ਚੀਨ ਅਤੇ ਰੂਸ ਦੇ ਵਿਰੁਧ ਯੁੱਧ ਵਿਚ ਹਾਰ ਸਕਦਾ ਹੈ ਅਮਰੀਕਾ: ਸੰਸਦੀ ਪੈਨਲ
ਅਮਰੀਕਾ ਦੇ ਸੰਸਦੀ ਪੈਨਲ ਨੇ ਬੁੱਧਵਾਰ ਨੂੰ ਜਾਰੀ ਅਪਣੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਅਮਰੀਕਾ ਰਾਸ਼ਟਰੀ ਸੁਰੱਖਿਆ ਅਤੇ ਫੌਜੀ ਸੰਕਟਾਂ ਦਾ ਸਾਹਮਣਾ ਕਰ
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸੰਸਦੀ ਪੈਨਲ ਨੇ ਬੁੱਧਵਾਰ ਨੂੰ ਜਾਰੀ ਅਪਣੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਅਮਰੀਕਾ ਰਾਸ਼ਟਰੀ ਸੁਰੱਖਿਆ ਅਤੇ ਫੌਜੀ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਰੂਸ ਅਤੇ ਚੀਨ ਦੇ ਵਿਰੁਧ ਹੋਣ ਵਾਲੀ ਲੜਾਈ ਵਿਚ ਹਾਰ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਨੇ ਰਾਸ਼ਟਰੀ ਰੱਖਿਆ ਰਣਨੀਤੀ ਕਮਿਸ਼ਨ ਨੂੰ ਇਹ ਜ਼ਿੰਮੇਦਾਰੀ ਦਿਤੀ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰੀ ਰੱਖਿਆ ਰਣਨੀਤੀ (ਐਨਡੀਐਸ) ਦੀ ਜਾਂਚ ਕਰਨ।
ਜ਼ਿਕਰਯੋਗ ਹੈ ਕਿ ਟਰੰਪ ਦੀ ਇਹ ਨੀਤੀ ਮਾਸਕੋ ਅਤੇ ਬੀਜਿੰਗ ਦੇ ਨਾਲ ਸ਼ਕਤੀ ਪਾਉਣ ਦੀ ਨਵੀਂ ਹੋੜ ਨੂੰ ਅੰਡਰਲਾਈਨ ਕਰਦੀ ਹੈ। ਡੈਮੋਕਰੈਟਿਕ ਅਤੇ ਰਿਪਬਲਿਕ ਪਾਰਟੀ ਦੇ ਦਰਜਨਾਂ ਸਾਬਕਾ ਅਧਿਕਾਰੀਆਂ ਦੇ ਇਸ ਪੈਨਲ ਨੇ ਪਾਇਆ ਕਿ ਇਕ ਤਰਫ ਜਿੱਥੇ ਅਮਰੀਕੀ ਫੌਜ ਬਜਟ ਵਿਚ ਕਟੌਤੀ ਦਾ ਸਾਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸਹੂਲਤਾਂ ਵਿਚ ਕਮੀ ਆ ਰਹੀ ਹੈ।
ਉਥੇ ਹੀ ਚੀਨ ਅਤੇ ਰੂਸ ਵਰਗੇ ਦੇਸ਼ ਅਮਰੀਕੀ ਤਾਕਤ ਦੇ ਨਾਲ ਸੰਤੁਲਨ ਕਾਇਮ ਕਰਨ ਲਈ ਅਪਣੀ ਸ਼ਕਤੀ ਵਧਾ ਰਹੇ ਹਨ। ਦੂਜੇ ਪਾਸੇ ਕਮਿਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਦੀ ਫੌਜੀ ਉੱਤਮਤਾ, ਜੋ ਦੁਨੀਆ ਵਿਚ ਉਸ ਦੀ ਤਾਕਤ ਦਾ ਲੋਹਾ ਮਨਵਾਉਂਦੀ ਹੈ ਅਤੇ ਰਾਸ਼ਟਰੀ ਸੁਰੱਖਿਆ, ਬਹੁਤ ਖਤਰਨਾਕ ਡਿਗਰੀ ਤੱਕ ਖ਼ਰਾਬ ਹੋਈ ਹੈ।ਪੈਨਲ ਨੇ ਮਨਿਆ ਹੈ ਕਿ ਇਸ ਸਦੀ ਵਿਚ ਅਤਿਵਾਦ ਦੇ ਖਿਲਾਫ ਲੜਾਈ 'ਤੇ ਅਮਰੀਕਾ ਦਾ ਧਿਆਨ ਕੇਂਦਰਤ ਹੋਣ ਨਾਲ ਉਹ ਲੜਾਈ ਦੇ ਹੋਰ ਖੇਤਰਾਂ ਜਿਵੇਂ ਮਿਸਾਇਲ ਰੱਖਿਆ ਸਾਇਬਰ ਅਤੇ ਅਕਾਸ਼ ਮੁਹਿਮ ਦੇ ਨਾਲ ਹੋਰ ਖੇਤਰਾਂ ਵਿਚ ਪਿੱਛੇ ਰਿਹਾ ਹੈ।