ਵਿਦੇਸ਼ ਵਿਚ ਤਰੱਕੀ ਕਰ ਪੰਜਾਬ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ  

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬਣ ਹਾਰਵੀ ਖਟਕਰ ਇੰਗਲੈਂਡ ਦੀ ਵੈਸਟ ਮਿਡਲੈਂਡਸ ਪੁਲਿਸ ਵਿਚ ਸੁਪਰੀਡੈਂਟ ਬਣੀ ਹੈ।

West midlands polices first sikh female superintendent

ਇੰਗਲੈਂਡ: ਸਿੱਖਾਂ ਦੀ ਅੱਜ ਕੱਲ੍ਹ ਹਰ ਪਾਸੇ ਤਰੱਕੀ ਹੈ। ਸਿੱਖਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਬਹੁਤ ਮੱਲਾਂ ਮਾਰੀਆਂ ਹਨ। ਅੱਜ ਵੀ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੰਜਾਬ ਦੀ ਸ਼ਾਨ ਹੋਰ ਵਧ ਗਈ ਹੈ। ਜੀ ਹਾਂ ਵਿਦੇਸ਼ ਵਿਚ ਸਿੱਖ ਮਹਿਲਾ ਨੇ ਫਿਰ ਵਧਾਇਆ ਪੰਜਾਬ ਦਾ ਮਾਣ ਵਧਾਇਆ ਹੈ। ਪੰਜਾਬਣ ਹਾਰਵੀ ਖਟਕਰ ਇੰਗਲੈਂਡ ਦੀ ਵੈਸਟ ਮਿਡਲੈਂਡਸ ਪੁਲਿਸ ਵਿਚ ਸੁਪਰੀਡੈਂਟ ਬਣੀ ਹੈ। ਉਹ ਇਹ ਅਹੁਦਾ ਪਾਉਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ।

ਹਾਰਵੀ ਨੇਬਰਹੁੱਡ ਪੁਲਿਸਿੰਗ, ਰਿਸਪਾਂਸ, ਫੋਰਸ ਇੰਸੀਡੈਂਟ ਮੈਨੇਜਰ ਵੀ ਰਹਿ ਚੁੱਕੀ ਹੈ। ਉਹ ਹਥਿਆਰਾਂ ਅਤੇ ਪਬਲਿਕ ਆਰਡਰ ਦਾ ਕਮਾਂਡਰ ਵੀ ਹੈ। ਪੁਲਿਸ ਵਿਭਾਗ ਵਿਚ, ਉਸ ਨੇ ਬਰਮਿੰਘਮ, ਡਡਲੇ, ਸੈਂਡਵੈਲ, ਵਾਲਸਲ ਅਤੇ ਵੋਲਵਰਹੈਂਪਟਨ ਵਿਚ ਸੇਵਾ ਦੌਰਾਨ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਦਿੱਤੀਆਂ ਹਨ।

ਵੋਲਵਰਹੈਂਪਟਨ ਵਿਖੇ ਸਭ ਤੋਂ ਸੀਨੀਅਰ ਬੀਐਮਈ ਅਧਿਕਾਰੀ ਹੋਣ ਦੇ ਕਾਰਨ, ਉਸ ਨੇ ਪੁਲਿਸ ਫੋਰਸ ਨੂੰ ਮੋਰਡਨ ਬਣਾਉਣ ਲਈ ਸਖਤ ਮਿਹਨਤ ਕੀਤੀ। ਉਸ ਨੇ ਇਹ ਸਫਲਤਾ ਪੁਲਿਸ ਦੀ ਕਾਫ਼ੀ ਗੁੰਝਲਦਾਰ ਪ੍ਰਕਿਰਿਆ ਤੋਂ ਬਾਅਦ ਪ੍ਰਾਪਤ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।