...ਤੇ ਹੁਣ ਫਟਾਫਟ ਜੁੜ ਜਾਣਗੀਆਂ ਟੁੱਟੀਆਂ ਹੱਡੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਨੇ ਤਿਆਰ ਕੀਤਾ ਵਿਸ਼ੇਸ਼ ਬੈਂਡੇਜ਼

file photo

ਨਿਊਯਾਰਕ : ਕਿਸ ਹਾਦਸੇ 'ਚ ਜਾਂ ਹੋਰ ਕਾਰਨ ਕਰ ਕੇ ਹੱਡੀ 'ਚ ਫਰੈਂਕਚਰ ਹੋਣ ਦੀ ਸੂਰਤ 'ਚ ਪੀੜਤ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੇ ਤਕ ਦੀਆਂ ਖੋਜਾਂ ਮੁਤਾਬਕ ਫਰੈਂਕਚਰ ਵਾਲੀ ਥਾਂ 'ਤੇ ਪਲੱਸਤਰ ਲਾ ਕੇ ਮਹੀਨਾ ਭਰ ਜਾਂ ਜ਼ਿਆਦਾ ਸਮੇਂ ਲਈ ਬੰਨ ਰੱਖਣਾ ਪੈਂਦਾ ਹੈ। ਪਰ ਇਸ ਦੌਰਾਨ ਹੱਡੀ ਜੁੜਨ ਦੀ ਰਫ਼ਤਾਰ ਕਾਫ਼ੀ ਘੱਟ ਹੁੰਦੀ ਹੈ। ਪ੍ਰੰਤੂ ਹੁਣ  ਵਿਗਿਆਨੀ ਨੇ ਟੁੱਟੀ ਹੱਡੀ ਨੂੰ ਛੇਤੀ ਜੋੜਨ ਤੇ ਬਿਹਤਰ ਇਲਾਜ 'ਚ ਨਵੀਂ ਖੋਜ ਕੀਤੀ ਹੈ। ਖੋਜਕਾਰਾਂ ਨੇ ਇਕ ਅਜਿਹਾ ਬੈਂਡੇਜ ਤਿਆਰ ਕੀਤਾ ਗਿਆ ਹੈ ਜੋ ਫਰੈਕਚਰ ਵਾਲੀ ਥਾਂ 'ਤੇ ਸਰੀਰ ਵਿਚਲੇ ਖੁਦ ਇਲਾਜ ਕਰਨ ਵਾਲੇ ਅਣੂਆਂ ਨੂੰ ਵਧੇਰੇ ਐਕਟਿਵ ਕਰ ਦਿੰਦਾ ਹੈ। ਇਹ ਖੋਜ ਕੁਦਰਤੀ ਇਲਾਜ ਪ੍ਰਣਾਲੀ ਨੂੰ ਹੋਰ ਵਿਕਸਤ ਕਰਨ ਦੇ ਨਵੇਂ ਤਰੀਕਿਆਂ ਨੂੰ ਜਨਮ ਦੇ ਸਕਦੀ ਹੈ।

ਅਵਡਾਂਸ ਮੈਟੇਰਿਜਲਸ ਨਾਮ ਦੇ ਰਸਾਲੇ ਵਿਚ ਛਪੀ ਖੋਜ ਅਨੁਸਾਰ ਇਸ ਨਵੇਂ ਬੈਂਡੇਜ ਦਾ ਚੂਹਿਆਂ 'ਤੇ ਪ੍ਰਯੋਗ ਕੀਤਾ ਗਿਆ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਇਸ ਦੀ ਮਦਦ ਨਾਲ ਚੂਹਿਆਂ 'ਚ ਕੇਵਲ ਤਿੰਨ ਹਫ਼ਤਿਆਂ ਵਿਚ ਹੀ ਨਵੀਆਂ ਖ਼ੂਨ ਕੋਸ਼ਿਕਾਵਾਂ ਬਣਨ 'ਚ ਮਦਦ ਮਿਲੀ। ਇਸ ਦੇ ਨਾਲ ਹੀ ਹੱਡੀਆਂ ਦੀ ਮੁਰੰਮਤ ਵੀ ਤੇਜ਼ੀ ਨਾਲ ਹੋਈ ਹੈ। ਅਮਰੀਕਾ ਦੀ ਡਿਊਕ ਯੂਨੀਵਰਸਿਟੀ ਸਮੇਤ ਹੋਰ ਖੋਜੀਆਂ ਦੀ ਟੀਮ ਅਨੁਸਾਰ ਇਹ ਵਿਧੀ ਅਜੇ ਤਕ ਮੌਜੂਦ ਇਲਾਜ ਪ੍ਰਣਾਲੀ ਦੇ ਮੁਕਾਬਲੇ ਜ਼ਿਆਦਾ ਛੇਤੀ ਅਤੇ ਬਿਹਤਰ ਢੰਗ ਨਾਲ ਕੰਮ ਕਰਦੀ ਹੈ।

ਦਰਅਸਲ ਇਹ ਖੋਜ ਪੁਰਾਣੀ ਖੋਜ 'ਤੇ ਅਧਾਰਿਤ ਹੈ ਜਿਸ ਅਨੁਸਾਰ ਰਸਾਇਣਕ ਕੈਲਸ਼ੀਅਮ ਫਾਸਫੇਟ ਤੋਂ ਬਣੇ ਬਾਇਓਮੈਟਿਲਸ ਹੱਡੀ ਦੀ ਮੁਰੰਮਤ ਅਤੇ ਮੁੜ-ਮੁਰੰਮਤ 'ਚ ਮੱਦਦ ਕਰਦੇ ਹਨ। ਡਿਊਕ ਯੂਨੀਵਰਸਿਟੀ ਦੀ ਖੋਜ ਸਹਿ-ਲੇਖਕ ਛਾਨੀ ਵਗਰਜ ਨੇ ਖੋਜ ਰਾਹੀਂ ਸਿੱਧ ਕੀਤਾ ਕਿ ਜੈਵਿਕ ਅਣੂ 'ਅਡੈਨੋਸਿਨ' ਹੱਡੀ ਦੇ ਵਿਕਾਸ 'ਚ ਵਿਸ਼ੇਸ਼ ਰੋਲ ਅਦਾ ਕਰਦਾ ਹੈ। ਵਗਰਜ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਖੋਜ ਅਨੁਸਾਰ ਸਰੀਰ 'ਤੇ ਸੱਟ ਲੱਗਣ ਦੌਰਾਨ ਆਮ ਤੌਰ 'ਤੇ ਅਡੈਨੋਸਿਨ ਅਣੂਆਂ ਦੀ ਸੱਟ ਵਾਲੀ ਥਾਂ 'ਤੇ ਭੀੜ ਜਿਹੀ ਇਕੱਠੀ ਹੋ ਜਾਂਦੀ ਹੈ। ਪਰ ਇਹ ਕਿਰਿਆ ਜ਼ਿਆਦਾ ਦੇਰ ਤਕ ਨਹੀਂ ਰਹਿੰਦੀ। ਵਗਰਜ ਨੇ ਦਸਿਆ ਕਿ ਅਡੈਨੋਸਿਨ ਸਰੀਰ ਵਿਚ ਕਈ ਅਹਿਮ ਕੰਮ ਕਰਦਾ ਹੈ, ਪਰ ਇਸ ਦਾ ਮੁੱਖ ਕੰਮ ਹੱਡੀਆਂ ਦੀ ਮੁਰਮੰਤ ਕਰਨਾ ਨਹੀਂ ਹੁੰਦਾ। ਇਸ ਲਈ ਕਿਸੇ ਮਾੜੇ ਪ੍ਰਭਾਵ ਵਾਲੇ ਅਡੈਨੋਸਿਨ ਨੂੰ ਸੱਟ ਵਾਲੀ ਥਾਂ 'ਤੇ ਰੋਕ ਕੇ ਰੱਖਣਾ ਵੱਡਾ ਕੰਮ ਸੀ।

ਇਸ ਦੇ ਹੱਲ ਲਈ ਖੋਜਕਾਰਾਂ ਨੇ ਇਕ ਅਜਿਹਾ ਬੈਂਡੇਜ ਬਣਾਇਆ ਜਿਸ ਨੂੰ ਫਰੈਕਚਰ ਵਾਲੀ ਥਾਂ 'ਤੇ ਲਗਾਇਆ ਜਾ ਸਕੇ।  ਇਸ ਬੈਂਡੇਜ 'ਚ ਅਡੈਨੋਸਿਨ ਅਣੂਆਂ ਨੂੰ ਇਕੱਠੇ ਰੱਖਣ ਲਈ ਬੈਰੋਨੈਟ ਮਾਲੀਕਿਊਲ ਦੀ ਵਰਤੋਂ ਕੀਤੀ ਗਈ ਹੈ। ਅਣੂਆਂ ਦੇ ਅੰਦਰਲੀ ਬੱਝੇ ਰਹਿਣ ਦੀ ਸਮਰੱਥਾ ਹਮੇਸ਼ਾ ਇਕਸਾਰ ਨਹੀਂ ਰਹਿੰਦੀ, ਇਸ ਲਈ ਇਹ ਬੈਂਡੇਜ ਅਡੈਨੋਸਿਨ ਨੂੰ ਪੂਰੀ ਤਰ੍ਹਾਂ ਫੜ ਕੇ ਨਹੀਂ ਰੱਖ ਸਕਦੀ। ਨਤੀਜੇ ਵਜੋਂ ਅਡੈਨੋਸਿਨ ਦੇ ਅਣੂ ਹੋਲੀ ਹੋਲੀ ਅਲੱਗ ਹੋਣ ਲਗਦੇ ਹਨ।

ਚੂਹੇ 'ਤੇ ਕੀਤੀ ਗਈ ਖੋਜ : ਵਿਗਿਆਨੀਆਂ ਨੇ ਤਿਆਰ ਕੀਤੇ ਨਵੇਂ ਬੈਂਡੇਜ ਦੀ ਚੂਹੇ 'ਤੇ ਵਰਤ ਕੇ ਤਜਰਬਾ ਕੀਤਾ ਹੈ। ਖੋਜਕਾਰਾਂ ਨੇ ਦੋ ਚੂਹਿਆਂ ਦੀਆਂ ਟੁੱਟੀਆਂ ਹੱਡੀਆਂ ਦਾ ਵੱਖ ਵੱਖ ਤਰ੍ਹਾਂ ਨਾਲ ਇਲਾਜ ਕੀਤਾ।  ਇਕ ਚੂਹੇ ਦਾ ਇਲਾਜ ਪੁਰਾਣੀ ਵਿਧੀ ਰਾਹੀਂ ਜਦਕਿ ਦੂਜੇ ਚੂਹੇ 'ਤੇ ਨਵੀਂ ਖੋਜੀ ਗਈ ਬੈਂਡੇਜ ਨੂੰ ਵਰਤਿਆ ਗਿਆ। ਇਸ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ। ਖੋਜ ਦੌਰਾਨ ਸਾਹਮਣੇ ਆਇਆ ਕਿ ਜਿਹੜੇ ਚੂਹੇ 'ਤੇ ਬੈਂਡੇਜ ਦੀ ਵਰਤੋਂ ਕੀਤੀ ਗਈ ਉਸ ਦਾ ਇਲਾਜ ਬਿਹਤਰ ਅਤੇ ਤੇਜ਼ੀ ਨਾਲ ਹੋ ਰਿਹਾ ਸੀ। ਤਿੰਨ ਹਫਤਿਆਂ ਬਾਅਦ ਚੂਹਿਆਂ ਵਿਚ ਰਤ ਨਾੜੀਆਂ ਦੀ ਮੁਰੰਮਤ ਬਿਹਤਰ ਤਰੀਕੇ ਨਾਲ ਹੋਈ ਅਤੇ ਹੱਡੀ ਦਾ ਜੋੜ ਵੀ ਬਾਕੀਆਂ ਨਾਲੋਂ ਠੀਕ ਤੇ ਛੇਤੀ ਜੁੜ ਗਿਆ।