ਪੇਟਿੰਗ 'ਚ ਟਰੰਪ ਨੂੰ ਰਿਪਬਲਿਕਨ ਰਾਸ਼ਟਪਤੀਆਂ ਨਾਲ ਬਾਰ 'ਚ ਬੈਠੇ ਦਿਖਾਏ ਜਾਣ 'ਤੇ ਮਚਿਆ ਬਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਿਲਕੁਲ ਟਰੰਪ ਦੀ ਤਰ੍ਹਾਂ ਨਜ਼ਰ ਆਉਣ ਵਾਲੇ ਚਿਹਰੇ ਦੇ ਕਲਾਕਾਰਾਂ ਨੂੰ ਬਹੁਤ ਕਠੋਰਤਾ ਅਤੇ ਉਲਟ ਰੂਪ ਵਿਚ ਦਰਸਾਇਆ ਗਿਆ ਹੈ।

The painting

ਨਵੀਂ ਦਿੱਲੀ, ( ਭਾਸ਼ਾ ) : ਸਾਲਾਂ, ਦਹਾਕਿਆਂ ਇਥੋਂ ਤੱਕ ਕਿ ਸਦੀਆਂ ਪਹਿਲਾਂ ਦੇ ਕੰਜ਼ਰਵੇਟਿਵ ਅਮਰੀਕੀ ਨੇਤਾਵਾਂ ਦੇ ਨਾਲ ਇਕ ਵਾਰ ਫਿਰ ਤੋਂ ਬਾਰ ਵਿਚ, ਉਹ ਵੀ ਇਕ ਹੀ ਟੇਬਲ ਤੇ ਖੁਸ਼ਨੁਮਾ ਮਾਹੌਲ ਵਿਚ ਗੱਲਬਾਤ ਕਰਦੇ ਨਜ਼ਰ ਆਉਣਾ ਕਿਸੇ ਰਿਪਬਲਕਿਨ ਰਾਸ਼ਟਰਪਤੀ ਦੀ ਕਲਪਨਾ ਹੋ ਸਕਦੀ ਹੈ, ਪਰ ਵ੍ਹਾਈਟ ਹਾਊਸ ਵਿਚ ਲਗੀ ਇਕ ਪੇਟਿੰਗ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਸਾਬਕਾ ਰਿਪਬਲਿਕਨ ਰਾਸ਼ਟਰਪਤੀਆਂ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਏ।

ਬੀਤੇ ਹਫਤੇ ਇਸਦਾ ਖੁਲਾਸਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਬਵਾਲ ਮਚ ਗਿਆ। ਇਸ ਤੇ ਟਰੰਪ ਦੇ ਆਲੋਚਕਾਂ ਨੇ ਕਿਹਾ ਕਿ ਇਹ ਦ੍ਰਿਸ਼ ਦੇਖਣ ਨੂੰ ਹਕੀਕਤ ਜਿਹਾ ਜਾਪਦਾ ਹੈ ਜਿਸ ਤਰ੍ਹਾਂ ਐਤਵਾਰ ਨੂੰ ਦਿਖਾਏ ਗਈ ਅਪਣੀ ਇੰਟਰਵਿਊ ਦੌਰਾਨ ਟਰੰਪ ਨੇ ਕੁਝ ਦਾਅਵੇ ਕੀਤੇ ਸੀ। ਇਸ ਇੰਟਰਵਿਊ ਦੀ ਪਿੱਠਭੂਮੀ ਵਿਚ ਉਸ ਪੇਟਿੰਗ ਦੀ ਇਕ ਝਲਕ ਦੇਖੀ ਜਾ ਸਕਦੀ ਹੈ। ਬਿਲਕੁਲ ਟਰੰਪ ਦੀ ਤਰ੍ਹਾਂ ਨਜ਼ਰ ਆਉਣ ਵਾਲੇ ਚਿਹਰੇ ਦੇ ਕਲਾਕਾਰਾਂ ਨੂੰ ਬਹੁਤ ਕਠੋਰਤਾ ਅਤੇ ਉਲਟ ਰੂਪ ਵਿਚ ਦਰਸਾਇਆ ਗਿਆ ਹੈ।

ਇਸ ਗੱਲ ਕਿਸੇ ਕੋਲੋਂ ਲੁਕੀ ਨਹੀਂ ਹੋਈ ਕਿ ਰਿਪਬਲਕਿਨ ਰਾਸ਼ਟਰਪਤੀ ਉਨ੍ਹਾਂ ਨੂੰ ਕਿਸ ਹੱਦ ਤਕ ਨਾਪੰਸਦ ਹਨ। ਐਂਡੀ ਥਾਮਸ ਦੀ ਇਕ ਪੇਟਿੰਗ ਦਿ ਰਿਪਬਲਕਿਨ ਕਲਬ ਵਿਚ ਟਰੰਪ ਅਬਰਾਹਮ ਲਿੰਕਨ, ਰਿਚਰਡ ਨਿਕਸਨ, ਰੋਨਾਲਡ ਰੀਗਨ, ਟੇਡੀ ਰੂਜ਼ਵੇਲਟ ਅਤੇ ਜਾਰਜ ਬੁਸ਼ ਜਿਹੇ ਅਮਰੀਕਾ ਦੇ ਪ੍ਰਸਿੱਧ ਨੇਤਾਵਾਂ ਨਾਲ ਬੈਠੇ ਨਜ਼ਰ ਆ ਰਹੇ ਹਨ। ਪੇਟਿੰਗ ਵਿਚ ਇਹ ਸਾਰੇ ਮਸ਼ਹੂਰ ਨੇਤਾ ਇਕ ਬਾਰ ਵਿਚ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਇਕ ਹੀ ਟੇਬਲ ਤੇ ਬੈਠੇ ਆਪਸ ਵਿਚ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਕਾਲਪਨਿਕ ਚਿਤਰਕਾਰੀ ਦਾ ਸੋਸ਼ਲ ਮੀਡੀਆ ਤੇ ਖੂਬ ਮਜ਼ਾਕ ਉੜਾਇਆ ਜਾ ਰਿਹਾ ਹੈ।