ਬ੍ਰਿਟੇਨ ਦੀ ਨਵੀਂ ਪੋਸਟ ਸਟੱਡੀ ਵੀਜ਼ਾ ਨੀਤੀ ਨਾਲ ਭਾਰਤੀ ਵਿਦਿਆਰਥੀਆਂ ਨੂੰ ਮਿਲੇਗਾ ਲਾਭ
ਬ੍ਰਿਟਿਸ਼ ਸਰਕਾਰ ਵਲੋਂ ਬ੍ਰੈਗਜ਼ਿਟ ਦੇ ਬਾਅਦ ਦੀ ਨੀਤੀਆਂ ਦੀ ਤਿਆਰੀ ਦੇ ਤਹਿਤ ਨਵੀਂ ਇੰਟਰਨੈਸ਼ਨਲ ਐਜੂਕੇਸ਼ਨ ਸਟੈਟ੍ਰਜੀ ਐਲਾਨ ਕੀਤੀ ਗਈ...
ਲੰਡਨ : ਬ੍ਰਿਟਿਸ਼ ਸਰਕਾਰ ਵਲੋਂ ਬ੍ਰੈਗਜ਼ਿਟ ਦੇ ਬਾਅਦ ਦੀ ਨੀਤੀਆਂ ਦੀ ਤਿਆਰੀ ਦੇ ਤਹਿਤ ਨਵੀਂ ਇੰਟਰਨੈਸ਼ਨਲ ਐਜੂਕੇਸ਼ਨ ਸਟੈਟ੍ਰਜੀ ਐਲਾਨ ਕੀਤੀ ਗਈ। ਮਾਹਰਾਂ ਮੁਤਾਬਕ ਇਸ ਨਵੀਂ ਪੋਸਟ ਸਟੱਡੀ ਵੀਜ਼ਾ ਨੀਤੀ ਨਾਲ ਭਾਰਤੀ ਵਿਦਿਆਰਥੀਆਂ ਨੂੰ ਜ਼ਿਆਦਾ ਲਾਭ ਹੋਣ ਜਾ ਰਿਹਾ ਹੈ। ਬ੍ਰਿਟੇਨ ਦੀ ਨਵੀਂ ਨੀਤੀ ਦਾ ਮਕਸਦ ਸਾਲ 2030 ਤੱਕ ਹਰ ਸਾਲ ਅਪਣੇ ਇੱਥੇ ਉਚ ਸਿੱਖਿਆ ਦੇ ਲਈ 6 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਬੁਲਾਉਣਾ ਹੈ, ਜਦ ਕਿ ਫਿਲਹਾਲ 4.6 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਉਚ ਸਿੱਖਿਆ ਦੇ ਲਈ ਬ੍ਰਿਟੇਨ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ।
ਪੜ੍ਹਾਈ ਦੇ ਲਈ ਬ੍ਰਿਟੇਨ ਆਉਣ ਵਾਲੇ ਵਿਦੇਸ਼ੀਆਂ ਵਿਚ ਯੂਰੋਪੀਅਨ ਸੰਘ ਤੋਂ ਬਾਹਰ ਚੀਨ ਤੋ ਬਾਅਦ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਰਹਿੰਦੀ ਹੈ। ਮੰਨਿਆ ਜਾਂਦਾ ਹੈ ਕਿ ਬਰਤਾਨਵੀ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਨ ਤੋਂ ਬਾਅਦ ਪੋਸਟ ਸਟੱਡੀ ਕੰਮ ਕਰਨ ਵਾਲਿਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਉਚ ਸਿੱਖਿਆ ਸੰਸਥਾਨਾਂ ਦੀ ਪ੍ਰਤੀਨਿਧੀ ਸੰਸਥਾ ਯੂਨੀਵਰਸਿਟੀ ਯੂਕੇ ਇੰਟਰਨੈਸ਼ਨਲ ਦੀ ਡਾਇਰੈਕਟਰ ਸਟਰਨ ਮੁਤਾਬਕ, ਅਸੀਂ ਜਾਣਦੇ ਹਾਂ ਕਿ ਭਾਰਤੀ ਵਿਦਿਆਰਥੀ ਅਪਣੇ ਕਰੀਅਰ ਨੂੰ ਚੁਣਨ ਵਿਚ ਕੁੱਝ ਵਧੀਆ ਕਰਨ ਦੀ ਸੋਚਦੇ ਹਨ।
ਇਸੇ ਕਾਰਨ ਅਸੀਂ ਨਵੀਂ ਨੀਤੀ ਨੂੰ ਬਣਾਏ ਜਾਣ ਦਾ ਸਵਾਗਤ ਕਰਦੇ ਹਾਂ। ਬ੍ਰਿਟੇਨ ਦੀ ਸਰਬ ਪਾਰਟੀ ਸੰਸਦੀ ਕਮੇਟੀ ਨੇ ਪਿਛਲੇ ਸਾਲ ਨਵੰਬਰ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਦਿੱਤੀ ਰਿਪੋਰਟ ਵਿਚ ਦੱਸਿਆ ਸੀ ਕਿ ਪੁਰਾਣੀ ਨੀਤੀ ਵਿਚ ਪੋਸਟ ਸਟੱਡੀ ਵਰਕ ਵੀਜ਼ਾ ਬੰਦ ਕਰ ਦੇਣ ਨਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਗਈ।
ਇਸ ਤਰ੍ਹਾਂ ਦੀ ਮਿਲੇਗੀ ਛੋਟ : ਗ੍ਰੈਜੂਏਟ ਅਤੇ ਮਾਸਟਰ ਡਿਗਰੀ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋਣ 'ਤੇ 6 ਮਹੀਨੇ ਤੱਕ ਕੰਮ ਕਰ ਸਕਣਗੇ ਤੇ ਪੀਐਚਡੀ ਵਿਦਿਆਰਥੀਆਂ ਨੂੰ ਡਿਗਰੀ ਮਿਲਣ ਤੋਂ ਬਾਅਦ 1 ਸਾਲ ਤੱਕ ਕੰਮ ਕਰਨ ਦੀ ਆਗਿਆ ਹੋਵੇਗੀ। ਸਟੱਡੀ ਵੀਜ਼ੇ ਨੂੰ ਵਰਕ ਵੀਜ਼ੇ ਵਿਚ ਬਦਲਾਉਣ ਲਈ 3 ਮਹੀਨੇ ਦਾ ਸਮਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਮਿਲੇਗਾ।