ਸਾਊਦੀ ਅਰਬ ਨਾਲ ਹਥਿਆਰ ਸੌਦਾ ਰੱਦ ਕਰਨ ਦੇ ਖ਼ਿਲਾਫ਼ ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਸਾਊਦੀ ਅਰਬ ਦੇ ਨਾਲ 110 ਅਰਬ ਡਾਲਰ ਦੇ ਵੱਡੇ ਹਥਿਆਰ ਸੌਦੇ ਨੂੰ ਰੱਦ ਕਰਨ...

Donald Trump against Saudi Arabia's cancellation of arms deal

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਸਾਊਦੀ ਅਰਬ ਦੇ ਨਾਲ 110 ਅਰਬ ਡਾਲਰ ਦੇ ਵੱਡੇ ਹਥਿਆਰ ਸੌਦੇ ਨੂੰ ਰੱਦ ਕਰਨ ਦੇ ਖ਼ਿਲਾਫ਼ ਹਨ, ਕਿਉਂਕਿ ਇਸ ਤੋਂ ਦੇਸ਼ ਦੀ ਮਾਲੀ ਹਾਲਤ ਅਤੇ ਨੌਕਰੀਆਂ ਉਤੇ ਅਸਰ ਪਵੇਗਾ। ਪੱਤਰਕਾਰ ਜਮਾਲ ਖਾਸ਼ੋਗੀ ਦੇ ਅਚਾਨਕ ਲਾਪਤਾ ਹੋ ਜਾਣ ਤੋਂ ਬਾਅਦ ਮੀਡੀਆ ਅਤੇ ਅਮਰੀਕੀ ਕਾਂਗਰਸ ਵਲੋਂ ਸਾਊਦੀ ਅਰਬ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਜ਼ਬਰਦਸਤ ਦਬਾਅ ਦੇ ਵਿਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਮੁੱਦੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਊਦੀ ਅਰਬ ਤੋਂ ਇਸ ਬਾਰੇ ਵਿਚ ਸੂਚਨਾ ਮੰਗੀ ਹੈ।

ਇਸ ਤੋਂ ਇਲਾਵਾ ਜੇਕਰ ਅਮਰੀਕਾ ਪਿਛੇ ਹਟਦਾ ਹੈ ਤਾਂ ਰੂਸ ਅਤੇ ਚੀਨ ਉਸ ਦੀ ਜ਼ਰੂਰੀ ਹਥਿਆਰਾਂ ਦੀ ਅਪੂਰਤੀ ਕਰਨ ਲਈ ਤਿਆਰ ਹਨ। ਟਰੰਪ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਕੋਈ ਆਖ਼ਰੀ ਫ਼ੈਸਲਾ ਨਹੀਂ ਕੀਤਾ ਹੈ।