ਬੰਗਲਾਦੇਸ਼ ਤੋਂ ਰੋਹਿੰਗਿਆਂ ਦੀ ਵਾਪਸੀ ਅੱਜ ਤੋਂ, ਭਾਰਤ ਰੱਖ ਰਿਹਾ ਹੈ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਆਂਮਾਰ ਵਾਪਸ ਭੇਜੇ ਜਾ ਰਹੇ ਸ਼ੁਰੂਆਤੀ 2,260 ਲੋਕਾਂ ਵਿਚੋਂ 150 ਰੋਹਿੰਗਿਆਂ ਦੀ ਵਾਪਸੀ ਅੱਜ ਹੋਵੇਗੀ।

Rohingya refugees

ਨਵੀਂ ਦਿੱਲੀ, ( ਪੀਟੀਆਈ) : ਬੰਗਲਾਦੇਸ਼ ਨੇ ਮਿਆਂਮਾਰ ਤੋਂ ਭੱਜ ਕੇ ਸ਼ਰਣ ਲੈਣ ਵਾਲੇ ਰੋਹਿੰਗਿਆਂ ਦੀ ਘਰ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਮਿਆਂਮਾਰ ਵਾਪਸ ਭੇਜੇ ਜਾ ਰਹੇ ਸ਼ੁਰੂਆਤੀ 2,260 ਲੋਕਾਂ ਵਿਚੋਂ 150 ਰੋਹਿੰਗਿਆਂ ਦੀ ਵਾਪਸੀ ਅੱਜ ਹੋਵੇਗੀ। ਭਾਰਤ ਨੇ ਵੀ ਇਸ ਵਾਪਸੀ ਤੇ ਅਪਣੀ ਨਜ਼ਰ ਰੱਖੀ ਹੋਈ ਹੈ। ਪਿਛਲੇ ਸਾਲ ਅਗਸਤ ਵਿਚ ਫ਼ੌਜ ਦੇ ਹਮੇਲ ਤੋਂ ਬਾਅਦ 7.2 ਲੱਖ ਰੋਹਿੰਗਿਆਂ ਨੇ ਮਿਆਂਮਾਰ ਅਤੇ ਭਾਰਤ ਵਰਗੇ ਦੇਸ਼ਾਂ ਵਿਚ ਸ਼ਰਣ ਮੰਗੀ ਸੀ।

ਇਨ੍ਹਾਂ ਵਿਚੋਂ ਲਗਭਗ 5 ਲੱਖ ਲੋਕ ਬੰਗਲਾਦੇਸ਼ ਦੇ ਦੱਖਣ-ਪੂਰਵੀ ਇਲਾਕੇ ਦੀ ਮਿਆਂਮਾਰ ਸਰਹੱਦ ਨੇੜੇ ਸਥਿਤ ਕਾਕਸ ਬਾਜ਼ਾਰ ਵਿਚ ਰਹਿ ਰਹੇ ਹਨ। ਮਿਆਂਮਾਰ ਦੇ ਰਖਾਈਨ ਸੂਬੇ ਵਿਚ ਹੋਈ ਹਿੰਸਾ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਇਥੋਂ ਜਾਣਾ ਪਿਆ ਸੀ। ਬੰਗਲਾਦੇਸ਼ ਨੇ ਕੁਝ ਦਿਨ ਪਹਿਲਾਂ 24,342 ਰੋਹਿੰਗਿਆਂ ਸ਼ਰਣਾਰਥੀਆਂ ਦੀ ਸੂਚੀ ਮਿਆਂਮਾਰ ਨੂੰ ਸੌਂਪੀ ਸੀ। ਇਸ ਤੇ ਮਿਆਂਮਾਰ ਨੇ ਜਵਾਬ ਦਿੰਦੇ ਹੋਏ 5,000 ਸ਼ਰਣਾਰਥੀਆਂ ਦੀ ਤਸਦੀਕ ਕੀਤੇ ਜਾਣ ਦੀ ਗੱਲ ਕੀਤੀ ਸੀ।

ਰੋਹਿੰਗਾਂ ਕੈਂਪਾਂ ਵਿਚ ਬੰਗਲਾਦੇਸ਼ੀ ਫ਼ੌਜ ਦੀ ਮੌਜੂਦਗੀ ਵਧਣ ਨਾਲ ਇਸ ਗੱਲ ਦਾ ਅੰਦਾਜ਼ਾ ਲਗਣ ਲੱਗਾ ਹੈ ਕਿ ਇਨ੍ਹਾਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਜਾਵੇਗਾ। ਹਾਂਲਾਕਿ ਬੰਗਲਾਦੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਹੀ ਵਾਪਸ ਭੇਜਿਆ ਜਾਵੇਗਾ ਜੋ ਖ਼ੁਦ ਵਾਪਸ ਆਉਣਾ ਚਾਹਣਗੇ। ਦੱਸ ਦਈਏ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਆਂਗ ਸਾਨ ਸੂ ਨੂੰ ਦਿਤੇ ਗਏ ਸਨਮਾਨ ਨੂੰ ਵਾਪਸ ਲੈ ਲਿਆ ਹੈ।

ਭਾਰਤ ਵਿਚ ਲਗਭਗ 40,000 ਰੋਹਿੰਗਿਆਂ ਵਸੇ ਹੋਏ ਹਨ। ਇਨ੍ਹਾਂ ਵਿਚ 18,000 ਲੋਕਾਂ ਦੇ ਕੋਲ ਯੂਐਨ ਦੀ ਸ਼ਰਣਾਰਥੀ ਏਜੰਸੀ ਦਾ ਸਰਟੀਫਿਕੇਟ ਹੈ। ਭਾਰਤ ਇਨ੍ਹਾਂ ਨੂੰ ਗ਼ੈਰ ਕਾਨੂੰਨੀ ਘੁਸਪੈਠੀਏ ਮੰਨਦਾ ਹੈ ਅਤੇ ਇਨ੍ਹਾਂ ਦੀ ਵਾਪਸੀ ਦੀ ਗੱਲ ਹੁੰਦੀ ਰਹਿੰਦੀ ਹੈ। 7 ਲੋਕਾਂ ਨੂੰ ਵਾਪਸ ਭੇਜਿਆ ਵੀ ਜਾ ਚੁਕਿਆ ਹੈ।