ਡੈਮੋਕਰੇਟ 'ਮਹਿਲਾ ਸਾਂਸਦਾਂ' ਬਾਰੇ ਕੀਤੀਆਂ ਗਈਆਂ ਟਰੰਪ ਦੀਆਂ ਟਿਪਣੀਆਂ ਦੀ ਨਿੰਦਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਪ੍ਰਗਤੀਸ਼ੀਲ ਮਹਿਲਾ ਡੈਮੋਕ੍ਰੈਟਿਕ ਸਾਂਸਦਾਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਜਿਥੋਂ ਆਈਆਂ ਹਨ ਉਥੇ 'ਵਾਪਸ ਚਲੀ ਜਾਉ'।

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਪ੍ਰਗਤੀਸ਼ੀਲ ਮਹਿਲਾ ਡੈਮੋਕ੍ਰੈਟਿਕ ਸਾਂਸਦਾਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਜਿਥੋਂ ਆਈਆਂ ਹਨ ਉਥੇ 'ਵਾਪਸ ਚਲੀ ਜਾਉ'। ਰਾਸ਼ਟਰਪਤੀ ਦੀ ਇਸ ਟਿਪਣੀ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰਾਂ ਅਤੇ ਵੱਡੇ ਸਾਂਸਦਾਂ ਨੇ 'ਨਸਲੀ ਅਤੇ ਨਫ਼ਰਤ ਨਾਲ ਭਰੀਆਂ' ਇਨ੍ਹਾਂ ਟਿਪਣੀਆਂ ਲਈ ਟਰੰਪ ਦੀ ਆਲੋਚਨਾ ਕੀਤੀ। ਪਿਛਲੇ ਸਾਲ ਵੀ ਟਰੰਪ ਨੇ ਅਫ਼ਰੀਕੀ ਦੇਸ਼ਾਂ ਨੂੰ 'ਗਟਰ' ਦਸਦੇ ਹੋਏ ਕਿਹਾ ਸੀ ਕਿ ਉਹ ਅਮਰੀਕਾ ਵਿਚ ਸ਼ਰਣਾਰਥੀ 'ਹਮਲਾ' ਕਰਨਗੇ। 

ਟਰੰਪ ਨੇ ਕੁਝ ਸਮਾਂ ਪਹਿਲਾਂ ਟਵੀਟ ਕਰਦਿਆਂ ਕਿਹਾਸੀ, ''ਇਹ ਦੇਖ ਕੇ ਬਹੁਤ ਬੁਰਾ ਲੱਗਾ ਕਿ ਡੈਮੋਕ੍ਰੇਟਸ ਉਨ੍ਹਾਂ ਲੋਕਾਂ ਨਾਲ ਚਿਪਕੇ ਹੋਏ ਹਨ ਜੋ ਸਾਡੇ ਦੇਸ਼ ਲਈ ਬਹੁਤ ਬੁਰਾ ਬੋਲਦੇ ਹਨ ਅਤੇ ਜਿਹੜੇ ਇਜ਼ਰਾਈਲ ਨਾਲ ਨਫ਼ਰਤ ਕਰਦੇ ਹਨ। ਜਦੋਂ ਵੀ ਉਨ੍ਹਾਂ ਨਾਲ ਸਾਹਮਣਾ ਹੁੰਦਾ ਹੈ ਤਾਂ ਉਹ ਨੈਨਸੀ ਪੇਲੋਸੀ ਸਮੇਤ ਅਪਣੇ ਵਿਰੋਧੀਆਂ ਨੂੰ ਬੁਲਾ ਲਿਆਉਂਦੇ ਹਨ। ਨਸਲਵਾਦੀ।''

 ਐਤਵਾਰ ਨੂੰ ਟਰੰਪ ਨੇ ਇਕ ਟਿਪਣੀ ਵਿਚ 'ਪ੍ਰਗਤੀਸ਼ੀਲ' ਮਹਿਲਾ ਡੈਮੋਕਰੇਟਿਕ ਸਾਂਸਦਾਂ ਦਾ ਹਵਾਲਾ ਦਿੰਦਿਆਂ ਇਹ ਟਿਪਣੀ ਕੀਤੀ। ਇਹ ਟਿਪਣੀਆਂ ਅਸ਼ਵੇਤ (ਕਾਲੀਆਂ) ਮਹਿਲਾ ਸਾਂਸਦਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਸਨ। ਇਨ੍ਹਾਂ ਮਹਿਲਾ ਸਾਂਸਦਾਂ ਵਿਚ ਨਿਊਯਾਰਕ ਦੀ ਅਲੈਕਜ਼ੈਂਡਰਿਆ ਓਕਾਸਿਓ ਕਾਰਟੇਜ਼, ਮਿਨਿਸੋਟਾ ਦੀ ਇਲਹਾਨ ਓਮਰ, ਮਿਸ਼ੀਗਨ ਦੀ ਰਾਸ਼ਿਦਾ ਤਲਾਈਬ ਅਤੇ ਮੈਸਾਚੁਸੇਟਸ ਦੀ ਅਯਾਨਾ ਪਰਜੇਸਲੀ ਸ਼ਾਮਲ ਹਨ।