ਅਮਰੀਕਾ ਦੇ ਸਕੂਲਾਂ 'ਚ ਪੜ੍ਹਾਇਆ ਜਾਵੇਗਾ ਗ਼ਦਰ ਪਾਰਟੀ ਦਾ ਇਤਿਹਾਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਓਰੇਗਨ ਸੂਬੇ ਦੇ ਸਕੂਲਾਂ ਦੇ ਵਿਦਿਆਥੀਆਂ ਨੂੰ ਛੇਤੀ ਹੀ ਭਾਰਤ ਦੇ ਆਜ਼ਾਦੀ ਅੰਦੋਲਨ 'ਚ ਯੋਗਦਾਨ ਦੇਣ ਵਾਲੀ ਗ਼ਦਰ ਪਾਰਟੀ ਬਾਰੇ ਪੜ੍ਹਨ ਨੂੰ ਮਿਲੇਗਾ............

US Schools

ਐਸਟੋਰੀਆ (ਅਮਰੀਕਾ) : ਅਮਰੀਕਾ ਦੇ ਓਰੇਗਨ ਸੂਬੇ ਦੇ ਸਕੂਲਾਂ ਦੇ ਵਿਦਿਆਥੀਆਂ ਨੂੰ ਛੇਤੀ ਹੀ ਭਾਰਤ ਦੇ ਆਜ਼ਾਦੀ ਅੰਦੋਲਨ 'ਚ ਯੋਗਦਾਨ ਦੇਣ ਵਾਲੀ ਗ਼ਦਰ ਪਾਰਟੀ ਬਾਰੇ ਪੜ੍ਹਨ ਨੂੰ ਮਿਲੇਗਾ। ਕ੍ਰਾਂਤੀਕਾਰੀ ਜਥੇਬੰਦੀ ਗ਼ਦਰ ਪਾਰਟੀ ਦੀ ਸਥਾਪਨਾ ਦੇ 105 ਸਾਲ ਪੂਰੇ ਹੋਣ ਮੌਕੇ ਓਰੇਗਨ ਦੇ ਸਿਖਰਲੇ ਅਧਿਕਾਰੀਆਂ ਨੇ ਇਹ ਐਲਾਨ ਕੀਤਾ। ਇਤਿਹਾਸਕ ਸ਼ਹਿਰ ਐਸਟੋਰੀਆ 'ਚ ਕੁੱਝ ਭਾਰਤੀ-ਅਮੀਰੀਕੀ ਪ੍ਰਵਾਰ ਹਨ ਪਰ ਸਰਕਾਰੀ ਰੀਕਾਰਡ ਮੁਤਾਬਕ 1010 'ਚ 74 ਵਿਅਕਤੀ ਇੱਥੇ ਆਏ ਸਨ ਜਿਨ੍ਹਾਂ 'ਚ ਜ਼ਿਆਦਾਤਰ ਪੰਜਾਬ ਦੇ ਸਿੱਖ ਸਨ। ਲਕੜੀ ਕੱਟਣ ਵਾਲੀ ਕੰਪਨੀ 'ਚ ਕੰਮ ਕਰਨ ਵਾਲੇ ਇਨ੍ਹਾਂ ਭਾਰਤੀਆਂ ਦੇ ਵੰਸ਼ਜ ਕਲ ਗ਼ਦਰ ਪਾਰਟੀ ਦੇ ਪਹਿਲੇ

ਸਥਾਪਨਾ ਸੰਮੇਲਨ 'ਚ ਹਿੱਸਾ ਲੈਣ ਲਈ ਇਕੱਠੇ ਹੋਏ। ਇਸ ਮੌਕੇ ਓਰੇਗਾਨ ਦੇ ਅਟਾਰਨੀ ਜਨਰਲ ਐਲੇਨ ਐਫ਼. ਰੋਜਨਬਲਮ ਨੇ ਕਿਹਾ ਕਿ ਇਹ ਇਤਿਹਾਸਕ ਘਟਨਾ ਸੂਬੇ ਦੇ ਸਕੂਲਾਂ ਦੇ ਪਾਠਕ੍ਰਮ ਦਾ ਹਿੱਸਾ ਬਣੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਹੁਤ ਗੁੰਝਲਦਾਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਮਰੀਕਾ 'ਚ ਕਾਲੇ ਲੋਕਾਂ ਤੋਂ ਵੀ ਜ਼ਿਆਦਾ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਮਰੀਕਾ ਬਾਹਰੋਂ ਆਏ ਲੋਕਾਂ ਤੋਂ ਜ਼ਰੂਰ ਕੰਮ ਕਰਵਾਉਣ ਲਈ ਤਾਂ ਉਤਾਵਲਾ ਰਹਿੰਦਾ ਹੈ

ਪਰ ਉਨ੍ਹਾਂ ਨੂੰ ਮਾਨਤਾ ਦੇਣ ਅਤੇ ਅਮਰੀਕੀ ਨਾਗਰਿਕ ਹੋਣ ਦਾ ਪੂਰਾ ਲਾਭ ਲੈਣ ਤੋਂ ਵਾਂਝਾ ਰਖਦਾ ਹੈ। ਕੋਲੰਬੀਆ ਦਰਿਆ ਦੇ ਕੰਢੇ 'ਤੇ ਪੂਰਾ ਦਿਨ ਚੱਲੇ ਪ੍ਰੋਗਰਾਮ 'ਚ ਕਈ ਹਜ਼ਾਰਾਂ ਭਾਰਤੀ-ਅਮਰੀਕੀਆਂ ਸਮੇਤ ਕਈ ਸਥਾਨਕ ਸਿੱਖ ਆਗੂ ਹਾਜ਼ਰ ਸਨ ਅਤੇ ਇਸ ਮੌਕੇ ਸਿੱਖਾਂ ਨੇ ਗਤਕੇ ਦਾ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਮੇਅਰ ਨੇ 'ਗਦਰ ਪਾਰਟੀ' ਦਾ ਇਕ ਯਾਦਗਾਰ ਤਖ਼ਤਾ ਵੀ ਪਾਰਕ 'ਚ ਲਾਇਆ। (ਪੀਟੀਆਈ)