93 ਸਾਲਾ ਦਾਦੀ ਨੇ ਕਰਵਾਇਆ ਫ਼ੋਟੋਸ਼ੂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ 93 ਸਾਲਾ ਦਾਦੀ ਆਪਣੇ 27 ਸਾਲ ਦੇ ਪੋਤੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਉਂਦੀ ਹੈ।

Photo shoot by 93-year-old grandmother

ਵਾਸ਼ਿੰਗਟਨ  : ਇਕ 93 ਸਾਲਾ ਦਾਦੀ ਆਪਣੇ 27 ਸਾਲ ਦੇ ਪੋਤੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਹਾਲ ਹੀ ਵਿਚ ਆਪਣੇ ਪੋਤੇ ਨਾਲ ਫੋਟੋਸ਼ੂਟ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 

 

ਅਮਰੀਕਾ ਦੇ ਸੂਬੇ ਓਹੀਓ ਦੀ ਰਹਿਣ ਵਾਲੀ 93 ਸਾਲਾ ਇਸ ਦਾਦੀ ਦਾ ਨਾਮ ਪਾਲੀਨ ਹੈ ਜਦਕਿ ਉਨ੍ਹਾਂ ਦੇ ਪੋਤੇ ਦਾ ਨਾਮ ਰਾਸ ਸਮਿਥ ਹੈ। ਉਨ੍ਹਾਂ ਨੇ ਇਕ ਖਾਸ ਫੋਟੋਸ਼ੂਟ ਕਰਵਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਦੀ ਉਮਰ ਭਾਵੇਂ ਵੱਧ ਜਾਵੇ ਪਰ ਮਨ ਤੋਂ ਉਹ ਕਦੇ ਬੁੱਢਾ ਨਹੀਂ ਹੁੰਦਾ।

 

 

 

 

 

 

ਇੰਸਟਾਗ੍ਰਾਮ 'ਤੇ ਦਾਦੀ-ਪੋਤੇ ਦੀ ਇਹ ਜੋੜੀ ਖੂਬ ਚਰਚਿਤ ਹੈ। ਇੱਥੇ ਉਨ੍ਹਾਂ ਦੇ 27 ਲੱਖ ਫਾਲੋਅਰਜ਼ ਹਨ। ਇਸ ਦੇ ਇਲਾਵਾ ਫੇਸਬੁੱਕ 'ਤੇ ਵੀ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਇੱਥੇ ਉਨ੍ਹਾਂ ਨਾਲ 9 ਲੱਖ ਲੋਕ ਅਤੇ ਯੂ-ਟਿਊਬ 'ਤੇ 8 ਲੱਖ 92 ਹਜ਼ਾਰ ਲੋਕ ਜੁੜੇ ਹਨ।