ਵਿਗਿਆਨੀਆਂ ਦੀ ਨਵੀਂ ਖੋਜ, ਹੁਣ ਸੂਰਜ ਦੀ ਰੋਸ਼ਨੀ ਨਾਲ ਸਾਫ਼ ਹੋਵੇਗਾ ਪਾਣੀ
ਵਿਗਿਆਨੀਆਂ ਨੇ ਇਕ ਸਰਲ ਤਰੀਕਾ ਖੋਜਿਆ ਹੈ ਜਿਸ ਦੇ ਜ਼ਰੀਏ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਦੇ ਹੋਏ ਪਾਣੀ ਵਿਚ ਮੌਜੂਦ ਪ੍ਰਦੂਸ਼ਕਾਂ ਨੂੰ ਹਟਾਇਆ ਜਾ ਸਕਦਾ ਹੈ। ...
ਬਰਲਿਨ (ਪੀਟੀਆਈ) : ਵਿਗਿਆਨੀਆਂ ਨੇ ਇਕ ਸਰਲ ਤਰੀਕਾ ਖੋਜਿਆ ਹੈ ਜਿਸ ਦੇ ਜ਼ਰੀਏ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਦੇ ਹੋਏ ਪਾਣੀ ਵਿਚ ਮੌਜੂਦ ਪ੍ਰਦੂਸ਼ਕਾਂ ਨੂੰ ਹਟਾਇਆ ਜਾ ਸਕਦਾ ਹੈ। ਜਰਮਨੀ ਵਿਚ ਮਾਰਟਿਨ ਲੂਥਰ ਯੂਨੀਵਰਸਿਟੀ (MLU) ਦੇ ਜਾਂਚ ਕਰਮੀਆਂ ਨੇ ਘੁਲੇ ਹੋਏ ਪ੍ਰਦੂਸ਼ਕਾਂ ਨੂੰ ਹਟਾਉਣ ਲਈ ਪਾਣੀ ਵਿਚ ਆਸਾਨੀ ਨਾਲ ਗਤੀਸ਼ੀਲ ਇਲੈਕਟ੍ਰੌਨ ਮਤਲਬ ਹਾਈਡਰੇਟਡ ਇਲੈਕਟ੍ਰੌਨ ਦਾ ਉਪਯੋਗ ਕੀਤਾ।
MLU ਵਿਚ ਪ੍ਰੋਫੈਸਰ ਮਾਰਟਿਨ ਗੋਏਜ ਨੇ ਦੱਸਿਆ ‘‘ਇਹ ਇਲੈਕਟਰਾਨ ਕਾਫ਼ੀ ਪ੍ਰਤੀਕਿਰਿਆਸ਼ੀਲ ਹੈ ਅਤੇ ਪ੍ਰਤੀਕਿਰਿਆ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਖ਼ਤ ਪ੍ਰਦੂਸ਼ਕਾਂ ਨੂੰ ਵੀ ਤੋੜਨ ਵਿਚ ਸਮਰੱਥਾਵਾਨ ਹੈ। ਇਸ ਕੰਮ ਲਈ ਇਲੈਕਟਰਾਨ ਨੂੰ ਮਾਲਿਕਿਊਲਰ ਕੰਪਾਉਂਡ ਰਾਹੀਂ ਛੱਡਣਾ ਪੈਂਦਾ ਹੈ, ਜਿੱਥੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਜਾਂਦਾ ਹੈ।
ਹੁਣ ਤੱਕ ਅਜਿਹੇ ਇਲੈਕਟ੍ਰੋਨ ਨੂੰ ਪੈਦਾ ਕਰਨਾ ਬਹੁਤ ਮੁਸ਼ਕਲ ਅਤੇ ਖ਼ਰਚੀਲਾ ਰਿਹਾ ਹੈ ਪਰ ਹੁਣ ਖੋਜ ਕਰਮਚਾਰੀਆਂ ਨੇ ਇਕ ਨਵੀਂ ਪ੍ਰਕਿਰਿਆ ਵਿਕਸਿਤ ਕੀਤੀ ਹੈ ਜਿਸ ਵਿਚ ਊਰਜਾ ਦੇ ਇਕਮਾਤਰ ਸਰੋਤ ਦੇ ਰੂਪ ਵਿਚ ਗਰੀਨ ਲਾਈਟ ਐਮਿਟਿੰਗ ਡਾਇਡ ਦੀ ਜ਼ਰੂਰਤ ਹੁੰਦੀ ਹੈ। ਲੋੜੀਂਦੀ ਪ੍ਰਤੀਕਿਰਿਆ ਕਰਾਉਣ ਲਈ ਉਤਪ੍ਰਰੇਕ ਦੇ ਤੌਰ 'ਤੇ ਵਿਟਾਮਿਨ C ਅਤੇ ਧਾਤੂ ਮਿਸ਼ਰਣ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਨਵੀਂ ਪ੍ਰਕਿਰਿਆ ਦੀ ਅੱਗੇ ਜਾਂਚ ਤੋਂ ਪਤਾ ਲਗਿਆ ਕਿ ਹਾਈਡਰੇਟਡ ਇਲੈਕਟ੍ਰੌਨ ਪੈਦਾ ਕਰਨ ਦਾ ਇਹ ਸਮਰੱਥਾਵਾਨ ਤਰੀਕਾ ਹੈ ਅਤੇ ਨਾਲ ਹੀ ਇਸ ਦਾ ਹੋਰ ਵੀ ਉਪਯੋਗ ਹੋ ਸਕਦਾ ਹੈ। ਖੋਜਕਰਤਾਵਾਂ ਨੇ ਨਵੇਂ ਤਰੀਕੇ ਦਾ ਇਸਤਮਾਲ ਪ੍ਰਦੂਸ਼ਿਤ ਪਾਣੀ 'ਤੇ ਕੀਤਾ। ਛੋਟੇ ਸੈਂਪਲ ਵਿਚ ਇਸ ਢੰਗ ਨਾਲ ਪਾਣੀ ਦੇ ਪ੍ਰਦੂਸ਼ਕਾਂ ਨੂੰ ਹਟਾਉਣ ਵਿਚ ਸਹਾਇਤਾ ਮਿਲੀ ਹੈ।