ਫਰਾਂਸ ਵਿਚ ਵਾਪਰਿਆ ਵੱਡਾ ਹਾਦਸਾ, ਦੋ ਜਹਾਜ਼ਾਂ ਦੀ ਟੱਕਰ ਵਿਚ ਪੰਜ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੈਰਿਸ ਦੇ ਦੱਖਣੀ ਪੂਰਬੀ ਕਸਬੇ ਵਿਚ ਵਾਪਰਿਆ ਹਾਦਸਾ

2 small aircraft collide in Paris

ਪੈਰਿਸ: ਫਰਾਂਸ ਦੇ ਲੋਚੇਸ ਇਲਾਕੇ ਵਿਚ ਸ਼ਨੀਵਾਰ ਨੂੰ ਇਕ ਯਾਤਰੀ ਜਹਾਜ਼ ਅਤੇ ਛੋਟੇ ਮਾਈਕ੍ਰੋਲਾਈਟ ਏਅਰਕ੍ਰਾਫ਼ਟ ਵਿਚਾਲੇ ਅਸਮਾਨ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।

ਦਰਅਸਲ ਇਹ ਪੰਜ ਲੋਕ ਦੋਵੇਂ ਜਹਾਜ਼ਾਂ ਵਿਚ ਸਵਾਰ ਸਨ। ਛੋਟੇ ਏਅਰਕ੍ਰਾਫ਼ਟ ਵਿਚ ਦੋ ਲੋਕ ਸਵਾਰ ਸੀ ਜਦਕਿ ਯਾਤਰੀ ਜਹਾਜ਼ ਵਿਚ ਤਿੰਨ ਲੋਕ ਹਵਾਈ ਯਾਤਰਾ ਕਰ ਰਹੇ ਸੀ। 

ਇਸ ਹਾਦਸੇ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ। ਇਹ ਘਟਨਾ ਲੋਚੇਸ ਦੇ ਇੰਡ੍ਰੇ ਏਟ ਲੋਏਰੇ ਹਵਾਈ ਖੇਤਰ ਦੇ ਨੇੜੇ ਸ਼ਾਮ ਕਰੀਬ 4.30 ਵਜੇ ਵਾਪਰੀ। ਪੁਲਿਸ ਅਧਿਕਾਰੀਆਂ ਨੇ ਜਹਾਜ਼ਾਂ ਦਾ ਮਲਬਾ ਬਰਾਮਦ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।