ਇਹ ਡਾਕਟਰ ਪਹਿਲਾਂ ਮਰੀਜ਼ਾਂ ਨੂੰ ਦਿੰਦਾ ਸੀ ਜ਼ਹਿਰ ਅਤੇ ਫਿਰ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਣੋ, ਕੀ ਹੈ ਪੂਰਾ ਮਾਮਲਾ

Doctor suspected in 17 more cases of poisoning in france

ਪੇਰਿਸ: ਫ੍ਰਾਂਸ ਵਿਚ 17 ਮਰੀਜ਼ਾਂ ਨੂੰ ਜ਼ਹਿਰ ਦੇਣ ਦੇ ਮਾਮਲੇ ਵਿਚ ਇਕ ਫ੍ਰਾਂਸੀਸੀ ਡਾਕਟਰ ਦੇ ਵਿਰੁੱਧ ਆਪਰਾਧਿਕ ਜਾਂਚ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਫ੍ਰੈਡਰਿਕ ਪੇਚਿਅਰ ਨੇ ਜੋ ਕਿ ਇਕ ਐਨੇਸਥੇਸਿਓਲਾਜਿਸਟ ਦੀ ਐਨੈਸਥੀਸਿਆ ਪਾਉਚ ਨਾਲ ਛੇੜਛਾੜ ਕੀਤੀ ਸੀ ਤਾਂਕਿ ਅਪਾਤਕਾਲ ਬਣਾਇਆ ਜਾਵੇ ਅਤੇ ਉਹ ਅਪਣੀ ਪ੍ਰਤੀਭਾ ਦਿਖਾ ਸਕੇ। ਪੇਚਿਅਰ ਨੇ ਸਾਰੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ ਦੋਸ਼ੀ ਪਾਏ ਜਾਣ ’ਤੇ ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਅਰੋਪੀ ਦੇ ਵਕੀਲ ਜੀਨ ਯਵੇਸ ਲੇ ਬੋਗਰਨੇ ਨੇ ਦਸਿਆ ਕਿ ਜਾਂਚ ਵਿਚ ਕੁਝ ਵੀ ਸਾਬਤ ਨਹੀਂ ਹੋਇਆ ਹੈ। ਬੋਰਗਰਨੇ ਨੇ ਕਿਹਾ ਕਿ ਅਜਿਹਾ ਸੰਭਵ ਹੋ ਸਕਦਾ ਹੈ ਕਿ ਪੇਚਿਅਰ ਨੇ ਉਹਨਾਂ ਨੂੰ ਜ਼ਹਿਰ ਦਿੱਤਾ ਹੋਵੇ ਪਰ ਇਹ ਸਿਰਫ ਇਕ ਕਲਪਨਾ ਹੀ ਹੈ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ।

ਮਈ 2017 ਦੇ ਬੇਸਾਂਨ ਦੇ ਪੂਰਬੀ ਸ਼ਹਿਰ ਵਿਚ ਇਕ ਜਾਂਚ ਅਦਾਲਤ ਨੇ ਪੇਚਿਅਰ ਤੇ ਲੱਗੇ ਜ਼ਹਿਰ ਦੇ ਅਰੋਪਾਂ ਦੇ ਸੱਤ ਮਾਮਲਿਆਂ ਦੀ ਜਾਂਚ ਤਹਿਤ ਉਸ ਨੂੰ ਛੱਡ ਦਿੱਤਾ ਸੀ। ਹਾਲਾਂਕਿ ਉਸ ਨੂੰ ਦਵਾਈ ਦਾ ਅਭਿਆਸ ਕਰਨ ਦੀ ਵੀ ਮਨਾਹੀ ਕੀਤੀ ਗਈ ਸੀ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਰੋਜ਼ ਘਟਦੀਆਂ ਰਹਿੰਦੀਆਂ ਹਨ। ਇਹਨਾਂ ਮਾਮਲਿਆਂ ਤੇ ਪੱਕੇ ਤੌਰ ਤੇ ਕੋਈ ਰੋਕ ਨਹੀਂ ਲਗਾਈ ਜਾਂਦੀ ਤਾਂ ਭਵਿਖ ਵਿਚ ਅਜਿਹਾ ਨਾ ਵਾਪਰੇ।