ਬਰਤਾਨੀਆ ਦੀ ਅਦਾਲਤ ਨੇ ਤਿਹਾੜ ਜੇਲ੍ਹ ਨੂੰ ਦੱਸਿਆ ਸੁਰੱਖਿਅਤ, ਮਾਲਿਆ ਦੀ ਸਪੁਰਦਗੀ ਦਾ ਰਾਹ ਪੱਧਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

 ਬਰਤਾਨੀਆ ਦੀ ਇਕ ਅਦਾਲਤ ਦਾ ਫ਼ੈਸਲਾ ਵਿਜੈ ਮਾਲਿਆ ਦੇ ਭਾਰਤ ਸਪੁਰਦਗੀ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਸਕਦਾ ਹੈ। ਯੂਕੇ ਦੀ ਅਦਾਲਤ ਨੇ ਤਿਹਾੜ ..

Vijay Mallya

ਲੰਡਨ (ਭਾਸ਼ਾ): ਬਰਤਾਨੀਆ ਦੀ ਇਕ ਅਦਾਲਤ ਦਾ ਫ਼ੈਸਲਾ ਵਿਜੈ ਮਾਲਿਆ ਦੇ ਭਾਰਤ ਸਪੁਰਦਗੀ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਸਕਦਾ ਹੈ। ਯੂਕੇ ਦੀ ਅਦਾਲਤ ਨੇ ਤਿਹਾੜ ਜੇਲ੍ਹ ਨੂੰ ਸੁਰੱਖਿਅਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਥੇ ਭਾਰਤੀ ਭਗੌੜਿਆਂ ਦੀ ਸਪੁਰਦਗੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਕ੍ਰਿਕੇਟ ਫਿਕਸਿੰਗ ਦੇ ਆਰੋਪੀ ਸੰਜੀਵ ਚਾਵਲਾ ਦੇ ਕੇਸ ਵਿਚ ਆਇਆ ਇਹ ਫੈਸਲਾ ਬੈਂਕ ਧੋਖਾਧੜੀ ਕਰ ਭੱਜੇ ਵਿਜੈ ਮਾਲਿਆ ਦੇ ਸਪੁਰਦਗੀ ਦੇ ਲਿਹਾਜ਼ ਤੋਂ ਮਹੱਤਵਪੂਰਣ ਹੋ ਸਕਦਾ ਹੈ।  

ਲੰਡਨ ਹਾਈ ਕੋਰਟ ਦੇ ਜਸਟਿਸ  ਲੇਗਾਟ ਅਤੇ ਜਸਟਿਸ ਡਿੰਗੇਮੈਂਸ ਨੇ ਸ਼ੁੱਕਰਵਾਰ ਨੂੰ ਦਿਤੇ ਅਪਣੇ ਫੈਸਲੇ ਵਿਚ ਕਿਹਾ ਕਿ ਤਿਹਾੜ ਵਿਚ ਭਾਰਤੀ ਮੂਲ ਦੇ ਬਰਤਾਨੀ ਨਾਗਰਿਕ ਸੰਜੀਵ ਚਾਵਲਾ ਲਈ ਕੋਈ ਖ਼ਤਰਾ ਨਹੀਂ ਹੈ। ਸੰਜੀਵ ਚਾਵਲਾ 'ਤੇ ਕੌਮਾਂਤਰੀ  ਕ੍ਰਿਕੇਟ ਮੈਚਾਂ ਦੀ ਫਿਕਸਿੰਗ ਦਾ ਇਲਜ਼ਾਮ ਹੈ। ਇਹ ਹੈਂਸੀ ਕ੍ਰੋਨਯ ਮੈਚ ਫਿਕਸਿੰਗ ਦਾ ਮਾਮਲਾ ਹੈ ਜਿਸ 'ਚ ਭਾਰਤੀ ਕ੍ਰਿਕੇਟਰ ਅਜੈ ਜਡੇਜਾ ਅਤੇ ਮੁਹਮਦ ਅਜਹਰੁਦੀਨ 'ਤੇ ਵੀ ਇਲਜ਼ਾਮ ਲਗਿਆ ਸੀ।

ਦੱਸ ਦਈਏ ਕਿ ਭਾਰਤ ਤੋਂ ਚਾਵਲਾ ਦੇ ਇਲਾਜ ਦਾ ਭਰੋਸਾ ਦਿਲਾਏ ਜਾਣ ਤੋਂ ਬਾਅਦ ਲੰਡਨ ਹਾਈ ਕੋਰਟ ਨੇ ਇਹ ਗੱਲ ਕਹੀ ਹੈ। ਲੰਡਨ ਉੱਚ ਅਦਾਲਤ  ਦੇ ਇਸ ਫੈਸਲੇ ਦਾ ਅਸਰ ਵਿਜੈ ਮਾਲਿਆ ਦੇ ਕੇਸ 'ਤੇ ਵੀ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਮਾਲਿਆ ਅਕਸਰ ਭਾਰਤ ਦੀਆਂ ਜੇਲ੍ਹਾਂ ਨੂੰ ਅਸੁਰੱਖਿਅਤ ਦੱਸਦੇ ਰਹੇ ਹਨ ਅਜਿਹੇ ਵਿਚ ਹੁਣ ਬਰਤਾਨੀਆ ਅਦਾਲਤ ਤੋਂ ਉਸ ਦੇ ਸਪੁਰਦਗੀ ਨੂੰ ਮਨਜ਼ੂਰੀ ਮਿਲ ਸਕਦੀ ਹੈ।  

ਹੁਣ ਇਸ ਮਾਮਲੇ ਵਿਚ ਨਵੇਂ ਫੈਸਲੇ ਲਈ ਕੇਸ ਵੈਸਟਮਿੰਸਟਰ ਮੈਜਿਸਟ੍ਰਰੇਟ ਕੋਰਟ ਨੂੰ ਟ੍ਰਾਂਸਫਰ ਹੋਵੇਗਾ। ਬਰਤਾਨੀਆ ਦੇ ਵਿਦੇਸ਼ ਮੰਤਰੀ ਚਾਵਲਾ ਦੇ ਸਪੁਰਦਗੀ ਦੇ ਸੰਬੰਧ ਵਿਚ ਆਖਰੀ ਫੈਸਲਾ ਲੈਣਗੇ ਪਰ ਇਸ ਨੂੰ ਹਾਈ ਕੋਰਟ ਵਿਚ ਚੁਣੋਤੀ ਦਿਤੀ ਜਾ ਸਕਦੀ ਹੈ। ਇਹੀ ਨਹੀਂ ਇਸ ਤੋਂ ਬਾਅਦ ਲੰਡਨ ਦੇ ਸੁਪ੍ਰੀਮ ਕੋਰਟ ਵਿਚ ਵੀ ਫੈਸਲੇ ਨੂੰ ਚੁਣੌਤੀ ਦਿਤੀ ਜਾ ਸਕਦੀ ਹੈ।