Car ‘ਚ Air Freshener ਛਿੜਕਾਉਣ ਸਮੇਂ ਰਹੋ ਸਾਵਧਾਨ, ਨਹੀਂ ਤਾਂ...

ਏਜੰਸੀ

ਖ਼ਬਰਾਂ, ਕੌਮਾਂਤਰੀ

ਦਰਅਸਲ ਗੱਡੀ ਵਿਕ ਏਅਰ ਫਰੈਸ਼ਨਰ ਛਿੜਕਾਉਣ ਤੋਂ ਬਾਅਦ ਡਰਾਇਵਰ ਉਸੇ ਗੱਡੀ ਵਿਚ ਬੈਠ ਗਿਆ ਅਤੇ ਉਸ ਨੇ ਗੱਡੀ ਵਿਚ ਬੈਠ ਕੇ ਸਿਗਰਟ ਜਲਾ ਦਿੱਤੀ।

File Photo

ਬ੍ਰਿਟੇਨ: ਤੰਬਾਕੂ ਸਿਹਤ ਲਈ ਹਾਨੀਕਾਰਕ ਹੈ। ਇਸ ਨੂੰ ਜੇਬ ਵਿਚ ਰੱਖਣਾ ਵੀ ਹਾਨੀਕਾਰਕ ਹੋ ਸਕਦਾ ਹੈ ਜੇਕਰ ਤੁਸੀਂ ਸਾਵਧਾਨੀ ਨਾ ਵਰਤੀ। ਬ੍ਰਿਟੇਨ ਦੇ ਇਕ ਵਿਅਕਤੀ ਨੂੰ ਸਬਕ ਮਿਲਿਆ ਹੈ, ਉਹ ਵੀ ਅਪਣੀ ਕਾਰ ਨੂੰ ਜਲਾ ਕੇ। ਇਸ ਲਈ ਜੇਕਰ ਤੁਸੀਂ ਵੀ ਸਿਗਰੇਟ ਦੀ ਵਰਤੋਂ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਅਪਣੀ ਗੱਡੀ ਵਿਚ ਕਿਸੇ ਵੀ ਤਰ੍ਹਾਂ ਦਾ ਏਅਰ ਫਰੈਸ਼ਨਰ ਨਾ ਛਿੜਕਾਓ।

ਬ੍ਰਿਟੇਨ ਵਿਚੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਗੱਡੀ ਵਿਕ ਏਅਰ ਫਰੈਸ਼ਨਰ ਛਿੜਕਾਉਣ ਤੋਂ ਬਾਅਦ ਡਰਾਇਵਰ ਉਸੇ ਗੱਡੀ ਵਿਚ ਬੈਠ ਗਿਆ ਅਤੇ ਉਸ ਨੇ ਗੱਡੀ ਵਿਚ ਬੈਠ ਕੇ ਸਿਗਰਟ ਜਲਾ ਦਿੱਤੀ। ਸਿਗਰਟ ਜਲਾਉਂਦੇ ਹੀ ਗੱਡੀ ਵਿਚ ਇਕ ਧਮਾਕਾ ਹੋ ਗਿਆ ਅਤੇ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਦੌਰਾਨ ਡਰਾਇਵਰ ਵੀ ਜ਼ਖਮੀ ਹੋ ਗਿਆ, ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਇਸ ਦੌਰਾਨ ਕਾਰ ਦੇ ਨਾਲ ਨਾਲ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਧਮਾਕੇ ਕਾਰਨ ਆਸ-ਪਾਸ ਦੀਆਂ ਬਿਲਡਿੰਗਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਹੋਰ ਵੀ ਵੱਡਾ ਹੋ ਸਕਦਾ ਸੀ। ਇਸ ਘਟਨਾ ਤੋਂ ਬਾਅਦ ਫਾਂਊਟੇਨ ਸਟ੍ਰੀਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਦਮਕਲ ਵਿਭਾਗ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਿਆ।

ਇਕ ਟਵਿਟਰ ਯੂਜ਼ਰ ਨੇ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਅਤੇ ਲਿਖਿਆ, ‘ਹੈਲੀਫੈਕਸ ਟਾਊਨ ਸੈਂਟਰ ਵਿਚ ਇਕ ਵੱਡਾ ਕਾਰ ਧਮਾਕਾ ਹੋਇਆ ਹੈ’। ਸੋ ਇਸ ਲਈ ਜੇਕਰ ਤੁਸੀਂ ਵੀ ਕਾਰ ਵਿਚ ਏਅਰ ਫਰੈਸ਼ਨਰ ਛਿੜਕਾਉਂਦੇ ਹੋ ਤਾਂ ਤੁਰੰਤ ਗੱਡੀ ਵਿਚ ਨਾ ਬੈਠੋ, ਜੇਕਰ ਬੈਠ ਵੀ ਗਏ ਹੋ ਤਾਂ ਉਸ ਵਿਚ ਸਿਗਰਟ ਜਲਾਉਣ ਦੀ ਗਲਤੀ ਨਾ ਕਰੋ, ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ।