ਰਾਇਟਰਸ ਨੇ ਕਿਹਾ ਕਿ ਸੈਟੇਲਾਈਟ ਤੋਂ ਬਾਲਾਕੋਟ ‘ਚ ਹਲੇ ਵੀ ਖੜ੍ਹੇ ਦਿਖਾਈ ਦੇ ਰਹੇ ਨੇ ਮਦਰਸਾ ਭਵਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੀ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ, ਪਾਕਿਸਤਾਨ ਦੇ ਬਾਲਾਕੋਟ ਵਿਚ ਦੌਰਾ ਕਰ...

Madrassa Buildings in pakistan

ਨਵੀਂ ਦਿੱਲੀ : ਰਾਇਟਰਸ ਨੇ ਅਪਣੀ ਰਿਪੋਰਟ ਵਿਚ ਭਾਰਤ ਸਰਕਾਰ ਵੱਲੋਂ ਜੈਸ਼-ਏ-ਮੁਹੰਮਦ ਦੇ ਕੈਂਪਾਂ ‘ਤੇ ਕੀਤੇ ਗਏ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਉਤੇ ਸ਼ੱਕ ਪ੍ਰਗਟ ਕੀਤਾ ਹੈ। ਰਿਪੋਰਟ ਵਿਚ ਬਾਲਾਕੋਟ ਹਵਾਈ ਹਮਲੇ ਨੂੰ ਲੈ ਕੇ ਅਜਿਹੇ ਨਵੇਂ ਤੱਥ ਸਾਹਮਣੇ ਰੱਖੇ ਹਨ ਜਿਨ੍ਹਾਂ ਨਾਲ ਭਾਰਤ ਵਿਚ ਏਅਰ ਸਟ੍ਰਾਈਕ ਨੂੰ ਲੈ ਕੇ ਰਾਜਨੀਤੀ ਹੋਰ ਵੀ ਗਰਮ ਹੋ ਸਕਦੀ ਹੈ। ਰਾਇਰਟਰਸ ਨੇ ਜੈਸ਼-ਏ-ਮੁਹੰਮਦ ਕੈਂਪ ਦੀ ਕੁਝ ਹਈ ਰੇਸੋਲੁਸ਼ਨ ਸੈਟੇਲਾਈਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਦੇ ਮੁਤਾਬਿਕ ਪਾਕਿਸਤਾਨ ਨੇ ਉਤਰ-ਪੂਰਬੀ ਹਿੱਸੇ ਵਿਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਣ ਵਾਲੇ ਇਕ ਧਾਰਮਿਕ ਸਕੂਲ ਹੁਣ ਵੀ ਦਿਖਾਈ ਦੇ ਰਹੇ ਹਨ। ਭਰਤੀ ਹਵਾਈ ਫ਼ੌਜ ਦੇ ਮੁਤਾਬਿਕ ਉਨਹਾਂ ਦੇ ਲੜਾਕੂ ਜਹਾਜ਼ਾਂ ਉੱਥੇ ਮੌਜੂਦ ਇਸਲਾਮਿਕ ਸਮੂਹ ਦੇ ਸਾਰੇ ਟ੍ਰੇਨਿੰਗ ਕੈਂਪਾਂ ਨੂੰ ਨਿਸ਼ਾਨਾਂ ਬਣਾਇਆ ਸੀ। ਰਿਪੋਰਟ ਮੁਤਾਬਿਕ ਸੈਨ ਫ੍ਰਾਂਸੀਸਕੋ ਵਿਚ ਸਥਿੱਤ ਇਕ ਪ੍ਰਾਈਵੇਟ ਸੈਟੇਲਾਈਟ ਅਪਰੇਟਰ ਪਲੈਨੇਟ ਲੈਬਸ ਨਾਮਕ ਕੰਪਨੀ ਨੇ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਕੰਪਨੀ ਸੈਟੇਲਾਈਟ ਦੀ ਮੱਦਦ ਨਾਲ ਪ੍ਰਿਥੀ ਦੀ ਤਸਵੀਰਾਂ ਲੈਣ ਦਾ ਕੰਮ ਕਰਦੀ ਹੈ।

ਇਹ ਤਸਵੀਰਾਂ 4 ਮਾਰਚ ਨੂੰ ਲਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਏਅਰ ਸਟ੍ਰਾਈਕ ਤੋਂ ਛੇ ਦਿਨ ਬਾਅਦ ਵੀ ਮਦਰਸੇ ਦੀ ਛੇ ਬਿਲਡਿੰਗ ਸਹੀ ਸਲਾਮਤ ਖੜ੍ਹੀਆਂ ਹਨ। ਇਸ ਹਮਲੇ ਤੋਂ ਬਾਅਦ ਹੁਣ ਤੱਕ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਕੋਈ ਵੀ ਹਾਈ ਰੇਸੋਲੁਸ਼ਨ ਸੈਟੇਲਾਈਟ ਤਸਵੀਰ ਸਰਵਜਨਿਕ ਰੂਪ ਤੋਂ ਉਪਲਬਧ ਨਹੀਂ ਸੀ। ਪਲੈਨੇਟ ਲੈਬਜ ਦਾ ਦਾਅਵਾ ਹੈ ਕਿ ਸੈਟੇਲਾਈਟ ਦੀ ਮੱਦਦ ਤੋਂ  ਛੋਟੀ ਤੋਂ ਛੋਟੀ ਚੀਜ਼ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। 4 ਮਾਰਚ ਨੂੰ ਲਈਆਂ ਗਈਆਂ ਇਨਹਾਂ ਤਸਵੀਰਾਂ ਵਿਚ ਅਤੇ ਅਪ੍ਰੈਲ 2018 ਵਿਚ ਲਈ ਗਈਆਂ ਤਸਵੀਰਾਂ ਵਿਚ ਕੁਝ ਵੀ ਵੱਖ ਨਹੀਂ ਹੈ।

ਇਮਾਰਤਾਂ ਦੀ ਛੱਤਾਂ ਵਿਚ ਕੋਈ ਵੀ ਸੁਰਾਖ ਨਹੀਂ ਹੈ। ਝੁਲਸਣ ਵਾਲੀਆਂ ਕੰਧਾਂ ਵੀ ਨਹੀਂ ਹਨ। ਮਦਰਸੇ ਦੇ ਕੋਲ ਟੁੱਟੇ ਹੋ ਦਰਖੱਤ ਜਾ ਹਵਾਈ ਹਮਲੇ ਦੇ ਹੋਰ ਸੰਕੇਤ ਵੀ ਨਹੀਂ ਰਾਇਰਟਰਸ ਦੇ ਮੁਤਾਬਿਕ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਤੇ ਰੱਖਿਆ ਮੰਤਰਾਲਾ ਨੂੰ ਈ-ਮੇਲ ਭੇਜ ਕੁਝ ਸਵਾਲ ਪੁੱਛੇ ਹਨ। ਜਿਨ੍ਹਾਂ ਦਾ ਜਵਾਬ ਹੁਣ ਤੱਕ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ।