ਬੰਗਾਲ ਦੇ 24 ਪਰਗਨਾ ਵਿਚ ਬੰਬ ਵਿਸਫ਼ੋਟ

ਏਜੰਸੀ

ਖ਼ਬਰਾਂ, ਰਾਸ਼ਟਰੀ

2 ਦੀ ਮੌਤ 4 ਜਖ਼ਮੀ

2 killed, 4 hurt in crude bomb attack in Bengal’s

ਨਵੀਂ ਦਿੱਲੀ- ਪੱਛਮ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿਚ ਹਿੰਸਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੋਮਵਾਰ ਰਾਤ ਨੂੰ ਜ਼ਿਲ੍ਹੇ ਦੇ ਕਾਂਕੀਨਾਰਾ ਇਲਾਕੇ ਵਿਚ ਹੋਏ ਇਕ ਵਿਸਫੋਟ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 4 ਜਖ਼ਮੀ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਣਪਛਾਤਿਆਂ ਨੇ ਦੇਸੀ ਬੰਬ ਸੁੱਟਿਆ ਸੀ ਇਲਾਕੇ ਵਿਚ ਲੁੱਟ ਖੋਹ ਵੀ ਚਲਦੀ ਰਹੀ ਅਸੀਂ ਪ੍ਰਸ਼ਾਸ਼ਨ ਤੋਂ ਮਦਦ ਮੰਗਦੇ ਰਹੇ ਪਰ ਕੋਈ ਅੱਗੇ ਨਹੀਂ ਆਇਆ।

ਦੱਸ ਦੀਏ ਕਿ ਭੜਕੀ ਹੋਈ ਹਿੰਸਾ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ। ਭਾਜਪਾ ਨੇ ਕਿਹਾ ਕਿ ਉਹਨਾਂ ਵਿਚੋਂ ਦੋ ਉਹਨਾਂ ਦੇ ਸਮਰਥਕ ਸਨ ਓਧਰ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਇਹਨਾਂ ਵਿਚ ਇਕ ਉਹਨਾਂ ਦਾ ਖਾਸ ਕਰਮਚਾਰੀ ਸੀ। ਦੋਨਾਂ ਦਲਾਂ ਨੇ ਦਾਅਵਾ ਕੀਤਾ ਕਿ ਇਸ ਹਿੰਸਾ ਤੋਂ ਬਾਅਦ ਉਹਨਾਂ ਦੇ ਕਈ ਕਰਮਚਾਰੀ ਗਾਇਬ ਹਨ। ਪੁਲਿਸ ਅਤੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕੁੱਝ ਨਹੀਂ ਕਿਹਾ ਕਿ ਕਿੰਨੇ ਵਿਅਕਤੀਆਂ ਦੀ ਮੌਤ ਹੋਈ ਹੈ ਜਦ ਕਿ ਬੈਨਰਜੀ ਨੇ ਕਿਹਾ ਹੈ ਕਿ ਮ੍ਰਿਤਕਾਂ ਦੀ ਸੰਖਿਆ ਦੋ ਹੈ। ਉਹਨਾਂ ਨੇ ਭਾਜਪਾ ਤੇ ਇਸ ਹਿੰਸਾ ਨੂੰ ਕਰਨ ਦਾ ਦੋਸ਼ ਲਗਾਇਆ ਹੈ।

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਸ਼ਨੀਵਾਰ ਨੂੰ ਹੋਈ ਹਿੰਸਾ ਵਿਚ ਦੋ ਲੋਕ ਹੀ ਮਾਰੇ ਗਏ ਹਨ ਭਾਜਪਾ ਦਾ 5 ਲੋਕ ਮਾਰੇ ਜਾਣ ਦਾ ਦਾਅਵਾ ਝੂਠਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਭਾਜਪਾ ਹਿੰਸਾ ਅਤੇ ਫਰਜ਼ੀ ਖਬਰਾਂ ਫੈਲਾ ਕੇ ਸਾਡੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਦੇ ਕਰਮਚਾਰੀ ਰਾਜ ਵਿਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਬੰਗਾਲ ਨੂੰ ਇਕ ਹੋਰ ਗੁਜਰਾਤ ਨਹੀਂ ਬਣਨ ਦੇਵਾਂਗੇ।

ਭਾਜਪਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਹਾਵੜਾ ਜ਼ਿਲ੍ਹੇ ਵਿਚ ਪਾਰਟੀ ਦੇ ਇਕ ਸਮਰਥਕ ਨੂੰ ਜੈ ਸ਼੍ਰੀ ਰਾਮ ਬੋਲਣ ਤੇ ਤ੍ਰਿਣਮੂਲ ਕਾਂਗਰਸ ਨੇ ਕਰਮਚਾਰੀ ਨੂੰ ਮਾਰ ਸੁੱਟਿਆ। ਪੁਲਿਸ ਨੇ 43 ਸਾਲ ਦੇ ਸਮਤੁਲ ਡੋਲੋਈ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਉਸਦੀ ਲਾਸ਼ ਅਮਤਾ ਥਾਣਾ ਦੇ ਸਰਪੋਤਾ ਪਿੰਡ ਦੇ ਖੇਤ ਵਿਚੋਂ ਮਿਲੀ ਹਾਂਲਾ ਕਿ ਮੌਤ ਦੇ ਕਾਰਨਾਂ ਨੂੰ ਲੈ ਕੇ ਅਧਿਕਾਰੀਆਂ ਨੇ ਕੁੱਝ ਵੀ ਨਹੀਂ ਕਿਹਾ। ਸਥਾਨਕ ਸੂਤਰਾਂ ਦੇ ਮੁਤਾਬਕ ਡੋਲੋਈ ਐਤਵਾਰ ਰਾਤ ਨੂੰ ਇਸ ਸਮਾਗਮ ਤੇ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਆਇਆ।

ਉਸਦੀ ਲਾਸ਼ ਸੋਮਵਾਰ ਨੂੰ ਮਿਲੀ ਅਤੇ ਉਸ ਦੇ ਗਲੇ ਵਿਚ ਰੱਸੀ ਸੀ। ਭਾਜਪਾ ਦੀ ਹਾਵੜਾ ਗ੍ਰਾਮੀਣ ਇਕਾਈ ਦੇ ਨੇਤਾ ਅਨੁਪਮ ਮਲਿਕ ਨੇ ਦਾਅਵਾ ਕੀਤਾ ਕਿ ਡੋਲੋਈ ਉਹਨਾਂ ਦੀ ਪਾਰਟੀ ਦਾ ਸਮਰਥਕ ਸੀ ਅਤੇ ਜੌ ਸ਼੍ਰੀ ਰਾਮ ਬੋਲਣ ਤੇ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਨੇ ਉਸ ਦੀ ਹੱਤਿਆ ਕਰ ਦਿੱਤੀ। ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸਮੀਰ ਪਾਂਜਾ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਾਰੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ।