ਕਾਬੁਲ ਯੂਨੀਵਰਸਿਟੀ ਦੇ ਬਾਹਰ ਬੰਬ ਧਮਾਕਾ, 6 ਮਰੇ, 27 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ‘ਚ ਕਾਬੁਲ ਯੂਨੀਵਰਸਿਟੀ ਦੇ ਬਾਹਰ ਸ਼ੁਕਰਵਾਰ ਸਵੇਰੇ ਤੜਕੇ...

Bomb Blast

ਕਾਬੁਲ: ਅਫ਼ਗਾਨਿਸਤਾਨ ‘ਚ ਕਾਬੁਲ ਯੂਨੀਵਰਸਿਟੀ ਦੇ ਬਾਹਰ ਸ਼ੁਕਰਵਾਰ ਸਵੇਰੇ ਤੜਕੇ ਜਬਰਦਸਤ ਬੰਬ ਧਮਾਕਾ ਹੋਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ। ਪੁਲਿਸ ਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਵੈਸੇ ਇਥੇ ਤਾਲਿਬਾਨ ਤੇ ਇਸਲਾਮਿਕ ਸਟੇਟ ਦੇ ਸੰਬੰਧ ਇਕ ਸੰਗਠਨ ਅਫ਼ਗਾਨ ਸੁਰੱਖਿਆ ਬਲਾਂ, ਸਰਕਾਰੀ ਅਧਿਕਾਰੀਆਂ ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੈਮਾਨੇ ਉਤੇ ਅਕਸਰ ਬੰਬ ਹਮਲਾ ਕਰਦੇ ਰਹਿੰਦੇ ਹਨ। ਸਿਹਤ ਮੰਤਰਾਲੇ ਦੇ ਬੁਲਾਰੇ ਡਾ. ਵਹੀਦੁਲਾਹ ਮਿਆਰ ਨੇ ਟਵੀਟ ਕੀਤਾ ਕਿ ਕਾਬੁਲ ਵਿਚ ਅੱਜ ਦੇ ਬੰਬ ਧਮਾਕੇ ਦੇ ਨਾਲ 6 ਲੋਕ ਸ਼ਹੀਦ ਹੋ ਗਏ ਅਤੇ 27 ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਸਿੱਖਿਆ ਯੂਨੀਵਰਸਿਟੀ ਦੇ ਕੈਂਪ ਵਿਚ ਕਈ ਹੋਸਟਲ ਹਨ ਇਥੇ ਵਿਦਿਆਰਥੀ ਗਰਮੀਆਂ ਵਿਚ ਰਹਿੰਦੇ ਹਨ। ਯੂਨੀਵਰਸਿਟੀ ਦੇ ਅਰਥਸਾਸ਼ਤਰ ਦੇ ਪ੍ਰੋਫ਼ੈਸਰ ਮਸੂਦ ਨੇ ਕਿਹਾ ਕਿ ਜਦੋਂ ਇਹ ਧਮਾਕਾ ਹੋਇਆ ਉਦੋਂ ਕਈ ਵਕੀਲ ਜੱਜ ਬਣਨ ਲਈ ਯੂਨੀਵਰਸਿਟੀ ਵਿਚ ਪੇਪਰ ਦੇ ਰਹੇ ਸੀ। ਫਿਲਹਾਲ ਹ ਸਪੱਸ਼ਟ ਨਹੀਂ ਹੈ ਕਿ ਵਕੀਲ ਧਮਾਕੇ ਦੇ ਨਿਸ਼ਾਨੇ ‘ਤੇ ਸੀ ਜਾਂ ਨਹੀਂ।

ਇਸ ਵਿਚ, ਅਮਰੀਕੀ ਰੱਖਿਆ ਖ਼ੂਫ਼ੀਆ ਅਧਿਕਾਰੀ ਨੇ ਦੱਸਿਆ ਕਿ ਆਈਐਸ ਨਾਲ ਸੰਬੰਧਤ ਸੰਗਠਨ ਨੇ ਅਪਣੀ ਤਾਕਤ ਤੇ ਪਹੁੰਚ ਦਾ ਵਿਸਥਾਰ ਕਰਨ ਲਈ ਕਾਬੁਲ ਯੂਨੀਵਰਸਿਟੀ ਦੇ ਖ਼ਾਸ ਕਰਕੇ ਤਕਨੀਕੀ ‘ਚ ਪੂਰਨਤਾ ਵਿਦਿਆਰਥੀਆਂ ਨੂੰ ਭਰਤੀ ਕਰਨ ਦੇ ਲਈ ਕੋਸਿਸ਼ਾ ਤੇਜ਼ ਕਰ ਦਿੱਤੀਆਂ ਹਨ। ਤਾਲਿਬਾਨ ਬੁਲਾਰੇ ਜਬੀਹੁਲਾਹ ਮੁਜਾਹਿਦ ਨੇ ਕਿਹਾ ਕਿ ਸ਼ੁਕਰਵਾਰ ਦੇ ਹਮਲੇ ਵਿਚ ਤਾਲਿਬਾਨ ਦੀ ਨੂੰ ਜਾਣਕਾਰੀ ਨਹੀਂ ਹੈ।