ਕੀ ਤੁਸੀਂ ਕਦੇ ਦੇਖਿਆ ਸੋਨੇ ਦਾ ਹੋਟਲ? ਬਾਥਰੂਮ 'ਚ ਸੋਨਾ ਜੜਿਆ, ਵੇਖੋ ਤਸਵੀਰਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਹਨੋਈ ਵਿੱਚ ਕੋਰੋਨਾ ਪੀਰੀਅਡ ਦੌਰਾਨ ਸੋਨੇ ਦਾ ਬਣਿਆ ਇੱਕ ਹੋਟਲ ਸ਼ੁਰੂ ਹੋਇਆ ਹੈ

File

ਕੋਰੋਨਾ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਹਨੋਈ ਵਿੱਚ ਕੋਰੋਨਾ ਪੀਰੀਅਡ ਦੌਰਾਨ ਸੋਨੇ ਦਾ ਬਣਿਆ ਇੱਕ ਹੋਟਲ ਸ਼ੁਰੂ ਹੋਇਆ ਹੈ ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ।

ਸੋਨੇ ਦੇ ਬਣੇ ਇਸ ਹੋਟਲ ‘ਚ ਕੀ ਖ਼ਾਸ ਹੈ, ਆਓ ਜਾਣਦੇ ਹਾਂ। ਇਹ ਕਿਹਾ ਜਾ ਰਿਹਾ ਹੈ ਕਿ ਅੱਜ ਤੱਕ ਕਿਤੇ ਵੀ ਸੋਨੇ ਨਾਲ ਹੋਟਲ ਨਹੀਂ ਬਣਾਇਆ ਗਿਆ ਹੈ।

ਸੰਪੂਰਨ ਸੋਨੇ ਤੋਂ ਬਣਿਆ ਇਹ ਪਹਿਲਾ ਹੋਟਲ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 'ਡੋਲਸ ਹਨੋਈ ਗੋਲਡਨ ਲੇਕ' ਦੇ ਨਾਮ ਨਾਲ ਬਣੇ ਇਸ ਹੋਟਲ ਦੀ ਲਾਬੀ 24 ਕੈਰਟ ਸੋਨੇ ਦੀ ਬਣੀ ਹੈ

ਜਿਸ ਦੀ ਕੀਮਤ 200 ਮਿਲੀਅਨ ਡਾਲਰ ਹੈ। ਹੋਟਲ ਦੇ ਕਮਰੇ ਤੋਂ ਲੈ ਕੇ ਬ੍ਰਿਜ ਸਮੇਤ ਬਰਤਨ, ਟਾਈਲੇਟ, ਸ਼ਾਵਰ ਸੋਨੇ ਦੇ ਬਣੇ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੀ 25 ਵੀਂ ਮੰਜ਼ਲ ਤੋਂ ਪੂਰਾ ਸ਼ਹਿਰ ਦਿਖਾਈ ਦਿੰਦਾ ਹੈ। ਸੋਨੇ ਦਾ ਬਣਿਆ ਇਹ ਹੋਟਲ ਸਪੱਸ਼ਟ ਤੌਰ 'ਤੇ ਬਹੁਤ ਮਹਿੰਗਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।