ਵਿਅਸਤ ਜ਼ਿੰਦਗੀ ਚੋਂ ਨਿਕਲ ਕੇ ਇਹਨਾਂ ਥਾਵਾਂ 'ਤੇ ਲਓ ਬਾਰਿਸ਼ ਦਾ ਮਜ਼ਾ

ਏਜੰਸੀ

ਜੀਵਨ ਜਾਚ, ਯਾਤਰਾ

ਇਹਨਾਂ ਥਾਵਾਂ ਦੀ ਟ੍ਰਿਪ ਨੂੰ ਤੁਸੀਂ ਵੀਕੈਂਡ ਵਿਚ ਹੀ ਪੂਰਾ ਕਰ ਸਕਦੇ ਹੋ।

Monsoon gateways near delhi

ਨਵੀਂ ਦਿੱਲੀ: ਬਾਰਿਸ਼ ਦਾ ਮੌਸਮ ਹੈ ਅਤੇ ਅਜਿਹੇ ਵਿਚ ਦਿੱਲੀ ਦੇ ਲੋਕਾਂ ਨੂੰ ਖਾਸ ਦਿੱਕਤ ਆਉਂਦੀ ਹੈ। ਹਰ ਪਾਸੇ ਪਾਣੀ ਨਾਲ ਪ੍ਰਭਾਵਿਤ ਅਤੇ ਟ੍ਰੈਫਿਕ ਜਾਮ ਨਾਲ ਲੋਕ ਪਰੇਸ਼ਾਨ ਹਨ। ਅਜਿਹੇ ਵਿਚ ਇੰਨੇ ਸੁੰਦਰ ਮੌਸਮ ਵਿਚ ਤੁਸੀਂ ਘਰ ਜਾਂ ਆਫਿਸ ਵਿਚ ਬੈਠੇ ਰਹਿਣ ਲਈ ਮਜਬੂਰ ਹੋ ਜਾਂਦੇ ਹੋ। ਅਸੀਂ ਤੁਹਾਨੂੰ ਦਿੱਲੀ ਦੇ ਆਸ ਪਾਸ ਦੀਆਂ ਅਜਿਹੀਆਂ ਥਾਵਾਂ ਬਾਰੇ ਦਸਦੇ ਹਾਂ ਜਿੱਥੇ ਤੁਸੀਂ ਮੌਨਸੂਨ ਦਾ ਪੂਰਾ ਮਜ਼ਾ ਲੈ ਸਕਦੇ ਹੋ।

ਇਹਨਾਂ ਥਾਵਾਂ ਦੀ ਟ੍ਰਿਪ ਨੂੰ ਤੁਸੀਂ ਵੀਕੈਂਡ ਵਿਚ ਹੀ ਪੂਰਾ ਕਰ ਸਕਦੇ ਹੋ। ਇਹ ਦਿੱਲੇ ਦੇ ਆਸਪਾਸ ਦੀਆਂ ਸਭ ਤੋਂ ਸ਼ਾਂਤ ਥਾਵਾਂ ਵਿਚੋਂ ਇਕ ਹਨ। ਇਹ ਯਮੁਨਾ ਨਦੀ ਤੇ ਬਣੇ ਓਖਲਾ ਬੈਰਾਜ ਦੇ ਕੋਲ ਸਥਿਤ ਹੈ। ਮਾਨਸੂਨ ਵਿਚ ਇੱਥੇ ਘੁੰਮਣਾ ਕਾਫੀ ਵਧੀਆ ਹੁੰਦਾ ਹੈ। ਫਟਾਗ੍ਰਾਫਰਸ ਲਈ ਇਹ  ਜਗ੍ਹਾ ਕਾਫੀ ਚੰਗੀ ਹੈ। ਨੀਮਰਾਨਾ ਫੋਰਟ ਘੁੰਮਣ ਲਈ ਇਹ ਮੌਸਮ ਪਰਫੈਕਟ ਹੈ। ਬਾਰਿਸ਼ ਦੇ ਮੌਸਮ ਵਿਚ ਕਿਲ੍ਹੇ ਦੇ ਆਸਪਾਸ ਬਹੁਤ ਹਰਿਆਲੀ ਹੁੰਦੀ ਹੈ।

ਜਿਸ ਨਾਲ ਇੱਥੇ ਘੁੰਮਣ ਵਿਚ ਹੋਰ ਮਜ਼ਾ ਵਧ ਜਾਂਦਾ ਹੈ। ਮੌਨਸੂਨ ਮੌਸਮ ਵਿਚ ਅਪਣੇ ਸਾਥੀ ਨਾਲ ਤਾਜਮਹਿਲ ਘੁੰਮਣ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ। ਗਰਮੀਆਂ ਵਿਚ ਕਾਰਬੋਟ ਨੈਸ਼ਨਲ ਪਾਰਕ ਵਿਚ ਜਾਣਾ ਸਹੀ ਭਾਵੇਂ ਨਾ ਹੋਵੇ ਪਰ ਬਾਰਿਸ਼ ਵਿਚ ਇੱਥੇ ਦੀ ਖੂਬਸੂਰਤੀ ਦੇਖਣ ਲਾਇਕ ਹੁੰਦੀ ਹੈ।

ਇਸ ਸਮੇਂ ਇੱਥੇ ਤੁਹਾਨੂੰ ਕਈ ਜਾਨਵਰ, ਦਰੱਖ਼ਤ, ਅਤੇ ਫੁੱਲ ਦੇਖਣ ਨੂੰ ਮਿਲਣਗੇ। ਇਸ ਤਰ੍ਹਾਂ ਅਜਿਹੀਆਂ ਖੂਬਸੂਰਤ ਥਾਵਾਂ ਘੁੰਮ ਕੇ ਤੁਸੀਂ ਅਪਣੀ ਯਾਤਰਾ ਨੂੰ ਬਿਹਤਰ ਬਣਾ ਸਕਦੇ ਹੋ। ਇਹਨਾਂ ਥਾਵਾਂ ਤੇ ਬਾਰਿਸ਼ ਦਾ ਮੌਸਮ ਵੱਖਰਾ ਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।