ਭੈਣ ਦੀ ਵਿਦਾਈ 'ਤੇ ਭਰਾ ਨੂੰ ਰੋਣਾ ਪਿਆ ਮਹਿੰਗਾ, ਮੰਗਣੀ ਪਈ ਮਾਫ਼ੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਭੈਣ ਦੇ ਵਿਆਹ 'ਤੇ ਉਸਦੀ ਵਿਦਾਈ ਦੇ ਸਮੇਂ ਖੱਟੇ - ਮਿੱਠੇ ਪਲਾਂ ਨੂੰ ਯਾਦ ਕਰਕੇ ਭਾਵੁਕ ਹੋ ਕੇ ਭਰਾ ਦਾ ਰੋਣਾ ਆਮ ਗੱਲ

Sister Wedding

ਮਾਸਕੋ  :  ਭੈਣ ਦੇ ਵਿਆਹ 'ਤੇ ਉਸਦੀ ਵਿਦਾਈ ਦੇ ਸਮੇਂ ਖੱਟੇ - ਮਿੱਠੇ ਪਲਾਂ ਨੂੰ ਯਾਦ ਕਰਕੇ ਭਾਵੁਕ ਹੋ ਕੇ ਭਰਾ ਦਾ ਰੋਣਾ ਆਮ ਗੱਲ ਹੈ ਪਰ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਭੈਣ ਦੀ ਵਿਦਾਈ 'ਤੇ ਭਰਾ ਨੂੰ ਰੋਣਾ ਭਾਰੀ ਪੈ ਗਿਆ। ਅਜਿਹਾ ਹੀ ਇੱਕ ਮਾਮਲਾ ਭੈਣ ਦੀ ਵਿਦਾਈ ਨਾਲ ਜੁੜ੍ਹਿਆ ਸਾਹਮਣੇ ਆਇਆ ਹੈ ਰੂਸੀ ਰਾਜ ਚੇਚੰਨਿਆ 'ਚ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਇੱਥੇ ਇੱਕ ਭਰਾ ਨੂੰ ਆਪਣੀ ਭੈਣ ਦੀ ਵਿਦਾਈ ਵੇਲੇ ਰੋਣਾ ਮਹਿੰਗਾ ਪੈ ਗਿਆ। ਇਸ ਲਈ ਉਸ ਨੂੰ ਜਨਤਕ ਤੌਰ 'ਤੇ ਮੁਆਫੀ ਵੀ ਮੰਗਵਾਈ ਗਈ। ਮੀਡੀਆ ਰਿਪੋਰਟਸ ਦੇ ਮੁਤਾਬਕ ਪਿਛਲੇ ਹਫ਼ਤੇ ਭੈਣ ਦੀ ਵਿਦਾਈ 'ਤੇ ਭਰਾ ਦੇ ਰੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਤੇ ਵਿਵਾਦ ਹੋ ਗਿਆ। ਧਾਰਮਿਕ ਆਗੂ ਰਮਜਾਨ ਕਦੀਰੋਵ ਦੇ ਮੁਤਾਬਕ ਵਿਆਹ 'ਚ ਰੋ ਕੇ ਮੁੰਡੇ ਨੇ ਚੇਚੰਨਿਆ ਦੀਆਂ ਪਰੰਪਰਾ ਦੀ ਉਲੰਘਣਾ ਕੀਤੀ ਸੀ। 

ਪਰੰਪਰਾ ਦੇ ਮੁਤਾਬਕ ਉਸ ਨੂੰ ਭੈਣ ਦੇ ਵਿਆਹ ਵਿੱਚ ਸ਼ਾਮਲ ਹੀ ਨਹੀਂ ਹੋਣਾ ਚਾਹੀਦਾ ਸੀ ਪਰ ਉਹ ਗਿਆ ਤੇ ਉੱਥੇ ਜਾ ਕੇ ਰੋਇਆ ਵੀ। ਇਹੀ ਵਜ੍ਹਾ ਹੈ ਕਿ ਉਸ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ। ਲੜਕੇ ਦੀ ਮੁਆਫੀ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਉੱਥੋਂ ਦੇ ਇਤਿਹਾਸਕਾਰ ਮੁਤਾਬਕ ਵਿਆਹਾਂ ਵਿੱਚ ਲੋਕਾਂ ਵੱਲੋਂ ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨਾ ਠੀਕ ਨਹੀਂ ਮੰਨਿਆ ਜਾਂਦਾ, ਚਾਹੇ ਉਹ ਮਹਿਲਾ ਹੋਵੇ ਜਾਂ ਪੁਰਸ਼। 

ਇਸ ਲਈ ਜਦੋਂ ਮੁੰਡੇ ਦਾ ਆਪਣੀ ਭੈਣ ਦੇ ਵਿਆਹ ਵਿੱਚ ਰੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਇਸ ਤੋਂ ਲੋਕ ਨਾਰਾਜ਼ ਹੋ ਗਏ। ਅਸਲ 'ਚ ਚੇਚੰਨਿਆ ਦੇ ਪੁਰਸ਼ ਦੁਨੀਆ 'ਚ ਸਭ ਤੋਂ ਮਜ਼ਬੂਤ ਤੇ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਸ਼ਾਇਦ ਮੁੰਡੇ ਤੋਂ ਮੁਆਫੀ ਮੰਗਵਾਈ ਗਈ। ਹਾਲਾਂਕਿ ਕੁੱਝ ਲੋਕ ਇਸ ਫੈਸਲੇ ਤੋਂ ਨਾਰਾਜ਼ ਵੀ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭੈਣ ਦੀ ਵਿਦਾਈ ਦੇ ਸਮੇਂ ਹਰ ਕੋਈ ਭਾਵੁਕ ਹੋ ਜਾਂਦਾ ਹੈ। ਅਜਿਹੇ ਵਿੱਚ ਜੇਕਰ ਭਰਾ ਰੋ ਪਿਆ ਤਾਂ ਉਸ ਤੋਂ ਜਨਤਕ ਤੌਰ ਉੱਤੇ ਮਾਫੀ ਮੰਗਵਾਉਣੀ ਠੀਕ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।