ਕੈਨੇਡਾ 'ਚ ਵਿਰੋਧੀ ਧਿਰ ਵੱਲੋਂ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਗਈ ਮੰਗ
ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਹਰਜੀਤ ਸਿੰਘ ਸੱਜਨ ਜਾਂ ਤਾਂ ਅਸਤੀਫਾ ਦੇ ਦੇਣ ਜਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਦੇ ਅਹੁਦੇ ਨੂੰ ਹਟਾ ਦਿੱਤਾ ਜਾਵੇ
ਟੋਰਾਂਟੋ-ਕੈਨੇਡਾ ਦੀ ਸਰਕਾਰ 'ਚ ਜਿਨਸੀ ਸ਼ੋਸ਼ਣ 'ਤੇ ਵਿਵਾਦਾਂ ਤੋਂ ਬਾਅਦ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਹਰਜੀਤ ਸਿੰਘ ਸੱਜਨ ਜਾਂ ਤਾਂ ਅਸਤੀਫਾ ਦੇ ਦੇਣ ਜਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਦੇ ਅਹੁਦੇ ਨੂੰ ਹਟਾ ਦਿੱਤਾ ਜਾਵੇ।
ਇਹ ਵੀ ਪੜ੍ਹੋ-ਕੋਰੋਨਾ : ਫਰਾਂਸ 'ਚ ਸ਼ੁਰੂ ਹੋਇਆ 12 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ
ਮੰਗਲਵਾਰ ਨੂੰ ਹਾਊਸ ਆਫ ਕਾਮਨਸ 'ਚ ਵਿਰੋਧੀ ਧਿਰ ਦੇ ਨੇਤਾ ਏਰਿਨ ਓ ਟੂਲ ਨੇ ਕਿਹਾ ਕਿ ਸੱਜਣ ਦੀ ਨਿਗਰਾਨੀ 'ਚ ਫੌਜ ਦਾ ਪੱਧਰ ਬੇਹਦ ਡਿੱਗ ਗਿਆ ਇਸ ਲਈ ਉਨ੍ਹਾਂ ਨੂੰ ਸਨਮਾਨਜਨਕ ਤਰੀਕੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਹੈ। ਫੈਡਰਲ ਕੰਜ਼ਵੇਟਿਵ ਪਾਰਟੀ ਦੇ ਨੇਤਾ ਨੇ ਕਿਹਾ ਕਿ ਸੱਜਣ ਅਸਮੱਰਥ ਮੰਤਰੀ ਸਾਬਤ ਹੋਏ ਹਨ ਜਿਨ੍ਹਾਂ ਨੇ ਫੌਜ ਦਾ ਭਰੋਸਾ ਗੁਆ ਦਿੱਤਾ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ
ਏਰਿਲ ਓ ਟੂਲ ਨੇ ਇਕ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਮੰਤਰੀ ਸੱਜਣ ਦਾ ਵਤੀਰਾ ਉਸ ਸੰਥਥਾ ਪ੍ਰਤੀ ਅਪਮਾਨਜਨਕ ਹੈ ਜਿਸ ਦੀ ਅਸੀਂ ਦੋਵਾਂ ਨੇ ਪਹਿਲਾਂ ਸੇਵਾ ਕੀਤੀ ਸੀ। ਉਨ੍ਹਾਂ ਨੇ ਸੀ.ਏ.ਐੱਫ. 'ਚ ਜਿਨਸੀ ਸ਼ੋਸ਼ਣ ਨੂੰ ਕਵਰ ਕੀਤਾ ਹੈ ਅਤੇ ਸੀ.ਏ.ਐੱਫ. ਦੇ ਮੈਂਬਰਾਂ ਦਾ ਸਨਮਾਨ ਗੁਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਕੁਝ ਲੀਡਰਸ਼ਿਪ ਦਿਖਾਉਣ ਅਤੇ ਆਪਣੇ ਰੱਖਿਆ ਮੰਤਰੀ ਨੂੰ ਬਰਖਾਸਤ ਕਰਨ।
ਇਹ ਵੀ ਪੜ੍ਹੋ-MP : ਬਿਨ੍ਹਾਂ ਟੈਸਟ ਕੀਤੇ ਸਰਕਾਰ ਨੇ ਜਾਰੀ ਕਰ ਦਿੱਤੀ ਕੋਰੋਨਾ ਰਿਪੋਰਟ, ਅੱਧੇ ਨੰਬਰ Out of Service