ਭਾਰਤ ਦੇ ਲੋਕ ਮੁਫ਼ਤ ਖਾਣੇ ਅਤੇ ਨੌਕਰੀ ਦੇ ਲਈ ਸਾਡੇ ਦੇਸ਼ ਆਉਂਦੇ ਹਨ-ਬੰਗਲਾਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਰਹਿੰਦੇ ਬੰਗਲਾਦੇਸ਼ੀਆਂ ਦੀ ਸੂਚੀ ਵੀ ਮੰਗ ਚੁੱਕਾ ਹੈ ਬੰਗਲਾਦੇਸ਼

photo

ਢਾਕਾ : ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਿਨ ਨੇ ਭਾਰਤ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਦੇ ਲੋਕ ਬੰਗਲਾਦੇਸ਼ ਆਉਂਦੇ ਹਨ ਕਿਉਂਕਿ ਇੱਥੇ ਅਰਥਵਿਵਸਥਾ ਭਾਰਤ ਨਾਲੋਂ ਚੰਗੀ ਹੈ ਅਤੇ ਨਾਲ ਹੀ ਇੱਥੇ ਲੋਕਾਂ ਨੂੰ ਮੁਫ਼ਤ ਖਾਣਾ ਮਿਲਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ।

ਬੰਗਲਾਦੇਸ਼ ਦੀ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀਆਂ ਦੇ ਬੰਗਲਾਦੇਸ਼ ਆਉਣ ਦੇ ਸਵਾਲ 'ਤੇ ਅਬਦੁੱਲ ਮੋਮਿਨ ਨੇ ਕਿਹਾ ''ਭਾਰਤ ਤੋਂ ਲੋਕ ਇਸ ਲਈ ਬੰਗਲਾਦੇਸ਼ ਆ ਰਹੇ ਹਨ ਕਿਉਂਕਿ ਇੱਥੋਂ ਦੇ ਹਲਾਤ ਕਾਫ਼ੀ ਚੰਗੇ ਹਨ। ਇੱਥੇ ਆਰਥਿਕ ਹਾਲਾਤ ਵਧੀਆਂ ਹਨ। ਭਾਰਤ ਤੋਂ ਜੋ ਲੋਕ ਆਉਂਦੇ ਹਨ ਖਾਸਕਰ ਗਰੀਬਾਂ ਨੂੰ ਇੱਥੇ ਨੌਕਰੀ ਮਿਲ ਜਾਂਦੀ ਹੈ ਅਤੇ ਨਾਲ ਹੀ ਮੁਫ਼ਤ ਖਾਣਾ ਵੀ ਮਿਲ ਜਾਂਦਾ ਹੈ। ਭਾਰਤ ਦੇ ਮਕਾਬਲੇ ਸਾਡੀ ਅਰਥਵਿਵਸਥਾ ਵਿਚ ਜ਼ਿਆਦਾ ਦਮ ਹੈ। ਭਾਰਤ ਵਿਚ ਨੌਕਰੀ ਦੀ ਕਮੀ ਹੈ। ਇਸ ਲਈ ਲੋਕ ਇੱਥੇ ਆਉਂਦੇ ਹਨ''।

ਮੋਮਿਨ ਨੇ ਅੱਗੇ ਇਹ ਵੀ ਕਿਹਾ ਹੈ ਕਿ ਕੁੱਝ ਭਾਰਤੀ ਨਾਗਰਿਕ ਆਰਥਿਕ ਕਾਰਨਾਂ ਕਰਕੇ ਏਜੰਟਾ ਦੇ ਜ਼ਰੀਏ ਗੈਰ-ਕਾਨੂੰਨੀ ਤਰੀਕੇ ਨਾਲ ਬੰਗਲਾਦੇਸ਼ ਵਿਚ ਦਾਖਲ ਹੋ ਰਹੇ ਹਨ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ''ਜੇਕਰ ਸਾਡੇ ਨਾਗਰਿਕਾਂ ਤੋ ਇਲਾਵਾ ਕੋਈ ਬੰਗਲਾਦੇਸ਼ ਵਿਚ ਦਾਖਲ ਹੁੰਦਾ ਹੈ ਤਾਂ ਅਸੀ ਉਸ ਨੂੰ ਵਾਪਸ ਭੇਜ ਦੇਣਗੇ''। 

ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਅਬਦੁਲ ਮੋਮਿਨ ਨੇ ਭਾਰਤ ਨੂੰ ਕਿਹਾ ਸੀ ਕਿ ਜੇਕਰ ਉਸ ਦੇ ਕੋਲ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਦੀ ਸੂਚੀ ਹੈ ਤਾਂ ਉਹ ਦਿੱਤੀ ਜਾਵੇ ਅਤੇ ਉਹ ਉਨ੍ਹਾਂ ਨੂੰ ਵਾਪਸ ਆਉਣ ਦੀ ਮੰਜੂਰੀ ਦੇਵੇਗਾ।