ਅਮਰੀਕਾ ਵਿਚ ਨਿਲਾਮ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ 2 ਵਿਰਾਸਤੀ ਮੇਜ਼ਾਂ
ਪੰਜਾਬ ਵਿਧਾਨ ਸਭਾ ਦੀਆਂ ਦੋ ਮੇਜ਼ਾਂ ਦੀ ਅਮਰੀਕਾ ਵਿਚ 21 ਅਕਤੂਬਰ ਨੂੰ ਨਿਲਾਮੀ ਹੋਣ ਜਾ ਰਹੀ ਹੈ।
ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਦੀਆਂ ਦੋ ਮੇਜ਼ਾਂ ਦੀ ਅਮਰੀਕਾ ਵਿਚ 21 ਅਕਤੂਬਰ ਨੂੰ ਨਿਲਾਮੀ ਹੋਣ ਜਾ ਰਹੀ ਹੈ। ਇਸ ਸਬੰਧੀ ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਐਡਵੋਕੇਟ ਅਜੈ ਜੱਗਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਡਰੱਗਜ਼ ਐਂਡ ਕ੍ਰਾਈਮ ਸਬੰਧੀ ਸੰਯੁਕਤ ਰਾਸ਼ਟਰ ਦੇ ਦਫਤਰ ਯੂਐਨਓਡੀਸੀ ਦੇ ਕਾਰਜਕਾਰੀ ਨਿਰਦੇਸ਼ਕ ਜੀ. ਵੇਲੀ, ਅਮਰੀਕਾ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਨਿਲਾਮੀ ਰੋਕਣ ਅਤੇ ਦੋਵੇਂ ਵਿਰਾਸਤੀ ਮੇਜ਼ਾਂ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ:ਆਖ਼ਰ ਕੀ ਹੈ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦੇਣ ਦਾ ਮਕਸਦ, ਜਾਣੋ ਕੀ ਹੈ ਨਵਾਂ ਨਿਯਮ
ਨਿਲਾਮੀ ਦੌਰਾਨ ਇਹ ਟੇਬਲ 3500-4500 ਡਾਲਰ (ਲਗਭਗ 2.63-3.39 ਲੱਖ ਰੁਪਏ) ਵਿਚ ਵਿਕਣ ਦੀ ਸੰਭਾਵਨਾ ਹੈ। ਆਪਣੇ ਪੱਤਰ ਵਿਚ ਉਹਨਾਂ ਲਿਖਿਆ ਕਿ ਅਮਰੀਕਾ ਦੇ ਲਾਸ ਏਂਜਲਸ ਵਿਚ ਹੋ ਰਹੀ ਨਿਲਾਮੀ ਵਿਚ ਪੰਜਾਬ ਵਿਧਾਨ ਸਭਾ ਦੇ ਦੋ ਮੇਜ਼ਾਂ (ਜੋ ਕਿ ਵਿਰਾਸਤੀ ਵਸਤੂਆਂ ਹਨ) ਨਿਲਾਮ ਕੀਤੀਆਂ ਜਾ ਰਹੀਆਂ ਹਨ।
ਹੋਰ ਪੜ੍ਹੋ: ਐਸ. ਚਟੋਪਾਧਿਆਏ ਬਣੇ ਪੰਜਾਬ ਦੇ ਨਵੇ ਵਿਜੀਲੈਂਸ ਬਿਉਰੋ ਮੁਖੀ
ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਅਤੇ ਗ੍ਰਹਿ ਮੰਤਰਾਲੇ ਦੇ 22 ਫਰਵਰੀ 2011 ਦੇ ਆਦੇਸ਼ਾਂ ਦਾ ਉਲੰਘਣ ਕਰਕੇ ਵਿਰਾਸਤੀ ਮੇਜ਼ਾਂ ਨੂੰ ਕਿਸ ਨੇ ਵੇਚਿਆ ਅਤੇ ਕੌਣ ਅਮਰੀਕਾ ਲੈ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹਨਾਂ ਮੇਜ਼ਾਂ 'ਤੇ ਗੁਰਮੁਖੀ (ਪੰਜਾਬੀ) ਵਿਚ ਪੰਜਾਬ ਵਿਧਾਨ ਸਭਾ ਵੀ ਲਿਖਿਆ ਹੋਇਆ ਹੈ। ਇਹ ਦੋਵੇਂ ਮੇਜ਼ਾਂ 1968 ਵਿਚ ਬਣੀਆਂ ਹਨ।
ਹੋਰ ਪੜ੍ਹੋ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
ਇਹਨਾਂ ਵਿਚੋਂ ਇਕ ਅਸੈਂਬਲੀ ਦੇ ਰਿਸੈਪਸ਼ਨ ਰੂਮ ਅਤੇ ਦੂਜਾ ਐਂਟਰੀ ਰੂਮ ਦਾ ਮੇਜ਼ ਹੈ। ਚਿੱਠੀ ਵਿਚ ਮੰਗ ਕੀਤੀ ਗਈ ਹੈ ਕਿ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਅਤੇ ਅਮਰੀਕਾ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੇਜ਼ ਉੱਥੇ ਕਿਵੇਂ ਪਹੁੰਚੇ ਜਦਕਿ ਭਾਰਤ ਵਿਚ ਅਜਿਹੀਆਂ ਵਿਰਾਸਤੀ ਵਸਤੂਆਂ ਦੀ ਬਰਾਮਦ ’ਤੇ ਪਾਬੰਦੀ ਹੈ।