ਪੈਗੰਬਰ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਕਰਨ ਵਾਲੇ ਅਧਿਆਪਕ ਦਾ ਸਿਰ ਕਲਮ

ਏਜੰਸੀ

ਖ਼ਬਰਾਂ, ਕੌਮਾਂਤਰੀ

18 ਸਾਲਾ ਨੌਜਵਾਨ ਸ਼ੱਕੀ ਇਸਲਾਮਿਕ ਅੱਤਵਾਦੀ ਜਥੇਬੰਦੀ ਨਾਲ ਹੈ ਸੰਬੰਧਿਤ

Teacher showing cartoons of Prophet Mohammad in france

ਪੈਰਿਸ- ਫਰਾਸ ਵਿੱਚ ਪੈਗੰਬਰ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀ ਨਾਲ ਵਿਚਾਰ ਚਰਚਾ ਕਰਨ ਵਾਲੇ ਇਤਿਹਾਸ ਦੇ ਅਧਿਆਪਕ ਦਾ ਇੱਕ ਵਿਆਕਤੀ ਨੇ ਸਿਰ ਕਲਮ ਕਰ ਦਿੱਤਾ ਹੈ । ਅਭਿਯੋਜਨ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਅੱਤਵਾਦੀ ਦ੍ਰਸ਼ਿਟੀਕੋਣ ਤੋਂ ਕੀਤੀ ਜਾ ਰਹੀ ਹੈ ।

ਇਹ ਦੁਖਦਾਈ ਘਟਨਾ ਏਰਾਗਨੀ ਨਗਰ ਵਿੱਚ ਹੋਈ ਹੈ।  ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚਾਕੂ ਅਤੇ ਇੱਕ ਏਅਰਸਾਫਟ ਬੰਦੂਕ ਨਾਲ ਲੈਸ ਵਿਅਕਤੀ ਨੂੰ ਪੁਲਿਸ ਨੇ ਗੋਲੀ ਨਾਲ ਉਡਾ ਦਿੱਤਾ ਹੈ। ਕਾਤਲ ਨੇ ਪਹਿਲਾਂ ਅੱਲਾ ਹੂ ਅਕਬਰ ਦੇ ਨਾਅਰੇ ਲਾਏ ਅਤੇ ਫਿਰ ਅਧਿਆਪਕ ਦਾ ਗਲਾ ਕੱਟ ਦਿੱਤਾ ।

ਸਥਾਨਕ ਮੀਡੀਆ ਮੁਤਾਬਕ, ਰਾਜਧਾਨੀ ਪੈਰਿਸ ਦੇ ਇਕ ਸਕੂਲ ਅਧਿਆਪਕ ਸੈਮੂਅਲ ਨੇ ਬੱਚਿਆਂ ਨੂੰ ਅਪਣੇ ਅੰਦਰਲੇ ਭਾਵਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਪੜ੍ਹਾਂਉਦੇ ਹੋਏ ਪੈਗਬਰ ਦਾ ਕਾਰਟੂਨ ਦਿਖਾਇਆ ਸੀ , ਜਿਸ 'ਤੇ ਹਮਲਾਵਰ ਨੇ ਇਤਰਾਜ਼ ਜਤਾਇਆ ਅਤੇ ਗੁਸੇ ਵਿਚ ਹਮਲਾਵਰ ਚਾਕੂ ਲੈ ਕੇ ਆਇਆ ਅਤੇ ਅੱਲਾ ਹੂ ਅਕਬਰ ਦੇ ਨਆਰੇ ਲਾਉਂਦੇ ਹੋਏ ਅਧਿਆਪਕ ਦਾ ਗਲਾ ਕੱਟ ਦਿੱਤਾ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚ ਗਈ , ਪੁਲਿਸ ਨੂੰ ਦੇਖ ਕੇ ਹਮਲਾਵਰ ਸਰੰਡਰ ਕਰਨ ਦੀ ਬਜਾਏ ਪੁਲਿਸ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਤੋਂ ਬਆਦ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਉਸ ਦੀ ਮੌਤ ਹੋ ਗਈ ।

ਪੁਲਿਸ ਨੇ ਹਮਲਾਵਰ ਦੀ ਪਛਾਣ ਉਜਾਗਰ ਨਹੀਂ ਕੀਤੀ , ਪਰ ਇੰਨਾ ਦੱਸਿਆ ਹੈ ਕਿ 18 ਸਾਲਾ ਨੌਜਵਾਨ ਸ਼ੱਕੀ ਇਸਲਾਮਿਕ ਅੱਤਵਾਦੀ ਜਥੇਬੰਦੀ ਨਾਲ ਸੰਬੰਧਿਤ ਹੈ ਅਤੇ ਮਾਸਕੋ ਵਿੱਚ ਪੈਦਾ ਰੋਇਆ ਸੀ । ਜਾਣਕਾਰੀ ਅਨੁਸਾਰ ਕਾਤਲ ਦੀ ਬੱਚੀ ਉਸੇ ਸਕੂਲ ਵਿੱਚ ਪੜ੍ਹਦੀ ਹੈ ।