ਵੱਡੀ ਖ਼ਬਰ: ਪਾਕਿ ਦੇ ਬਲੋਚਿਸਤਾਨ ’ਚ ਅਣਪਛਾਤਿਆਂ ਵਲੋਂ 14 ਬੱਸ ਸਵਾਰ ਯਾਤਰੀਆਂ ਦਾ ਕਤਲ
ਅਣਪਛਾਤੇ ਹਮਲਾਵਰ ਫ਼ੌਜ ਦੀ ਵਰਦੀ ’ਚ ਸਨ
ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ 'ਚ ਇਕ ਰਾਸ਼ਟਰੀ ਹਾਈਵੇ 'ਤੇ ਅਣਪਛਾਤੇ ਹਮਲਾਵਰਾਂ ਨੇ ਬੱਸ ਸਵਾਰ 14 ਯਾਤਰੀਆਂ ਨੂੰ ਬੱਸ ਵਿਚੋਂ ਉਤਾਰ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਡਾਨ ਨਿਊਜ਼ ਦੀਆਂ ਖ਼ਬਰਾਂ ਮੁਤਾਬਕ 15-20 ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਮਕਰਾਨ ਕੋਸਟਲ ਹਾਈਵੇ 'ਤੇ ਕਰਾਚੀ ਅਤੇ ਗਵਾਦਰ ਵਿਚਾਲੇ ਪੰਜ ਤੋਂ ਛੇ ਬੱਸਾਂ ਨੂੰ ਰੋਕ ਕੇ ਇਸ ਘਟਨਾ ਨੂੰ ਅੰਜ਼ਾਮ ਦਿਤਾ।
ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਫ਼ੌਜ ਦੀ ਵਰਦੀ ਪਾਈ ਹੋਈ ਸੀ। ਪਹਿਲਾਂ ਮਕਰਾਨ ਕੋਸਟਲ ਹਾਈਵੇਅ 'ਤੇ ਕਰਾਚੀ ਅਤੇ ਗਵਾਦਰ ਵਿਚਾਲੇ ਚੱਲਣ ਵਾਲੀਆਂ ਛੇ ਬੱਸਾਂ ਨੂੰ ਰੋਕ ਲਿਆ। ਇਨ੍ਹਾਂ 'ਚ ਸਵਾਰ 16 ਯਾਤਰੀਆਂ ਦੀ ਕਤਲ ਕਰ ਦਿਤਾ ਹੈ। ਜਾਣਕਾਰੀ ਮੁਤਾਬਕ ਬੁਜੀ ਟਾਪ ਇਲਾਕੇ 'ਚ ਬੰਦੂਕਧਾਰੀਆਂ ਨੇ ਯਾਤਰੀਆਂ ਦੇ ਪਛਾਣ ਪੱਤਰ ਦੀ ਜਾਂਚ ਕੀਤੀ ਸੀ। ਹਾਲਾਂਕਿ ਇਨ੍ਹਾਂ ਯਾਤਰੀਆਂ 'ਚੋ ਦੋ ਯਾਤਰੀ ਭੱਜਣ 'ਚ ਕਾਮਯਾਬ ਰਹੇ ਅਤੇ ਲਾਗੇ ਦੀ ਚੈੱਕ ਪੋਸਟ 'ਤੇ ਪਹੁੰਚ ਗਏ।
ਫ਼ਿਲਹਾਲ ਇਨ੍ਹਾਂ ਦੋਵਾਂ ਯਾਤਰੀਆਂ ਨੂੰ ਇਲਾਜ ਲਈ ਓਰਮਾਰਾ ਹਸਪਤਾਲ ਭੇਜ ਦਿਤਾ ਗਿਆ ਹੈ। ਈਡੀ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹੁਣ ਤੱਕ ਕਤਲ ਅਤੇ ਯਾਤਰੀਆਂ ਦੀ ਪਛਾਣ ਪਤਾ ਕਰਨ ਪਿੱਛੇ ਹਮਲਵਾਰਾਂ ਦਾ ਕੀ ਮਕਸਦ ਸੀ, ਇਸ ਦਾ ਪਤਾ ਨਹੀਂ ਲੱਗ ਸਕਿਆ।