ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੂੰ ਫ਼ਾਂਸੀ ਦੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

2013 ਵਿਚ ਮਾਮਲਾ ਹੋਇਆ ਸੀ ਦਰਜ

Photo

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ਰੱਫ ਨੂੰ ਦੇਸ਼ ਧਰੋਹ ਦੇ ਮਾਮਲੇ ਵਿਚ ਫ਼ਾਂਸੀ ਦਾ ਸਜ਼ਾ ਸੁਣਾਈ ਗਈ ਹੈ।ਪੇਸ਼ਾਵਾਰ ਹਾਈਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਸੇਠ ਦੀ ਅਗਵਾਈ ਵਿਚ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਅਜਿਹੀ ਸਜ਼ਾ ਸੁਣਾਈ ਹੈ।

ਸਾਬਕਾ ਰਾਸ਼ਟਰਪਤੀ ਮੁਸ਼ਰੱਫ ਉੱਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਦੇਸ਼ ਵਿਚ 3 ਨਵੰਬਰ 2007 ਨੂੰ ਐਮਰਜੰਸੀ ਲਗਾਈ ਸੀ। 76 ਸਾਲਾਂ ਮੁਸ਼ਰੱਫ ਇਲਾਜ ਦੇ ਲਈ ਦੁਬਈ ਗਏ ਹੋਏ ਹਨ। ਉਦੋਂ ਤੋਂ ਹੀ ਉਹ ਸੁਰੱਖਿਆ ਵਿਵਸਥਾ ਦਾ ਹਵਾਲਾ ਦੇ ਕੇ ਪਾਕਿਸਤਾਨ ਵਾਪਸ ਨਹੀਂ ਆਏ ਹਨ।  ਪਾਕਿਸਤਾਨ ਦੀ ਪੀਐਮਐਲ-ਐਨ ਸਰਕਾਰ ਨੇ ਉਨ੍ਹਾਂ ਵਿਰੁੱਧ ਸਾਲ 2013 ਵਿਚ ਮਾਮਲਾ ਦਰਜ ਕਰਵਾਇਆ ਸੀ ਜਿਸ 'ਤੇ ਕੋਰਟ ਨੇ ਅੱਜ ਆਪਣਾ ਫ਼ੈਸਲਾ ਸੁਣਾਇਆ ਹੈ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਖੈਰ ਮੁਸ਼ਰੱਫ ਇਸ ਵੇਲੇ ਡੁਬਈ ਦੇ ਵਿਚ ਹਨ। ਹੁਣ ਇਹ ਵੀ ਵੇਖਣਾ ਹੋਵੇਗਾ ਕਿ ਮੁਸ਼ਰੱਫ ਕੋਰਟ ਦੇ ਇਸ ਫ਼ੈਸਲੇ ਨੂੰ ਉੱਪਰਲੀ ਅਦਾਲਤ ਵਿਚ ਚੁਣੋਤੀ ਦਿੰਦੇ ਹਨ ਜਾਂ ਨਹੀਂ ।