ਸੋਮਾਲੀਆ ਦੀ ਰਾਜਧਾਨੀ ਵਿਚ ਦੋ ਬੰਬ ਧਮਾਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਵਿਚ ਹੋਏ ਬੰਬ ਧਮਾਕਿਆਂ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ।

Explosions Rock Somalia's Capital

ਮੋਗਾਦਿਸ਼ੁ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਵਿਚ ਹੋਏ ਬੰਬ ਧਮਾਕਿਆਂ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੇ ਪੁਲਿਸ ਮੁਖੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲਕਾਇਦਾ ਨਾਲ ਜੁੜੇ ਅਤਿਵਾਦੀ ਸੰਗਠਨ ਅਲ-ਸ਼ਬਾਬ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਜਨਰਲ ਬਸ਼ੀਰ ਅਬਦੀ ਮੁਹੰਮਦ ਨੇ ਮੋਗਾਦਿਸ਼ੁ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾ ਕਾਰ ਬੰਬ ਧਮਾਕਾ ਰਾਸ਼ਟਰਪਤੀ ਭਵਨ ਕੌਲ ਸੁਰੱਖਿਆ ਚੌਂਕੀ ‘ਤੇ ਹੋਇਆ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ।

ਦੂਜਾ ਕਾਰ ਧਮਾਕਾ ਹਵਾਈ ਅੱਡੇ ਦੇ ਕੋਲ ਸੁਰੱਖਿਆ ਚੌਂਕੀ ‘ਤੇ ਹੋਇਆ, ਜਿਸ ਵਿਚ ਕਾਰ ਚਾਲਕ ਅਤੇ ਉਸ ਦੇ ਸਾਥੀ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਅਕਤੂਬਰ 2017 ਵਿਚ ਮੋਗਾਦਿਸ਼ੁ ਵਿਚ ਹੋਏ ਧਮਾਕਿਆਂ ਵਿਚ 500 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਦੀ ਜ਼ਿੰਮੇਵਾਰੀ ਅਲ ਸ਼ਬਾਬ ਨੇ ਲਈ ਸੀ।