ਦਾ ਤਰੀਕਾ ਹੋ ਸਕਦਾ ਹੈ। ਵਿਚਾਰ ਕਰਨ ਯੋਗ ਹੈ ਕਿ ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦਾ ਸ਼ਾਸਨ ਹੈ ਅਤੇ ਡੈਮੋਕਰੇਟਿਕ ਪਾਰਟੀ ਵਿਰੋਧੀ ਪੱਖ ਵਿਚ ਹੈ। ਅਮਰੀਕੀ ਫੌਜ ਵਿਚ ਸੀਨੀਅਰ ਜਨਰਲ ਰਹੇ ਮੈਟਿਸ ਨੂੰ ਟਰੰਪ ਪ੍ਰਸ਼ਾਸਨ ਵਿਚ ਇਕ ਅਜ਼ਾਦ ਵਿਚਾਰਾਂ ਵਾਲਾ ਮੰਤਰੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਭਾਰਤ ਅਤੇ ਰੂਸ ਦੇ ਵਿਚ ਹੋਏ S- 400 ਮਿਜ਼ਾਈਲ ਡਿਫੈਂਸ ਸਮਝੌਤੇ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਡਰਾ ਦਿਤਾ ਹੈ ਅਤੇ ਉਸ ਨੇ ਮਾਸਕੋ ਤੋਂ ਮੁਆਫ਼ੀ ਮੰਗੀ ਹੈ। ਰੂਸ ਦੇ ਨਾਲ ਭਾਰਤ ਦੇ ਏਅਰ ਡਿਫੈਂਸ ਸਿਸਟਮ ਡੀਲ ਉਤੇ ਇਸਲਾਮਾਬਾਦ ਨੇ ਕਿਹਾ ਹੈ ਕਿ ਭਾਰਤ ਨੂੰ ਹਥਿਆਰ ਦੇਣ ਵਾਲੇ ਦੇਸ਼ ਨੂੰ ਇਹ ਯਕੀਨੀ ਬਣਾਉਣ ਚਾਹੀਦਾ ਹੈ ਕਿ ਇਸ ਦੇ ਕਾਰਨ ਖੇਤਰ ਵਿਚ ਸ਼ਕਤੀ ਸੰਤੁਲਨ ਨੂੰ ਖ਼ਤਰਾ ਨਾ ਪਹੁੰਚੇ। ਦੱਸ ਦੇਈਏ ਕਿ ਭਾਰਤ ਨੇ ਅਮਰੀਕੀ ਪਾਬੰਦੀਆਂ ਦੀ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰ ਕੇ ਰੂਸ ਦੇ ਨਾਲ ਇਹ ਡੀਲ ਕੀਤੀ ਹੈ।