ਟਰੰਪ ਦੀ ਨਸਲੀ ਟਿਪਣੀ ਵਿਰੁਧ  ਸੰਸਦ 'ਚ ਨਿੰਦਾ ਮਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਹਿਲਾ ਸਾਂਸਦ ਗ੍ਰੇਸ ਮੇਂਗ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਟਿਪਣੀਆਂ ''ਨਸਲਵਾਦੀ'' ਹੈ

Parliament house

ਵਾਸ਼ਿੰਗਟਨ  : ਅਮਰੀਕੀ ਪ੍ਰਤੀਨਿਧੀ ਸਭਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸਲੀ ਟਿਪਣੀ ਵਿਰੁਧ ਮੰਗਲਵਾਰ ਨੂੰ ਨਿੰਦਾ ਮਤਾ ਪਾਸ ਕੀਤਾ। ਟਰੰਪ ਵਲੋਂ ਐਤਵਾਰ ਨੂੰ ਸਿਲਸਿਲੇਵਾਰ ਢੰਗ ਨਾਲ ਕਿਤੇ ਗਏ ਕਈ ਟਵੀਟ 'ਚ ਕਿਹਾ ਕਿ ਚਾਰ ਡੈਮੋਕ੍ਰੈਟਿਕ ਪ੍ਰਗਤੀਸ਼ੀਲ ਮਹਿਲਾ ਸਾਂਸਦਾਂ ਨੂੰ ਹੁਣੇ ਉਥੇ ਮੁੜ ਜਾਣਾ ਚਾਹੀਦਾ, ਜਿਥੋਂ ਤੋਂ ਉਹ ਆਈਆਂ ਹਨ। ਜ਼ਿਕਰਯੋਗ ਹੈ ਕਿ ਇਹ ਚਾਰੇ ਮਹਿਲਾ ਸਾਂਸਦ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੀ ਕੜੀ ਆਲੋਚਨਾ ਕਰਦੀ ਰਹੀਆਂ ਹਨ। 

ਡੈਮੋਕ੍ਰੈਟਿਕ ਪਾਰਟੀ ਦੀ ਚਾਰ ਪ੍ਰਗਤੀਸ਼ੀਲ ਮਹਿਲਾਵਾਂ ਨਿਊਯੋਰਕ ਦੀ ਐਲਕਜੈਂਡਰੀਆ ਓਕਾਸੀਯੋ- ਕੋਟਰੇਜ, ਮਿਨੇਸੋਟਾ ਦੀ ਇਲਹਾਨ ਉਮਰ, ਮੈਸਾਚੁਸੇਟਸ ਦੀ ਰਾਸ਼ਿਦਾ ਤਾਲਿਬ ਅਤੇ ਮਿਸ਼ਿਗਨ ਦੀ ਆਇਨਾ ਪ੍ਰੇਸਲੀ ਦੇ ਵਿਰੁਧ ਕੀਤੀ ਗਈ ਉਨ੍ਹਾਂ ਦੀ ਟਿਪਣੀਆਂ ਦੀ ਆਲੋਚਨਾ ਦੇ ਵਿਚ ਮੰਗਲਵਾਰ ਨੂੰ ਸਦਨ 'ਚ ਇਹ ਨਿੰਦਾ ਮਤਾ ਪਾਸ ਕੀਤਾ ਗਿਆ। ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨੀਧੀ ਸਭਾ 'ਚ ਸਾਂਸਦ ਟਾਮ ਮਲਿਨੋਵਸਕੀ ਵਲੋਂ ਪੇਸ਼ ਕੀਤੇ ਗਏ ਮਤੇ ਦੇ ਪੱਖ ਵਿਚ 240 ਵੋਟਾਂ ਪਈਆਂ, ਜਦਕਿ ਵਿਰੋਧ ਵਿਚ 184 ਵੋਟਾਂ ਹੀ ਪਈਆਂ।

ਮਹਿਲਾ ਸਾਂਸਦ ਗ੍ਰੇਸ ਮੇਂਗ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਟਿਪਣੀਆਂ ''ਨਸਲਵਾਦੀ'' ਹੈ। ਪ੍ਰਸਤਾਵ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਸਲੀ ਟਿੱਪਣੀਆਂ ਦੀ ਸਖਤ ਨਿੰਦਾ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਟਿਪਣੀ ਨੇ ਨਵੇਂ ਅਮਰੀਕੀ ਅਤੇ ਗ਼ੈਰ ਗੋਰੇ ਲੋਕਾਂ ਦੇ ਪ੍ਰਤੀ ਡਰ ਅਤੇ ਨਫਰਤ ਨੂੰ ਵਧਾਇਆ ਹੈ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਾਨਕ ਘੱਟ ਗਿਣਤੀ ਦੇ ਭਾਈਚਾਰਿਆਂ ਦੀਆਂ ਡੈਮੋਕ੍ਰੇਟ ਮਹਿਲਾ ਸੰਸਦੀ ਮੈਂਬਰਾਂ ਦੇ ਸਮੂਹ 'ਤੇ ਮੰਗਲਵਾਰ ਨੂੰ ਅਪਣਾ ਹਮਲਾ ਜਾਰੀ ਰੱਖਦੇ ਹੋਏ ਆਖਿਆ ਸੀ ਕਿ ਜੋ ਅਮਰੀਕਾ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ।

ਟਰੰਪ ਨੇ ਟਵੀਟ 'ਚ ਆਖਿਆ ਸੀ ਕਿ ਸਾਡਾ ਦੇਸ਼ ਆਜ਼ਾਦ, ਖੂਬਸੂਰਤ ਅਤੇ ਬਹੁਤ ਸਫ਼ਲ ਹੈ। ਜੇਕਰ ਤੁਸੀਂ ਸਾਡੇ ਦੇਸ਼ ਨਾਲ ਨਫ਼ਰਤ ਕਰਦੇ ਹੋਏ ਤਾਂ ਤੁਸੀਂ ਇਥੇ ਖੁਸ਼ ਨਹੀਂ ਹੋ ਤਾਂ ਤੁਸੀਂ ਜਾ ਸਕਦੇ ਹੋ। ਡੈਮੋਕ੍ਰੇਟਸ ਨੇ ਟਰੰਪ ਦੀ ਟਿਪਣੀਆਂ ਨੂੰ ਨਸਲੀ ਕਰਾਰ ਦਿਤਾ ਹੈ ਹਾਲਾਂ ਕਿ ਟਰੰਪ ਨੇ ਇਨਾਂ ਆਲੋਚਨਾਵਾਂ ਨੂੰ ਖਾਰਜ ਕਰ ਦਿਤਾ। ਉਨ੍ਹਾਂ ਨੇ ਕਿਹਾ ਕਿ ਉਹ ਟਵੀਟ ਨਸਲੀ ਨਹੀਂ ਹਨ।