ਪਾਕਿਸਤਾਨ ਨੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਅਜ ਆਪਣੇ 72ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਬੜੀ ਹੀ ਧੂਮਧਾਮ ਨਾਲ ਮਨਾਇਆ ਅਤੇ ਦੇਸ਼ ਵਿਚ ਕਈ ਥਾਈਂ ਇਸ ਸਬੰਧੀ ਪ੍ਰੋਗਰਾਮ ਵੀ ਕੀਤੇ ਗਏ.................

Girls During Celebration of Independence Day

ਇਸਲਾਮਾਬਾਦ : ਪਾਕਿਸਤਾਨ ਨੇ ਅਜ ਆਪਣੇ 72ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਬੜੀ ਹੀ ਧੂਮਧਾਮ ਨਾਲ ਮਨਾਇਆ ਅਤੇ ਦੇਸ਼ ਵਿਚ ਕਈ ਥਾਈਂ ਇਸ ਸਬੰਧੀ ਪ੍ਰੋਗਰਾਮ ਵੀ ਕੀਤੇ ਗਏ। ਦਿਨ ਦੀ ਸ਼ੁਰੂਆਤ ਮਸਜਿਦਾਂ 'ਚ ਨਮਾਜ ਅਦਾ ਕਰਨ ਅਤੇ ਸਾਰੀਆਂ ਲੋਕ ਇਮਾਰਤਾਂ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਾਰੀਆਂ ਲੋਕ ਇਮਾਰਤਾਂ ਨੂੰ ਰੰਗ-ਬਰੰਗੀਆਂ ਝੰਡੀਆਂ ਅਤੇ ਰੋਸ਼ਨੀਆਂ ਨਾਲ ਸਜਾਇਆ ਗਿਆ। ਆਪਣੇ 72ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਉਣ ਲਈ ਰਾਜਧਾਨੀ  ਵਿਚ 31 ਤੋਪਾਂ ਦੀ ਸਲਾਮੀ ਦਿਤੀ ਗਈ।

ਇਸ ਤੋਂ ਬਾਦ ਚਾਰ ਸੂਬਿਆਂ ਵਿਚ 21 ਤੋਪਾਂ ਦੀ ਸਲਾਮੀ ਦਿਤੀ ਗਈ। ਮੁੱਖ ਪ੍ਰੋਗਰਾਮ ਦੀ ਇਸਲਾਮਾਬਾਦ ਦੇ 'ਜਿਨਾਹ ਕੰਨਵੈਂਨਸ਼ ਸੈਂਟਰ'' ਵਿਖੇ ਸ਼ੁਰੂਆਤ ਕੀਤੀ ਗਈ, ਇਥੇ ਰਾਸ਼ਟਰਪੀ ਮਮਨੂਨ ਹੁਸੈਨ ਨੇ ਰਾਸ਼ਟਰੀ ਝੰਡਾ ਲਹਿਰਾਇਆ। ਪ੍ਰੋਗਰਾਮ ਵਿਚ ਕੰਮ ਚਲਾਉ ਪ੍ਰਧਾਨ ਮੰਤਰੀ ਨਾਸਿਰ-ਉਲ-ਮੁਲਕ, ਤਿੰਨਾਂ ਸਸ਼ਤਰ ਬਲਾਂ ਦੇ ਮੁੱਖੀ, ਹੋਰ ਹਸਤੀਆਂ ਅਤੇ ਵਿਦੇਸ਼ੀ ਸਖ਼ਸ਼ੀਅਤਾਂ ਵੀ ਸ਼ਾਮਲ ਹੋਈਆਂ।

ਇਸ ਦੌਰਾਨ ਭਾਰਤ-ਪਾਕਿ ਸੀਮਾਵਾਂ ਪਾਕਿਸਤਾਨ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਦਾ ਮਿਠਾਈਆਂ ਨਾਲ ਮੂੰਹ ਮਿੱਠਾ ਕਰਵਾਇਆ। ਰਾਸ਼ਟਰਪਤੀ ਮਮਨੂਨ ਹੁਸੈਨ ਅਤੇ ਕੰਮ ਚਲਾਉ ਪ੍ਰਧਾਨ ਮੰਤਰੀ ਨਾਸਿਰ-ਉੱਲ-ਮੁੱਲਕ ਨੇ 72ਵੇਂ ਆਜ਼ਾਦੀ ਦਿਹਾੜੇ 'ਤੇ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਜਿਨਾਹ ਅਤੇ ਅਲਾਮਾ ਇਕਬਾਲ ਦੁਆਰਾ ਦਿਖਾਏ ਰਾਹ 'ਤੇ ਚੱਲ ਕੇ ਹੀ ਪਾਕਿਸਤਾਨ ਆਰਥਿਕ ਤੰਗੀਆਂ ਅਤੇ ਹੋਰ ਸਮੱਸਿਆਵਾਂ ਤੋਂ ਬਾਹਰ ਆ ਸਕਦਾ ਹੈ। (ਭਾਸ਼ਾ)