ਸਮੁੰਦਰ ਜ਼ਰੀਏ ਅਰਬ ਅਮੀਰਾਤ ਨੂੰ ਤੇਲ ਬਦਲੇ ਪਾਣੀ ਦੇਵੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਭਾਰਤ ਦੇ ਵੱਡੇ ਸ਼ਹਿਰ ਮੁੰਬਈ ਤੋਂ ਸਮੁੰਦਰ ਰਾਹੀ ਪਾਣੀ ਯੂ.ਏ.ਈ ਪਹੁੰਚੇਗਾ, ਤੇ ਉਥੋਂ ਤੇਲ ਭਾਰਤ ਆਵੇਗਾ। ਅਜਿਹਾ ਹੋਣਾ ਇੱਕ ਸੁਪਨੇ ਵਾਂਗ ਜਾਪਦਾ ...

Arab Emirates Oil

ਨਵੀਂ ਦਿੱਲੀ (ਭਾਸ਼ਾ) : ਹੁਣ ਭਾਰਤ ਦੇ ਵੱਡੇ ਸ਼ਹਿਰ ਮੁੰਬਈ ਤੋਂ ਸਮੁੰਦਰ ਰਾਹੀ ਪਾਣੀ ਯੂ.ਏ.ਈ ਪਹੁੰਚੇਗਾ, ਤੇ ਉਥੋਂ ਤੇਲ ਭਾਰਤ ਆਵੇਗਾ। ਅਜਿਹਾ ਹੋਣਾ ਇੱਕ ਸੁਪਨੇ ਵਾਂਗ ਜਾਪਦਾ ਹੈ ਪਰ ਇਹ ਸੱਚ ਹੋ ਸਕਦਾ ਹੈ।ਦਰਅਸਲ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਫੁਜਾਈਰਾ ਸ਼ਹਿਰ ਤੋਂ ਭਾਰਤ ਦੇ ਮੁੰਬਈ ਸ਼ਹਿਰ ਤੱਕ ਸਮੁੰਦਰ ਅੰਦਰ ਤੇਜ ਰਫਤਾਰ ਰੇਲ ਗੱਡੀ ਚਲਾਉਣ ਦਾ ਖਾਕਾ ਤਿਆਰ ਕੀਤਾ ਹੈ। ਇਸ ਰੇਲ ਗੱਡੀ ਨਾਲ ਪਾਈਪਲਾਈਨਾਂ ਜੁੜੀਆਂ ਹੋਣਗੀਆਂ। ਇਨ੍ਹਾਂ ਪਾਈਪਲਾਇਨ ਰਾਹੀ ਮੁੰਬਈ ਤੋਂ ਪਾਣੀ ਯੂਏਈ ਪਹੁੰਚੇਗਾ, ਤੇ ਦੂਜੀ ਲਾਈਨ 'ਚ ਉਥੋਂ ਤੇਲ ਆਵੇਗਾ।

ਇਨ੍ਹਾਂ ਹੀ ਨਹੀਂ ਇਸ ਰੇਲ 'ਚ ਯਾਤਰੀ ਵੀ ਯੂ.ਏ.ਈ ਤੋਂ ਭਾਰਤ ਆ ਸਕਣਗੇ ਤੇ ਏਥੋਂ ਜਾ ਸਕਣਗੇ। ਇਸ ਤਰ੍ਹਾਂ ਇਹ ਰੇਲ ਗੱਡੀ ਦੋਵਾਂ ਦੇਸ਼ਾਂ ਦੇ ਵਪਾਰਿਕ ਹਿੱਤਾਂ ਦੇ ਮੱਦੇਨਜ਼ਰ ਲਾਭਦਾਇਕ ਹੋਵੇਗੀ। ਮੁੰਬਈ ਨੂੰ ਫੁਜਾਇਰਾ ਸ਼ਹਿਰ ਤੋਂ ਤੇਜ਼ ਰਫਤਾਰ ਰੇਲ ਮਾਰਗ ਨਾਲ ਜੋੜਨ ਦਾ ਖਾਕਾ ਯੂਏਈ ਦੀ ਸਲਾਹਕਾਰ ਫਰਮ ‘ਨੈਸ਼ਨਲ ਐਡਵਾਈਜ਼ਰ ਬਿਊਰੋ ਲਿਮਟਿਡ’ ਨੇ ਤਿਆਰ ਕੀਤਾ ਹੈ। ਫਰਮ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਮੁੰਬਈ ਤੇ ਫੁਜਾਈਰਾ ਦੇ ਸਟੇਸ਼ਨ ਕਿਵੇਂ ਹੋਣਗੇ ਤੇ ਸਮੁੰਦਰ ਅੰਦਰ ਰੇਲ ਨੈਟਵਰਕ ਕਿਵੇਂ ਹੋਵੇਗਾ।

ਫਰਮ ਦੇ ਸੰਸਥਾਪਕ ਅਲਸ਼ੇਹੀ ਦਾ ਕਹਿਣਾ ਹੈ ਕਿ ਇਸ ਤੇਜ਼ ਰਫਤਾਰ ਰੇਲ ਨੈਟਵਰਕ ਦੇ ਪਾਸ ਹੋਣ ਲਈ ਕਈ ਪ੍ਰੀਖਿਆਵਾਂ 'ਚੋਂ ਨਿਕਲਣਾ ਹੋਵੇਗਾ। ਪਾਣੀ ਅੰਦਰ ਇਹ ਰੇਲਮਾਰਗ ਟਿਊਬ ਵਰਗੀ ਦੋ ਤੈਰਦੀ ਸੁਰੰਗਾਂ 'ਤੇ ਆਧਾਰਿਤ ਹੋਵੇਗਾ। ਇਨ੍ਹਾਂ ਦੋ ਸੁਰੰਗਾਂ ਤੋਂ ਪਾਣੀ ਤੇ ਤੇਲ ਦੀ ਪਾਈਪਲਾਈਨਾਂ ਵੀ ਜੁੜੀਆਂ ਹੋਣਗੀਆਂ। ਇਸ ਤੋਂ ਇਲਾਵਾ ਮੁੰਬਈ ਦੀ ਤਰ੍ਹਾਂ ਕਰਾਚੀ ਵੀ ਸਮੁੰਦਰੀ ਰੇਲ ਨੈਟਮਾਰਗ ਰਾਹੀਂ ਫੁਜਾਇਰਾ ਨਾਲ ਜੁੜੇਗਾ। ਮੁੰਬਈ-ਫੁਜਾਈਰਾ ਰੇਲ ਮਾਰਗ 'ਚ ਹੀ ਕਰਾਂਚੀ ਦਾ ਰੇਲਮਾਰਗ ਜੋੜਿਆ ਜਾਵੇਗਾ। ਭਾਵ ਇਕ ਤਰ੍ਹਾਂ ਦਾ ਜੈਕਸ਼ਨ ਸਮੁੰਦਰ ਦੇ ਅੰਦਰ ਬਣੇਗਾ।

ਮੁੰਬਈ ਤੇ ਫੁਜਾਇਰਾ ਰੇਲ ਮਾਰਗ ਵਿਚ ਸਮੁੰਦਰ ਅੰਦਰ ਸੈਕੜੇ ਮੀਟਰ ਦੂਰੀ 'ਤੇ ‘ਟਾਵਰ ਡੋਮ’ ਬਣਾਏ ਜਾਣਗੇ ਜੋ ਸਮੁੰਦਰ ਉਪਰ ਜਹਾਜ਼ਾਂ ਨੂੰ ਆਸਾਨੀ ਨਾਲ ਦਿਖਾਈ ਦੇਣਗੇ।ਡੋਮ ਰਾਹੀਂ ਰੇਲ ਮਾਰਗ 'ਚ ਸੰਚਾਰ ਪ੍ਰਣਾਲੀ ਤੇ ਸਹੂਲਤ ਪਹੁੰਚਾਉਣ 'ਚ ਮਦਦ ਮਿਲੇਗੀ। ਜ਼ਿਕਰ ਏ ਖਾਸ ਹੈ ਕਿ ਜ਼ਮੀਨ ਦੇ ਬਾਅਦ ਹੁਣ ਦੁਨੀਆਂ ਦੇ ਕਈ ਦੇਸ਼ ਅੰਡਰਵਾਟਰ ਰੇਲ ਨੈਟਵਰਕ 'ਤੇ ਕੰਮ ਕਰ ਰਹੇ ਹਨ। ਇਨ੍ਹਾਂ 'ਚ ਚੀਨ, ਰੂਸ, ਕੈਨੇਡਾ ਅਤੇ ਅਮਰੀਕਾ ਪ੍ਰਮੁੱਖ ਹਨ।