ਵਿਜੈ ਮਾਲਿਆ ਦੀ 17 ਲਗਜ਼ਰੀ ਬੈਡਰੂਮ ਦੀ ਹਵੇਲੀ ਸਮੇਤ ਨਾਈਟ ਕਲੱਬ ਨਿਲਾਮ ਕਰੇਗਾ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਫਰਾਂਸੀਸੀ ਟਾਪੂ ‘ਤੇ 17 ਲਗਜਰੀ ਬੈਡਰੂਮ...

Malya

ਲੰਦਨ: ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਫਰਾਂਸੀਸੀ ਟਾਪੂ ‘ਤੇ 17 ਲਗਜਰੀ ਬੈਡਰੂਮ ਦੀ ਹਵੇਲੀ ਲੰਬੇ ਸਮੇਂ ਤੋਂ ਖਾਲੀ ਪਈ ਹੈ। ਮੀਡਿਆ ਰਿਪੋਰਟਸ ਦੇ ਮੁਤਾਬਕ, ਇੱਕ ਵੱਡੇ ਬੈਂਕ ਨੇ ਕੋਰਟ ਵਿੱਚ ਮੰਗ ਦਰਜ ਕਰ ਕਿਹਾ ਹੈ ਕਿ ਵਿਜੈ ਮਾਲਿਆ ਦੀ ਫਰਾਂਸੀਸੀ ਟਾਪੂ ਇਲੇ ਸੈਂਟ ਮਾਰਗੁਏਰਾਇਟ ਉੱਤੇ 1.3-ਹੇਕਟੇਅਰ ਦੀ ਪ੍ਰਾਪਰਟੀ ਲੰਬੇ ਸਮੇਂ ਤੋਂ ਖਾਲੀ ਪਈ ਹੈ ਅਤੇ ਉਹ ਇਸਨੂੰ ਨਿਲਾਮ ਕਰਨ ਦੀ ਇਜਾਜਤ ਚਾਹੁੰਦੇ ਹਨ।

ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਿਕ, ਇਸ ਪ੍ਰਾਪਰਟੀ ਵਿੱਚ ਹਵੇਲੀ ਨਾਲ ਇੱਕ ਸਿਨੇਮਾ ਹਾਲ,  ਹੈਲੀਪੈਡ ਅਤੇ ਨਾਇਟਕਲੱਬ ਵੀ ਹੈ। ਹਵੇਲੀ ‘ਚ 17 ਲਗਜਰੀ ਬੈਡਰੂਮ ਹਨ।

ਦੱਸ ਦਈਏ ਕਿ ਨਵੇਂ ਸਾਲ ਦੀ ਸ਼ੁਰੁਆਤ ਵਿੱਚ ਮੁੰਬਈ ਦੀ ਸਪੈਸ਼ਲ ਕੋਰਟ Prevention of Money Laundering Act  ( PMLA )  ਨੇ ਸਟੇਟ ਬੈਂਕ ਆਫ ਇੰਡੀਆ ਸਮੇਤ ਕਈ ਬੈਂਕਾਂ ਨੂੰ ਆਰਥਿਕ ਅਪਰਾਧੀ ਵਿਜੈ ਮਾਲਿਆ ਦੀ ਜਾਇਦਾਦ ਨੂੰ ਵੇਚਕੇ ਕਰਜ ਵਸੂਲਣ ਦੀ ਆਗਿਆ ਦੇ ਦਿੱਤੀ ਹੈ।  

ਮਾਲਿਆ ਨੇ ਕਤਰ ਨੈਸ਼ਨਲ ਬੈਂਕ ਦੀ ਇਕਾਈ Ansbacher  &  Co ਤੋਂ 30 ਮਿਲੀਅਨ ਡਾਲਰ (ਕਰੀਬ 210 ਕਰੋੜ ਰੁਪਏ ) ਦਾ ਲੋਨ ਲੈ ਕੇ ਹਵੇਲੀ ਖਰੀਦੀ ਸੀ। ਮਾਲਿਆ ਦੁਆਰਾ ਕਰਜ ਦਾ ਵਿਸਥਾਰ ਕਰਨ ਦੇ ਅਨੁਰੋਧ ਤੋਂ ਬਾਅਦ, ਬੈਂਕ ਨੇ ਕਥਿਤ ਤੌਰ ‘ਤੇ ਜਾਇਦਾਦ ਦੀ ਵੈਲਿਊ ਪਰਖਣ ਦਾ ਨਿਰਦੇਸ਼ ਦਿੱਤਾ। ਰਿਅਲ ਅਸਟੇਟ ਏਜੇਂਟਾਂ ਨੇ ਪਾਇਆ ਕਿ ਇਸਦੀ ਕੀਮਤ ਵਿੱਚ 10 ਮਿਲੀਅਨ ਯੂਰੋ ਦੀ ਗਿਰਾਵਟ ਆਈ ਹੈ।

ਕਿੱਥੇ ਹੈ ਮਾਲਿਆ-ਭਾਰਤ ਦੇ ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਵਿਜੈ ਮਾਲਿਆ ਜਾਂਚ ਦੇ ਦੌਰਾਨ ਹੀ ਮਾਰਚ 2016 ਵਿੱਚ ਲੰਦਨ ਭੱਜ ਗਿਆ ਸੀ। ਵਿਜੈ ਮਾਲਿਆ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਭਾਰਤੀ ਜਾਂਚ ਏਜੰਸੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ, ਲੇਕਿਨ ਹੁਣ ਤੱਕ ਸਫਲ ਨਹੀਂ ਹੋ ਸਕੀ।