ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਅਤਿਵਾਦੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ‘ਚ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ‘ਤੇ ਹੋਣ ਵਾਲੀ ਅਤਿਵਾਦੀ ਵਾਰਦਾਤ ਨੂੰ ਪੰਜਾਬ ਪੁਲਿਸ...

Babbar Khalsa

ਅੰਮ੍ਰਿਤਸਰ: ਪੰਜਾਬ ‘ਚ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ‘ਤੇ ਹੋਣ ਵਾਲੀ ਅਤਿਵਾਦੀ ਵਾਰਦਾਤ ਨੂੰ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਜੁਆਇੰਟ ਆਪ੍ਰੇਸ਼ਨ ਕਰਕੇ ਟਾਲ ਦਿੱਤਾ ਹੈ। ਕਾਊਂਟਰ ਇੰਟੈਲੀਜੈਂਸ ਨੂੰ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਹਰਚੰਦ ਸਿੰਘ ਦਿੱਲੀ ਵਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ 8 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇਸਤੋਂ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਹਰਚੰਦ ਸਿੰਘ ਦਿੱਲੀ ਵਾਲੇ ਦੇ 2 ਸਾਥੀ ਰਮਿੰਦਰਪਾਲ ਸਿੰਘ ਤੇ ਜਗਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸ ਸਮੇਂ ਉਹ ਪੁਲਿਸ ਰਿਮਾਂਡ ‘ਤੇ ਹੈ। ਦੋਨੋਂ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਨਾਲ ਜੁੜੇ ਹਨ। ਦੋਨੋਂ ਵਿਦੇਸ਼ ‘ਚ ਬੈਠੇ ਬੀ. ਕੇ.ਆਈ. ਦੇ ਮੁਖੀ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਦੇ ਕਹਿਣ ‘ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਦੋਨਾਂ ਤੋਂ ਪੁੱਛਗਿਛ ‘ਚ ਸਾਹਮਣੇ ਆਇਆ ਕਿ ਉਨ੍ਹਾਂ ਦਾ ਤੀਜਾ ਸਾਥੀ ਹਰਚੰਦ ਸਿੰਘ ਦਿੱਲੀ ਵਾਲਾ ਹੈ। ਉਹ ਵੀ ਇਸ ਸਮੇਂ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ। ਕਾਊਂਟਰ ਇੰਟੈਲੀਜੈਂਸ ਨੇ ਦਿੱਲੀ ‘ਚ ਛਾਪਾਮਾਰੀ ਕਰ ਹਰਚੰਦ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਪੁੱਛਗਿਛ 'ਚ ਖੁਲਾਸਾ ਹੋਇਆ ਹੈ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ ‘ਚ ਬੈਠੇ ਬੱਬਰ ਖਾਲਸੇ ਦੇ ਮੁਖੀ ਕੁਲਵਿੰਦਰਜੀਤ ਸਿੰਘ  ਖਾਨਪੁਰੀਆ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਉਰਫ ਹੈਪੀ ਪੀਐਚਡੀ ਨੇ ਹੱਥ ਮਿਲਾ ਲਇਆ ਹੈ। ਅੰਮ੍ਰਿਤਸਰ ਦੇਹਾਤੀ ਪੁਲਿਸ ਵੱਲੋਂ ਐਤਵਾਰ ਸਵੇਰੇ ਜੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਉਹ ਹੈਪੀ ਪੀਐਚਡੀ ਨੇ ਪਾਕਿਸਤਾਨ ਵਲੋਂ ਭੇਜੇ ਸਨ। ਬਾਰਡਰ ਵਲੋਂ ਹਥਿਆਰਾਂ ਦੀ ਖੇਪ ਅਤਿਵਾਦੀਆਂ ਤੱਕ ਪਹੁੰਚਾਉਣ ਲਈ ਤਸਕਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ।