ਇੰਡੋਨੇਸ਼ੀਆ 'ਚ ਨਦੀ ਦੀ ਸਫਾਈ ਕਰ ਰਹੇ 11 ਬੱਚੇ ਡੁੱਬੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

10 ਬੱਚਿਆਂ ਨੂੰ ਗਿਆ ਬਚਾਇਆ

Drown

 

ਜਕਾਰਤਾ: ਇੰਡੋਨੇਸ਼ੀਆ ਦੇ ਪੱਛਮੀ ਜਾਵਾ ਪ੍ਰਾਂਤ ਵਿੱਚ ਇੱਕ ਨਦੀ ਦੀ ਸਫਾਈ ਮੁਹਿੰਮ 'ਤੇ ਗਏ ਇੱਕ ਸਕੂਲ ਦੇ 11 ਵਿਦਿਆਰਥੀ ਡੁੱਬ ਗਏ  ਜਿਹਨਾਂ ਵਿਚੋਂ 10 ਬੱਚਿਆਂ ਨੂੰ ਬਚਾਇਆ ਗਿਆ। 

 

  

  ਹੋਰ ਵੀ ਪੜ੍ਹੋ:  ਹਸਪਤਾਲ ਵਿਚ ਭਰਤੀ ਸਾਬਕਾ PM ਦੀ ਫੋਟੋ ਜਨਤਕ ਹੋਣ 'ਤੇ ਧੀ ਦਮਨ ਸਿੰਘ ਨੇ ਜਤਾਇਆ ਇਤਰਾਜ਼  

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਿਕ ਜੂਨੀਅਰ ਹਾਈ ਸਕੂਲ ਦੇ 150 ਵਿਦਿਆਰਥੀ ਸ਼ੁੱਕਰਵਾਰ ਨੂੰ ਸਿਲੀਯੂਰ ਨਦੀ ਦੇ ਕਿਨਾਰੇ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਸਨ ਜਦੋਂ ਉਨ੍ਹਾਂ ਵਿੱਚੋਂ 11 ਤਿਲਕ ਕੇ ਨਦੀ ਵਿੱਚ ਡਿੱਗ ਗਏ।

 

ਬੰਡੁੰਗ ਖੋਜ ਅਤੇ ਬਚਾਅ ਦਫਤਰ ਦੇ ਮੁਖੀ ਡੇਡੇਨ ਰਿਦਵੰਸਯਾਹ ਨੇ ਕਿਹਾ, “ਮੌਸਮ ਠੀਕ ਸੀ ਅਤੇ ਹੜ੍ਹਾਂ ਦੀ ਕੋਈ ਸੰਭਾਵਨਾ ਨਹੀਂ ਸੀ। ਜੋ ਬੱਚੇ  ਡੁੱਬ ਗਏ  ਉਹਨਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਬੱਚੇ ਦਾ ਪੈਰ ਫਿਸਲ ਗਿਆ ਜਿਸ ਕਾਰਨ ਹੋਰ ਵੀ ਨਦੀ ਵਿੱਚ ਤਿਲਕ ਗਏ।

 

ਹੋਰ ਵੀ ਪੜ੍ਹੋ: 

ਨੇੜਲੇ ਵਸਨੀਕਾਂ ਅਤੇ ਬਚਾਅ ਟੀਮਾਂ ਨੇ 10 ਵਿਦਿਆਰਥੀਆਂ ਨੂੰ ਬਚਾ ਲਿਆ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਚਾਅ ਟੀਮਾਂ ਨੇ ਵਿਦਿਆਰਥੀਆਂ ਨੂੰ ਬਚਾਉਣ ਲਈ ਵੱਡੀਆਂ ਕਿਸ਼ਤੀਆਂ ਦੀ ਵਰਤੋਂ ਕੀਤੀ ਅਤੇ ਸ਼ੁੱਕਰਵਾਰ ਰਾਤ ਨੂੰ ਕਾਰਵਾਈ ਦੇ ਅੰਤ ਤੱਕ ਨਦੀ ਵਿੱਚ ਡੁੱਬੇ ਸਾਰੇ ਵਿਦਿਆਰਥੀਆਂ ਦਾ ਪਤਾ ਲਗਾਇਆ ਗਿਆ।

 

 

ਹੋਰ ਵੀ ਪੜ੍ਹੋ: ਮਹਾਰਾਸ਼ਟਰ : ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ