World's Oldest Person Dies: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਿਹਾਂਤ, 118 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਨ ਰੈਂਡਨ ਦਾ ਜਨਮ ਸਾਲ 1904 ਵਿਚ ਫਰਾਂਸ ਵਿਚ ਹੋਇਆ ਸੀ।

World's Oldest Known Person Dies At Age 118

 

ਪੈਰਿਸ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸੀਲ ਰੈਂਡਨ ਦਾ 118 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਰੈਂਡਨ ਨੇ ਦੂਜੇ ਵਿਸ਼ਵ ਯੁੱਧ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦਿੱਤੀ ਸੀ। ਨਨ ਰੈਂਡਨ ਦਾ ਜਨਮ ਸਾਲ 1904 ਵਿਚ ਫਰਾਂਸ ਵਿਚ ਹੋਇਆ ਸੀ।

ਇਹ ਵੀ ਪੜ੍ਹੋ: ਗ੍ਰੇਟਾ ਥਨਬਰਗ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਕੋਲਾ ਖਾਨ ਦੇ ਵਿਰੋਧ ’ਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ

ਦੱਸਿਆ ਜਾ ਰਿਹਾ ਹੈ ਕਿ ਰੈਂਡਨ ਦੀ ਟੂਲਨ ਸਥਿਤ ਆਪਣੇ ਨਰਸਿੰਗ ਹੋਮ 'ਚ ਮੌਤ ਹੋਈ। ਕੁਝ ਮਹੀਨੇ ਪਹਿਲਾਂ ਹੀ ਰੈਂਡਨ ਨੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਸੀ। ਰੈਂਡਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਪਰ ਉਹ ਆਪਣੇ ਪਿਆਰੇ ਭਰਾ ਨਾਲ ਜੁੜਨਾ ਚਾਹੁੰਦੀ ਸੀ, ਇਸ ਲਈ ਇਹ ਮੌਤ ਉਹਨਾਂ ਲਈ ਮੁਕਤੀ ਵਾਂਗ ਹੈ। ਉਹਨਾਂ ਦੱਸਿਆ ਕਿ ਕਿਹਾ ਕਿ ਰੈਂਡਨ ਦੇ ਭਰਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।  

ਇਹ ਵੀ ਪੜ੍ਹੋ: ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ ਘਟਾਉਣ ਦੇ ਕੀਤੇ ਜਾ ਰਹੇ ਯਤਨ- ਅਮਰੀਕਾ

ਟੂਲੋਨ ਦੇ ਮੇਅਰ ਹੁਬਰਟ ਫਾਲਕੋ ਨੇ ਟਵਿੱਟਰ 'ਤੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਉਹਨਾਂ ਲਿਖਿਆ, ‘ਅੱਜ ਰਾਤ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਿਹਾਂਤ ਹੋ ਗਿਆ। ਬਹੁਤ ਦੁੱਖ ਅਤੇ ਦਰਦ ਹੈ’। ਗਿਨੀਜ਼ ਵਰਲਡ ਰਿਕਾਰਡਜ਼ ਨੇ ਜਾਪਾਨੀ ਔਰਤ ਕੇਨ ਤਨਾਕਾ ਦੀ ਮੌਤ ਤੋਂ ਬਾਅਦ ਅਪ੍ਰੈਲ 2022 ਵਿਚ ਰੈਂਡਨ ਦੇ ਦਾਅਵੇ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ  ਕੀਤਾ ਸੀ।