ਅਸੀਂ ਬਹੁਤ ਅੱਗੇ ਆ ਚੁੱਕੇ ਹਾਂ...ਆਜ਼ਾਦੀ ਦੇ ਮਾਰਗ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਅਗਸਤ ਭਾਰਤੀ ਇਤਿਹਾਸ ਵਿੱਚ ਇੱਕ ਪਵਿੱਤਰ ਦਿਹਾੜਾ ਹੈ..................

Amarinder Singh

ਚੰਡੀਗੜ੍ਹ : 15 ਅਗਸਤ ਭਾਰਤੀ ਇਤਿਹਾਸ ਵਿੱਚ ਇੱਕ ਪਵਿੱਤਰ ਦਿਹਾੜਾ ਹੈ। ਇਸ ਦਿਨ ਅਸੀਂ ਇਕ ਦੇਸ਼ ਵਜੋਂ ਆਜ਼ਾਦ ਹੋਏ ਸੀ। ਬਰਤਾਨਵੀ ਸਾਮਰਾਜ ਦੀਆਂ ਜੰਜ਼ੀਰਾਂ ਤੋਂ ਸੁਤੰਤਰ ਹੋਏ। ਅਪਣਾ ਸੰਵਿਧਾਨ ਲਿਖਣ ਅਤੇ ਅਪਣੇ ਭਵਿੱਖ ਦੀ ਇਬਾਰਤ ਘੜਨ ਲਈ ਮੁਕਤ ਹੋਏ। ਅਪਣੀ ਚਾਹਤ ਦੇ ਅਨੁਸਾਰ ਦੇਸ਼ ਨੂੰ ਅੱਗੇ ਲਿਜਾਣ ਲਈ ਆਜ਼ਾਦ ਹੋਏ ਸੀ। ਪਰ ਕੀ ਅਸੀਂ ਸੱਚ-ਮੁੱਚ  ਅਪਣੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰ ਲਿਆ ਹੈ? ਇਹ ਇਕ ਸਵਾਲ ਹੈ ਜੋ ਸਾਡੇ ਵਿੱਚੋਂ ਬਹੁਤੇ ਭਾਰਤੀ ਕਰਦੇ ਹਨ, ਜਿਨ੍ਹਾਂ ਨੇ ਦੇਸ਼ ਦੇ ਗੁਲਾਮੀ ਤੋਂ ਆਜ਼ਾਦੀ ਵੱਲ ਮੁਸ਼ਕਲ ਤੇ ਚਣੌਤੀ ਭਰੇ ਪਰਿਵਰਤਨ ਨੂੰ ਚਸ਼ਮਦੀਦ ਗਵਾਹਾਂ ਵਜੋਂ ਬਹੁਤ ਨੇੜਿਓਂ ਦੇਖਿਆ ਹੈ।

ਇੱਕ ਪੰਜਾਬੀ ਹੋਣ ਦੇ ਨਾਤੇ ਜਦੋਂ ਮੈਂ ਅਪਣੇ ਪਿਆਰੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਦੇਖਦਾ ਹਾਂ ਤਾਂ ਇਹ ਸਵਾਲ ਮੈਂ ਆਪਣੇ ਆਪ ਤੋਂ ਪੁੱਛਦਾ ਹਾਂ।  ਜਦੋਂ ਮੈਂ 17 ਮਹੀਨੇ ਪਹਿਲਾਂ ਪੰਜਾਬ ਦੇ ਸ਼ਾਸਨ ਦੀ ਵਾਗਡੋਰ ਸੰਭਾਲੀ ਤਾਂ ਮੇਰੇ ਕੋਲ ਸੂਬੇ ਨੂੰ ਤਬਾਹੀ ਵਿੱਚੋਂ ਬਾਹਰ ਲਿਆਉਣ ਦਾ ਭਾਰੀ ਭਰਕਮ ਕਾਰਜ ਸੀ। ਮੈਂ ਇਸ ਨੂੰ ਚੁਣੌਤੀ ਵਜੋਂ ਲਿਆ ਤੇ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਅੱਜ ਮੈਂ ਆਪਣੇ ਲੋਕਾਂ ਨਾਲ ਆਜ਼ਾਦੀ ਦਿਵਸ ਦੀ 72ਵੀਂ ਵਰ੍ਹੇਗੰਢ ਮਨਾ ਰਿਹਾ ਹਾਂ।

ਮੈਂ ਆਪਣੀ ਧੁਰ ਅੰਦਰਲੀ ਚੇਤਨਾ ਨਾਲ ਇਹ ਆਖ ਸਕਦਾ ਹਾਂ ਕਿ ਮੈਂ ਅਤੇ ਮੇਰੇ ਸਾਥੀ 17 ਮਹੀਨੇ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਦੇ ਨੇੜੇ ਪਹੁੰਚ ਗਏ ਹਾਂ। ਅਸੀਂ ਬਹੁਤ ਛੇਤੀ ਆਪਣੀ ਇੱਛਾ ਮੁਤਾਬਕ ਪੰਜਾਬ ਦਾ ਨਿਰਮਾਣ ਕਰਨ ਵਿੱਚ ਕਾਮਯਾਬ ਹੋਵਾਂਗੇ। ਅਸੀਂ ਪਹਿਲਾਂ ਵੀ ਅਜਿਹਾ ਕੀਤਾ ਹੈ ਅਤੇ ਅਸੀਂ ਸਾਰੇ ਰਲ-ਮਿਲ ਕੇ ਮੁੜ ਏਹੋ ਕਰਾਂਗੇ।

Related Stories