ਇਕ ਘੰਟੇ ਲਈ ਯੂ-ਟਿਊਬ ਹੋਈ ਦੁਨੀਆ ਭਰ 'ਚ ਬੰਦ, ਲੋਕ ਹੋਏ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਦੌਰਾਨ ਯੂਟਿਊਬ ਵਰਤਣ ਵਾਲਿਆਂ ਦੀ ਯੂਟਿਊਬ ਟੀਵੀ ਅਤੇ ਯੂਟਿਊਬ ਸੰਗੀਤ ਤਕ ਪਹੁੰਚ ਨਹੀਂ ਹੋ ਸਕੀ।

You Tube

ਨਵੀਂ ਦਿੱਲੀ, ( ਪੀਟੀਆਈ) : ਬੁਧਵਾਰ ਸਵੇਰੇ ਯੂਟਿਊਬ ਭਾਰਤ ਸਮੇਤ ਦੁਨੀਆ ਭਰ ਵਿਚ ਠੱਪ ਹੋ ਗਿਆ। ਇਸ ਨੂੰ ਲੈ ਕੇ ਯੂਟਿਊਬ ਨੇ ਟਵੀਟ ਰਾਹੀ ਜਾਣਕਾਰੀ ਦਿਤੀ। ਇਸ ਦੌਰਾਨ ਯੂਟਿਊਬ ਵਰਤਣ ਵਾਲਿਆਂ ਦੀ ਯੂਟਿਊਬ ਟੀਵੀ ਅਤੇ ਯੂਟਿਊਬ ਸੰਗੀਤ ਤਕ ਪਹੁੰਚ ਨਹੀਂ ਹੋ ਸਕੀ। ਹਾਲਾਂਕਿ ਕੰਪਨੀ ਵੱਲੋਂ ਕੁਝ ਹੀ ਸਮੇਂ ਬਾਅਦ ਤਕਨੀਕੀ ਖਰਾਬੀਆਂ ਨੂੰ ਦੂਰ ਕਰ ਲਿਆ ਗਿਆ।

ਇਸ ਤੋਂ ਬਾਅਦ ਯੂਟਿਊਬ ਪਹਿਲਾਂ ਦੀ ਤਰ੍ਹਾਂ ਚਲਣ ਲਗ ਗਿਆ। ਦੁਨੀਆ ਦੇ ਸੱਭ ਤੋਂ ਪ੍ਰਸਿੱਧ ਵੀਡੀਓ ਪਲੇਟਫਾਰਮ ਯੂਟਿਊਬ ਦੇ ਡਾਊਨ ਹੋਣ ਦੀ ਖ਼ਬਰ ਆਉਂਦੇ ਹੀ ਸੋਸ਼ਲ ਮੀਡੀਆ ਤੇ ਤਕਨੀਕੀ ਖਾਮੀਆਂ ਨੂੰ ਦੂਰ ਕਰਦਿਆਂ ਕੰਪਨੀ ਨੇ ਅਪਣੇ ਪੂਰਾਣੇ ਟਵੀਟ ਨੂੰ ਕੋਟ ਕਰਦਿਆਂ ਕਿਹਾ ਕਿ ਅਸੀਂ ਵਾਪਸ ਆ ਗਏ ਹਾਂ। ਤੁਹਾਡੇ ਵੱਲੋਂ ਧੀਰਜ ਦਿਖਾਉਣ ਲਈ ਧੰਨਵਾਦ। ਜੇਕਰ ਅਜੇ ਵੀ ਤੁਹਾਡੇ ਸਾਹਮਣੇ ਯੂਟਿਊਬ ਡਾਊਨ ਹੋਣ ਦੀ ਸਮੱਸਿਆ ਆ ਰਹੀ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ।