ਅਰਮੀਨੀਆ ਫਸੇ ਨੌਜਵਾਨ ਨੇ ਰੋ-ਰੋ ਸੁਣਾਈ ਦਾਸਤਾਨ, ਏਜੰਟ ਨੇ 15 ਲੱਖ ਦੀ ਮਾਰੀ ਠੱਗੀ  

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਗਲੈਡ ਦੀ ਥਾਂ ਨੌਜਵਾਨ ਨੂੰ ਭੇਜਿਆ ਅਰਮੀਨੀਆ

The young Armenia in trapped

ਅਰਮੀਨੀਆ: ਵਿਦੇਸ਼ਾਂ ‘ਚ ਜਾ ਕੇ ਆਪਣੀ ਗਰੀਬੀ ਦੂਰ ਕਰਨ ਲਈ ਪੰਜਾਬ ਦੇ ਕਈ ਨੌਜਵਾਨ ਗਲਤ ਟਰੈਵਲ ਏਜੰਟਾਂ ਦੇ ਚੱਕਰਾਂ ਵਿਚ ਫੱਸ ਰਹੇ ਹਨ। ਦਰਅਸਲ ਵਿਦੇਸ਼ ‘ਚ ਫਸੇ ਇੱਕ ਹੋਰ ਨੌਜਵਾਨ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬੀ ਨੌਜਵਾਨ ਰੋ-ਰੋ ਕੇ ਮਦਦ ਦੀ ਗੁਹਾਰ ਲਗਾਉਦਾ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਜਲੰਧਰ ਦਾ ਨੌਜਵਾਨ ਰਾਜਨ ਅਰਮੀਨੀਆ ਚ ਫਸਿਆ ਹੋਇਆ ਹੈ।

ਵੀਡੀਓ ਨੌਜਵਾਨ  ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਸਾਲ 2017 ਵਿਚ ਕਿਸੇ ਏਜੰਟ ਨੇ ਉਸ ਨੂੰ ਵਿਦੇਸ਼ ਇੰਗਲੈਂਡ ਭੇਜਣ ਦੇ ਨਾਮ ਤੇ ਹੁਣ ਤੱਕ ਉਸ ਦੇ ਪਰਿਵਾਰ ਤੋਂ 15 ਲੱਖ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ ਪਰ ਰਾਜਨ ਅਜੇ ਵੀ ਇੱਕ ਗਰੀਬ ਦੇਸ਼ ਅਰਮੀਨੀਆ ਵਿਚ ਹੀ ਫਸਿਆ ਹੋਇਆ ਹੈ। ਉੱਥੇ ਹੀ ਰਾਜਨ ਦੀ ਮਾਤਾ ਨੇ ਕੇਂਦਰ ਸਰਕਾਰ ਤੋਂ ਮੱਦਦ ਦੀ ਗੁਹਾਰ ਲਾਉਦਿਆਂ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।

ਕੁੱਝ ਦਿਨ ਪਹਿਲਾ ਹੀ ਦੁਬਈ ਦੇ ਅਜ਼ਮਾਨ ਸ਼ਹਿਰ ‘ਚ ਫਸੇ ਹੁਸ਼ਿਆਰਪੁਰ ਦੇ 4 ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਕਿਹਾ ਗਿਆ ਸੀ ਕੇ ਉਹਨਾਂ ਨਾਲ ਟਰੈਵਲ ਏਜੰਟ ਨੇ 75 ਹਜ਼ਾਰ ਦੀ ਠੱਗੀ ਕੀਤੀ ਹੈ ਅਤੇ ਉਹ ਦੁਬਈ ਦੇ ਅਜ਼ਮਾਨ ਸ਼ਹਿਰ ਦੇ ਛੋਟੇ ਕਮਰੇ ਵਿੱਚ ਭੁੱਖੇ ਪਿਆਸੇ ਰਹਿਣ ਲਈ ਮਜ਼ਬੂਰ ਹਨ। ਉਹਨਾਂ ਵੱਲੋਂ ਵੀ  ਕੇਂਦਰ ਸਰਕਾਰ ਨੂੰ ਮੱਦਦ ਦੀ ਗੁਹਾਰ ਲਾਈ ਗਈ ਸੀ। ਦੱਸ ਦੇਈਏ ਕਿ ਉਹਨਾਂ 4 ਨੌਜਵਾਨਾਂ ਵਿੱਚੋਂ 2 ਨੌਜਵਾਨ ਵਾਪਸ ਘਰ ਪਰਤ ਆਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।