Trump 'ਤੇ ਫਿਰ ਭੜਕੇ Obama, ਕਿਹਾ-ਉਹਨਾਂ ਨੂੰ ਪਤਾ ਨਹੀਂ ਉਹ ਕੀ ਕਰ ਰਹੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਦੀ ਕੋਰੋਨਾ ਵਾਇਰਸ ਨਾਲ ਲੜਨ ਦੇ ਤਰੀਕਿਆਂ ਲਈ ਵਿਸ਼ਵਵਿਆਪੀ ਆਲੋਚਨਾ ਹੋ ਰਹੀ ਹੈ।

Photo

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਕੋਰੋਨਾ ਵਾਇਰਸ ਨਾਲ ਲੜਨ ਦੇ ਤਰੀਕਿਆਂ ਲਈ ਵਿਸ਼ਵਵਿਆਪੀ ਆਲੋਚਨਾ ਹੋ ਰਹੀ ਹੈ। ਇਸ ਲੜੀ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਰ ਟਰੰਪ 'ਤੇ ਹਮਲਾ ਬੋਲਿਆ ਹੈ। ਇਸ ਵਾਰ ਓਬਾਮਾ ਨੇ ਨਾ ਸਿਰਫ ਟਰੰਪ ਦੀ ਸਖ਼ਤ ਆਲੋਚਨਾ ਕੀਤੀ, ਬਲਕਿ ਇਹ ਵੀ ਕਿਹਾ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕੀ ਕਰ ਰਹੇ ਹਨ।

ਮੀਡੀਆ ਰਿਪੋਰਟ ਅਨੁਸਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਬਲੈਕ ਵਿਦਿਆਰਥੀਆਂ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀ ਦਿਖਾਵਾ ਕਰਨ ਦੇ ਬਹਾਨੇ ਵੀ ਜ਼ਿੰਮੇਵਾਰੀ ਲੈਂਦੇ ਨਜ਼ਰ ਨਹੀਂ ਆਏ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਇਸ ਮਹਾਂਮਾਰੀ ਕਾਰਨ ਜ਼ਿੰਮੇਵਾਰ ਅਹੁਦਿਆਂ ਵਾਲੇ ਬਹੁਤ ਸਾਰੇ ਲੋਕਾਂ ਬਾਰੇ ਪਤਾ ਲੱਗ ਗਿਆ ਹੈ ਕਿ ਉਹ ਕੀ ਕਰ ਰਹੇ ਹਨ। ਉਹਨਾਂ ਵਿਚੋਂ ਬਹੁਤ ਸਾਰੇ ਇਹ ਦਿਖਾਵਾ ਵੀ ਨਹੀਂ ਕਰ ਰਹੇ ਕਿ ਉਹ ਕਿਸੇ ਵੀ ਚੀਜ ਲਈ ਜ਼ਿੰਮੇਵਾਰ ਹਨ।

ਓਬਾਮਾ ਨੇ ਜਾਰਜੀਆ ਵਿਚ ਮਾਰੇ ਗਏ ਕਾਲੇ ਲੋਕਾਂ ਬਾਰੇ ਚਿੰਤਾ ਜਤਾਈ ਹੈ। ਉਹਨਾਂ ਕਿਹਾ ਕਿ ਗੋਰੇ ਲੋਕਾਂ ਦੇ ਮੁਕਾਬਲੇ ਬਲੈਕ ਭਾਈਚਾਰੇ 'ਤੇ ਕੋਰੋਨਾ ਵਾਇਰਸ ਦੇ ਵੱਡੇ ਪੱਧਰ 'ਤੇ ਪ੍ਰਭਾਵ ਨੇ ਅਮਰੀਕੀ ਸਿਸਟਮ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਹੈ। ਆਪਣੇ ਪੂਰੇ ਸੰਬੋਧਨ ਵਿਚ ਓਬਾਮਾ ਨੇ ਡੋਨਾਲਡ ਟਰੰਪ ਜਾਂ ਉਹਨਾਂ ਦੇ ਕਿਸੇ ਵੀ ਅਧਿਕਾਰੀ ਦਾ ਨਾਂ ਨਹੀਂ ਲਿਆ, ਪਰ ਉਹਨਾਂ ਦੀ ਸਖ਼ਤ ਆਲੋਚਨਾ ਕੀਤੀ।

2107 ਵਿਚ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਬਰਾਕ ਓਬਾਮਾ ਆਮ ਤੌਰ 'ਤੇ ਸ਼ਾਂਤ ਸਨ। ਪਰ ਪਿਛਲੇ ਦਿਨਾਂ ਤੋਂ ਉਹਨਾਂ ਦੇ ਬਿਆਨ ਸੁਰਖੀਆਂ ਵਿਚ ਰਹੇ ਹਨ। ਉਹ ਡੈਮੋਕਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦੇ ਹੱਕ ਵਿਚ ਵੀ ਦਿਖਾਈ ਦੇ ਰਹੇ ਹਨ।