ਵੱਡੀ ਲਾਪਰਵਾਹੀ: ਅਮਰੀਕਾ 'ਚ 900 ਲੋਕਾਂ ਨੂੰ ਲਗਾਇਆ ਕੋਰੋਨਾ ਦਾ Expire ਟੀਕਾ
ਸਿਹਤ ਵਿਭਾਗ ਨੇ ਕਿਹਾ ਕਿ 5 ਤੋਂ 10 ਜੂਨ ਦਰਮਿਆਨ ਇਹ ਗੜਬੜੀ ਹੋਈ ਹੈ
ਵਾਸ਼ਿੰਗਟਨ-ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਕੋਰੋਨਾ ਟੀਕਾਕਰਨ ਨੂੰ ਲੈ ਕੇ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਊਯਾਰਕ ਸ਼ਹਿਰ 'ਚ ਸਥਿਤ ਟਾਈਮਜ਼ ਸੁਕਵਾਇਰ ਦੇ ਇਕ ਟੀਕਾਕਰਨ ਕੇਂਦਰ 'ਚ ਲਗਭਗ 900 ਲੋਕਾਂ ਨੂੰ ਐਕਸਪਾਈਰ ਭਾਵ ਅਜਿਹੇ ਟੀਕੇ ਲੱਗਾ ਦਿੱਤੇ ਗਏ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਸੀ।
ਇਹ ਵੀ ਪੜ੍ਹੋ-MP : ਬਿਨ੍ਹਾਂ ਟੈਸਟ ਕੀਤੇ ਸਰਕਾਰ ਨੇ ਜਾਰੀ ਕਰ ਦਿੱਤੀ ਕੋਰੋਨਾ ਰਿਪੋਰਟ, ਅੱਧੇ ਨੰਬਰ Out of Service
ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਵਿਭਾਗ ਨੇ ਕਿਹਾ ਕਿ 5 ਤੋਂ 10 ਜੂਨ ਦਰਮਿਆਨ ਇਹ ਗੜਬੜੀ ਹੋਈ ਹੈ। ਟਾਈਮਜ਼ ਸੁਕਵਾਇਰ 'ਚ ਐੱਨ.ਐੱਫ.ਐੱਲ. ਐਕਸਪੀਰੀਅੰਸ ਬਿਲਡਿੰਗ 'ਚ ਫਾਈਜ਼ਰ ਵੈਕਸੀਨ ਦੀ ਖੁਰਾਕ ਲੈਣ ਵਾਲੇ ਇਨ੍ਹਾਂ 899 ਲੋਕਾਂ ਨੂੰ ਜਲਦ ਤੋਂ ਜਲਦ ਫਾਈਜ਼ਰ ਦੀ ਇਕ ਹੋਰ ਖੁਰਾਕ ਲੈਣੀ ਚਾਹੀਦੀ ਹੈ। ਇਸ ਖਬਰ ਤੋਂ ਬਾਅਦ ਲੋਕਾਂ 'ਚ ਘਬਹਾਰਟ ਹੈ। ਨਿਊਯਾਰਕ 'ਚ ਠੇਕੇ ਤਹਿਤ ਵੈਕਸੀਨ ਲਾਉਣ ਵਾਲੀ ਕੰਪਨੀ ਏ.ਟੀ.ਸੀ. ਵੈਕਸੀਨੇਸ਼ਨ ਸਰਵਿਸੇਜ਼ ਨੇ ਇਸ ਸੰਬੰਧ 'ਚ ਦੁੱਖ ਜ਼ਾਹਰ ਕੀਤਾ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ
ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਦੱਸਿਆ ਗਿਆ ਹੈ ਕਿ ਜਿਹੜਾ ਟੀਕਾ ਉਨ੍ਹਾਂ ਨੂੰ ਲਾਇਆ ਗਿਆ ਹੈ ਉਸ ਨਾਲ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ।ਸਿਹਤ ਵਿਭਾਗ ਦੇ ਬੁਲਾਰੇ ਪੈਟ੍ਰਿਕ ਗਾਲਾਹੁਏ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਐਕਸਪਾਈਰ ਡੋਜ਼ ਦਿੱਤੀ ਗਈ ਹੈ ਉਨ੍ਹਾਂ ਨੂੰ ਈ-ਮੇਲ, ਫੋਨ ਤੋਂ ਇਲਾਵਾ ਚਿੱਠੀ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਸਾਵਧਾਨ ਰਹਿਣ।
ਇਹ ਵੀ ਪੜ੍ਹੋ-ਕੋਵੈਕਸੀਨ ਦੀ 150 ਰੁਪਏ 'ਚ ਸਪਲਾਈ ਕਰਨਾ ਲੰਬੇ ਸਮੇਂ ਤੱਕ ਸੰਭਵ ਨਹੀਂ : ਭਾਰਤ ਬਾਇਓਟੈੱਕ
ਇਸ ਲਾਪਰਵਾਹੀ ਤੋਂ ਬਾਅਦ ਮੇਅਰ ਦਫਤਰ ਨੇ ਏ.ਟੀ.ਸੀ. ਵੈਕਸੀਨੇਸ਼ਨ ਸਰਵਿਸੇਜ਼ ਦੀ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ 'ਚ ਇਸ ਵੇਲੇ ਕੋਰੋਨਾ ਦੇ ਸਭ ਤੋਂ ਵਧੇਰੇ ਮਾਮਲੇ ਹਨ। ਇਥੇ ਹੁਣ ਤੱਕ 3 ਕਰੋੜ 43 ਲੱਖ ਤੋਂ ਵਧੇਰੇ ਲੋਕ ਪੀੜਤ ਪਾਏ ਗਏ ਹਨ। ਉਥੇ ਅਜਿਹੇ ਸਮੇਂ 'ਚ ਇਥੇ ਹੋਈ ਇਹ ਘਟਨਾ ਸਿਹਤ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰ ਰਵੱਈਆ ਨੂੰ ਉਜਾਗਰ ਕਰਦੀ ਹੈ। ਅਮਰੀਕਾ 'ਚ ਹੁਣ ਤੱਕ ਕੋਰੋਨਾ ਵਾਇਰਸ ਨਾਲ 6 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ-ਕੈਪਟਨ ਨੇ ਵਿਰੋਧੀਆਂ ਵੱਲੋਂ ਟੀਕਾਕਰਨ ਤੇ ਫਤਿਹ ਕਿੱਟ ਘੁਟਾਲਿਆਂ ਦੇ ਲਾਏ ਦੋਸ਼ਾਂ ਨੂੰ ਕੀਤਾ ਖਾਰਿਜ