ਅਮਰੀਕੀ ਰਾਸ਼ਟਰਪਤੀ ਦੀ ਪਤਨੀ ਨੌਕਰੀ ਨਹੀਂ ਛੱਡਣਗੇ: ਅਧਿਆਪਕਾ ਵਜੋਂ ਜਾਰੀ ਰੱਖਣਗੇ ਸੇਵਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਿਲ ਬਾਇਡੇਨ ਅਮਰੀਕਾ ਦੀ ਅਜਿਹੀ ਪਹਿਲੀ ਔਰਤ ਹੋਣਗੇ, ਜੋ ਵ੍ਹਾਈਟ ਹਾਊਸ ਤੋਂ ਬਾਹਰ ਕੰਮ ਕਰ ਕੇ ਤਨਖਾਹ ਹਾਸਲ ਕਰਨਗੇ।

jill biden

jill biden

jill biden

jill biden

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜਿੱਤ ਪ੍ਰਾਪਤ ਕਰ ਕੇ ਜੋਅ ਬਾਇਡੇਨ ਅਮਰੀਕਾ ਦੇ 64 ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡੈਮੋਕ੍ਰੈਟਿਕ ਉਮੀਦਵਾਰ ਵਜੋਂ ਨਾਂ ਐਲਾਨੇ ਜਾਣ ਤੋਂ ਬਾਅਦ ਚੋਣ ਰੈਲੀਆਂ ਤੋਂ ਲੈ ਕੇ ਚੋਣ ਨਤੀਜਿਆਂ ਤੱਕ ਜੋਅ ਬਾਇਡੇਨ ਦੀ ਪਤਨੀ ਜਿਲ ਬਾਇਡੇਨ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਹੈ । ਜ਼ਿਕਰਯੋਗ ਹੈ ਕਿ ਜਿਲ ਬਾਇਡੇਨ ਕਿੱਤੇ ਵਜੋਂ  ਇੱਕ ਅਧਿਆਪਕਾ ਹਨ। ਹੁਣ ਅਮਰੀਕਾ ’ਚ ਇਹ ਚਰਚਾ ਜੋਰਾਂ ਤੇ ਹੈ ਕਿ ਕੀ ਹੁਣ ਉਹ ਆਪਣੇ ਪਤੀ ਨੂੰ ਸਹਿਯੋਗ ਦੇਣ ਲਈ ਅਧਿਆਪਕਾ ਦੀ ਨੌਕਰੀ ਛੱਡਣਗੇ ?