ਵਿਦੇਸ਼ੀਂ ਬੈਠੇ ਪੰਜਾਬੀ ਨਸ਼ਾ ਤਸਕਰਾਂ ਦੀ ਸਪੁਰਦਗੀ ਦੇਰੀ ਈਡੀ ਦੀ ਜਾਂਚ ਚ ਬਣ ਰਹੀ ਅੜਿੱਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਚਰਚਿਤ ਨਸ਼ਾ ਕੇਸ ਦੀ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ)  ਰਹੀ ਜਾਂਚ ਚ ਖੜੋਤ ਵਾਲੀ ਸਥਿਤੀ ਆ ਚੁੱਕੀ ਹੈ.

ED

ਚੰਡੀਗੜ੍ਹ :  (ਨੀਲ ਭਲਿੰਦਰ ਸਿੰਘ) ਪੰਜਾਬ ਦੇ ਚਰਚਿਤ ਨਸ਼ਾ ਕੇਸ ਦੀ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ)  ਰਹੀ ਜਾਂਚ ਚ ਖੜੋਤ ਵਾਲੀ ਸਥਿਤੀ ਆ ਚੁੱਕੀ ਹੈ. ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਿਕ ਏਜੰਸੀ ਇਸ ਕੇਸ ਚ ਹੁਣ ਤਾਈਂ 68 ਜਣਿਆਂ ਖਿਲਾਫ 6 ਚਾਰਜਸ਼ੀਟ ਦਾਇਰ ਕਰ ਚੁੱਕੀ ਹੈ. ਇਸ ਤੋਂ ਇਲਾਵਾ ਕੇਸ ਦੇ ਮੁੱਖ ਦੋਸ਼ੀਆਂ ਚੋਂ ਸਾਬਕਾ ਡੀਐਸਪੀ ਅਤੇ ਭਲਵਾਨ ਜਗਦੀਸ਼ ਭੋਲਾ ਦੁਆਰਾ ਇਸ ਮਾਮਲੇ ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਈਡੀ ਵਲੋਂ ਕੀਤੀ ਗਈ ਪੁੱਛਗਿੱਛ,

ਮਜੀਠੀਆ ਬਾਰੇ ਸਹਿ ਮੁਲਜ਼ਮ ਜਗਜੀਤ ਚਾਹਲ ਆਦਿ ਕੋਲੋਂ ਕੀਤੀ ਗਈ ਲਿਖਤੀ ਪੁੱਛਗਿੱਛ ਦੇ ਵੇਰਵੇ ਮੁਹਾਲੀ ਵਿਸੇਸ ਅਦਾਲਤ ਨੂੰ ਸੌਂਪੇ ਜਾ ਚੁਕੇ ਹਨ। ਹੁਣ ਜੇਕਰ ਲੋੜ ਹੈ ਤਾਂ ਇਸ ਸਭ ਕਾਸੇ ਬਾਰੇ ਇਸ ਕੇਸ ਨਾਲ ਜੁੜਦੇ 'ਵਿਦੇਸ਼ੀ ਮਹਿਮਾਨਾਂ' ਕੋਲੋਂ ਪੁੱਛਗਿੱਛ ਕਰਨ ਦੀ. ਪੰਜਾਬ ਪੁਲਿਸ ਸਾਲ 2014 ਵਿਚ ਹੀ ਹਾਈਕੋਰਟ 'ਚ ਦਾਅਵਾ ਕਰ ਚੁੱਕੀ  ਹੈ ਕਿ ਕੌਮਾਂਤਰੀ ਪੱਧਰ ਉੱਤੇ ਨਸ਼ਾ ਤਸਕਰਾਂ ਦੀ ਸਪੁਰਦਗੀ ਹਾਸਲ ਕਰਨ ਹਿਤ ਵੀ ਕਾਰਵਾਈ 'ਤੇਜ਼' ਕਰ ਦਿੱਤੀ ਗਈ ਹੈ।  

ਹਰਬੰਸ ਸਿੰਘ ਸਿੱਧੂ, ਮਦਨ ਲਾਲ, ਗੁਰਸੇਵਕ ਸਿੰਘ, ਪ੍ਰਦੀਪ ਸਿੰਘ ਧਾਲੀਵਾਲ, ਅਮਰਜੀਤ ਸਿੰਘ ਕੂਨਰ, ਸਰਬਜੀਤ ਸਿੰਘ, ਨਿਰੰਕਾਰ ਸਿੰਘ ਢਿੱਲੋਂ, ਪ੍ਰਮੋਦ ਸ਼ਰਮਾ ਅਤੇ ਮਹਿੰਦਰ ਸਿੰਘ ਛੀਨਾ। ਇਸ ਤੋਂ ਇਲਾਵਾ ਭੋਲਾ ਕੇਸ ਦੇ ਚਰਚਿਤ ਨਾਮ ਸਤਪ੍ਰੀਤ ਸੱਤਾ, ਪਰਮਿੰਦਰ ਸਿੰਘ ਪਿੰਡੀ ਅਤੇ ਲਾਡੀ ਸਣੇ ਅੱਧੀ ਦਰਜਨ ਦੇ ਕਰੀਬ ਬਾਰੇ ਈਡੀ ਆਪਣੇ ਵਲੋਂ ਵੀ ਕਈ ਵਾਰ 'ਲੈਟਰ ਆਫ ਰੈਪਰੀਏਸ਼ਨ' (ਵਤਨ ਲਿਆਉਣ ਲਈ) ਦੇ ਚੁੱਕੀ ਹੈ. ਇੰਨਾ ਹੀ ਨਹੀਂ ਬੀਤੇ ਮਾਰਚ ਮਹੀਨੇ ਹੀ ਹਾਈਕੋਰਟ ਵਲੋਂ ਉਚੇਚੇ ਤੌਰ ਉਤੇ  ਭਾਰਤੀ ਵਿਦੇਸ਼ ਮੰਤਰਾਲੇ ਨੂੰ ਉਕਤ ਸਪੁਰਦਗੀਆਂ ਲੈਣ ਦੇ ਕੰਮ ਚ ਤੇਜੀ ਲਿਆਉਣ ਲਈ ਕਿਹਾ ਜਾ ਚੁੱਕਾ ਹੈ.

ਸ਼ੁਕਰਵਾਰ ਨੂੰ ਮੁਹਾਲੀ ਅਦਾਲਤ ਚ ਈਡੀ ਅਧਿਕਾਰੀ ਨਿਰੰਜਣ ਸਿੰਘ ਵਲੋਂ ਵੀ ਆਪਣੇ ਕ੍ਰਾਸ ਇਗਜਮੀਂਨ ਚ ਵਿਦੇਸ਼ਾਂ ਤੋਂ ਨਸ਼ਾ ਤਸਕਰਾਂ ਦੀ ਸਪੁਰਦਗੀ ਚ ਦੇਰੀ ਦਾ ਮੁੱਦਾ ਚੁੱਕਿਆ ਗਿਆ ਹੋਣਾ ਦੱਸਿਆ ਜਾ ਰਿਹਾ ਹੈ. ਸੂਤਰਾਂ ਮੁਤਾਬਿਕ ਏਜੰਸੀ ਉਕਤ ਕੇਸ ਦੀ ਜਾਂਚ ਦੇ ਆਖਰੀ ਪੜਾਅ ਚ ਪਹੁੰਚ ਚੁੱਕੀ ਹੈ. ਅਜਿਹੇ ਵਿਚ ਜੇਕਰ ਉਕਤ ਸਪੁਰਦਗੀਆਂ ਜਲਦ ਮਿਲ ਜਾਂਦੀਆਂ ਹਨ ਤਾਂ ਏਜੰਸੀ ਉਹਨਾਂ ਕੋਲੋਂ ਪੁੱਛਗਿੱਛ ਕਰ ਪਹਿਲਾਂ ਸੰਮਨ ਕੀਤੇ ਜਾ ਚੁੱਕੇ ਕਥਿਤ ਦੋਸ਼ੀਆਂ ਕੋਲੋਂ ਪੁੱਛਗਿੱਛ ਦਾ ਇੱਕ ਹੋਰ ਦੌਰ ਸ਼ੁਰੂ ਕਰਨ ਦੀ ਤਿਆਰੀ ਚ ਹੈ. ਓਧਰ ਮੁਹਾਲੀ ਅਦਾਲਤ ਚ ਸਾਬਕਾ ਅਕਾਲੀ ਨੇਤਾ ਸਵਰਨ ਸਿੰਘ ਫਿਲੌਰ, ਪੁੱਤਰ ਦਮਨਵੀਰ ਸਿੰਘ ਫਿਲੌਰ, ਅਵਿਨਾਸ਼ ਚੰਦਰ ਆਦਿ ਖਿਲਾਫ ਦੋਸ਼ ਤੈਅ ਕਰਨ ਦੇ ਮਾਮਲੇ ਚ ਅਗਲੀ ਸੁਣਵਾਈ ਹੁਣ 21 ਸਤੰਬਰ ਨੂੰ ਹੋਵੇਗੀ।