ਹੋ ਰਹੀ ਹੈ ਪਲਾਸਟਿਕ ਦੀ ਬਾਰਿਸ਼, ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਏਜੰਸੀ

ਜੀਵਨ ਜਾਚ, ਸਿਹਤ

ਕੀ ਤੁਸੀਂ ਕਦੇ ਪਲਾਸਟਿਕ ਦੇ ਮੀਂਹ ਬਾਰੇ ਦੇਖਿਆ ਜਾਂ ਸੁਣਿਆ ਹੈ ? ਜੇਕਰ ਨਹੀਂ ਤਾਂ ਹੁਣ ਸੁਣ ਲਓ। ਹਾਲ ਹੀ ਵਿੱਚ ਯੂਐਸ ਵਿੱਚ ਹੋਈ

Raining plastic

ਅਮਰੀਕਾ : ਕੀ ਤੁਸੀਂ ਕਦੇ ਪਲਾਸਟਿਕ ਦੇ ਮੀਂਹ ਬਾਰੇ ਦੇਖਿਆ ਜਾਂ ਸੁਣਿਆ ਹੈ ?  ਜੇਕਰ ਨਹੀਂ ਤਾਂ ਹੁਣ ਸੁਣ ਲਓ। ਹਾਲ ਹੀ ਵਿੱਚ ਯੂਐਸ ਵਿੱਚ ਹੋਈ ਇੱਕ ਸਟਡੀ ਵਿੱਚ ਖੁਲਾਸਾ ਹੋਇਆ ਹੈ ਕਿ ਹੁਣ ਪਲਾਸਟਿਕ ਦੇ ਕਣਾਂ ਵਾਲੀ ਬਾਰਿਸ਼ ਹੋ ਰਹੀ ਹੈ। ਇਹ ਸਰਵੇ ਯੂਐਸ ਜਿਓਲਾਜ਼ੀਕਲ ਸਰਵੇ ਅਤੇ ਯੂਐਸ ਇੰਟੀਰੀਅਰ ਡਿਪਾਰਟਮੈਂਟ ਦੇ ਵਿਗਿਆਨੀਆਂ ਨੇ ਮਿਲ ਕੇ ਕੀਤਾ ਹੈ।

ਵਿਗਿਆਨੀ ਨੰਗੀ ਅੱਖਾਂ ਨਾਲ ਪਲਾਸਟਿਕ ਨਾ ਦੇਖ ਸਕੇ ਪਰ ਮਾਇਕਰੋਸਕੋਪ ਅਤੇ ਡਿਜ਼ੀਟਲ ਕੈਮਰੇ ਦੇ ਜ਼ਰੀਏ ਉਨ੍ਹਾਂ ਨੇ ਮੀਂਹ 'ਚ ਪਲਾਸਟਿਕ ਦੇ ਕਣ ਦੇਖੇ।ਸਰਵੇ ਵਿੱਚ 90 ਫ਼ੀਸਦੀ ਸੈਂਪਲਸ 'ਚ ਪਲਾਸਟਿਕ ਦੇ ਕਣ ਮਿਲੇ, ਜਿਆਦਾਤਰ ਪਲਾਸਟਿਕ ਫਾਇਬਰ ਦੇ ਰੂਪ ਵਿੱਚ ਸੀ। ਇਸ ਤੋਂ ਇਲਾਵਾ  ਇਹ ਰੰਗ - ਬਿਰੰਗੀ ਪਲਾਸਟਿਕ ਸੀ। ਸ਼ਹਿਰੀ ਖੇਤਰਾਂ 'ਚ ਪੇਂਡੂ ਖੇਤਰਾਂ ਦੀ ਤੁਲਨਾ 'ਚ ਜ਼ਿਆਦਾ ਪਲਾਸਟਿਕ ਬਰਾਮਦ ਹੋਈ ਹੈ।

ਹਾਲਾਂਕਿ  ਸਮੁੰਦਰ  ਦੇ ਪੱਧਰ ਤੋਂ 10400 ਫੁੱਟ ਦੀ ਉਚਾਈ 'ਤੇ ਪਹਾੜੀ ਖੇਤਰ ਦੇ ਸੈਂਪਲਸ 'ਚ ਵੀ ਪਲਾਸਟਿਕ ਦੇ ਕਣ ਪਾਏ ਗਏ ਹਨ। ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਪਲਾਸਟਿਕ ਕਿੱਥੋ ਆ ਰਹੀ ਹੈ ਪਰ ਪਲਾਸਟਿਕ ਦਾ ਵਧਦਾ ਇਸਤੇਮਾਲ ਪੂਰੀ ਦੁਨੀਆ ਵਿੱਚ ਇੱਕ ਗੰਭੀਰ  ਸਮੱਸਿਆ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਸਟੱਡੀ ਤੋਂ ਬਾਅਦ ਇਹ ਸਵਾਲ ਉਠ ਰਹੇ ਹਨ ਕਿ ਅਖੀਰ ਸਾਡੀ ਹਵਾ, ਪਾਣੀ ਅਤੇ ਮਿੱਟੀ 'ਚ ਕਿੰਨੀ ਭਾਰੀ ਮਾਤਰਾ 'ਚ ਪਲਾਸਟਿਕ ਜਮ੍ਹਾ ਹੋ ਚੁੱਕੀ ਹੈ।


ਵਿਗਿਆਨੀਆਂ ਨੇ ਇਸ ਤੋਂ ਪਹਿਲਾਂ ਵੀ ਮੀਂਹ ਵਿੱਚ ਪਲਾਸਟਿਕ ਦੇ ਸੂਖਮ ਕਣ ਦਾ ਪਤਾ ਲਗਾਇਆ ਹੈ। ਦੱਖਣੀ ਫ਼ਰਾਂਸ 'ਚ ਉਨ੍ਹਾਂ ਨੇ ਮੀਂਹ  ਦੇ ਨਾਲ ਪਲਾਸਟਿਕ ਦੇ ਕਣਾਂ ਨੂੰ ਵੀ ਡਿੱਗਦੇ ਦੇਖਿਆ ਹੈ। ਪਲਾਸਟਿਕ ਦੇ ਟਰੀਲੀਅਨਾਂ ਟੁਕੜੇ ਸਮੁੰਦਰ ਵਿੱਚ ਤੈਰਦੇ ਰਹਿੰਦੇ ਹਨ। ਇੱਕ ਹੋਰ ਸਟੱਡੀ ਵਿੱਚ ਪਾਇਆ ਗਿਆ ਸੀ ਕਿ ਲੋਕ ਹਰ ਹਫ਼ਤੇ ਕਰੀਬ 5 ਗ੍ਰਾਮ ਪਲਾਸਟਿਕ ਖਾ ਰਹੇ ਹਨ ਜੋ ਇੱਕ ਕਰੈਡਿਟ ਕਾਰਡ  ਦੇ ਭਾਰ  ਦੇ ਬਰਾਬਰ ਹੈ।

ਸਰਵੇ ਵਿੱਚ ਸ਼ਾਮਿਲ ਖੋਜਕਰਤਾ ਵੀਦਰਬੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਸਟੱਡੀ ਨਾਲ ਸਭ ਤੋਂ ਜਰੂਰੀ ਗੱਲ ਇਹ ਸਾਹਮਣੇ ਆਈ ਹੈ ਕਿ ਅਸੀ ਜਿੰਨੀ ਪਲਾਸਟਿਕ ਦੇਖ ਸਕਦੇ ਹਾਂ, ਉਸ ਤੋਂ ਜ਼ਿਆਦਾ ਪਲਾਸਟਿਕ ਹਰ ਜਗ੍ਹਾ ਮੌਜੂਦ ਹੈ। ਇਹ ਮੀਂਹ ਵਿੱਚ ਹੈ, ਬਰਫ ਵਿੱਚ ਹੈ ਅਤੇ ਹੁਣ ਵਾਤਾਵਰਣ ਦਾ ਵੀ ਹਿੱਸਾ ਬਣ ਚੁੱਕਿਆ ਹੈ।